Air India Plane Crash ਮਗਰੋਂ ਅਲਰਟ ’ਤੇ ਅੰਮ੍ਰਿਤਸਰ ਏਅਰਪੋਰਟ; ਲੰਡਨ ਤੋਂ ਦਿੱਲੀ ਦੀ 4 ਫਲਾਈਟਾਂ ਰੱਦ, ਯਾਤਰੀ ਹੋਏ ਖੱਜਲ ਖੁਆਰ

ਦੱਸ ਦਈਏ ਕਿ ਇਸ ਹਾਦਸੇ ਮਗਰੋਂ ਬੁੱਧਵਾਰ ਅਤੇ ਕੱਲ੍ਹ ਵੀਰਵਾਰ ਨੂੰ ਕੁੱਲ ਚਾਰ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਲੰਡਨ ਅਤੇ ਦਿੱਲੀ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

By  Aarti June 18th 2025 02:07 PM

Air India Plane Crash News : 12 ਜੂਨ ਨੂੰ ਅਹਿਮਦਾਬਾਦ ਵਿੱਚ AI171 ਨਾਲ ਹੋਏ ਹਾਦਸੇ ਦਾ ਅਸਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਹਾਦਸੇ ਵਿੱਚ 241 ਲੋਕਾਂ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇਸ ਹਾਦਸੇ ਮਗਰੋਂ ਬੁੱਧਵਾਰ ਅਤੇ ਕੱਲ੍ਹ ਵੀਰਵਾਰ ਨੂੰ ਕੁੱਲ ਚਾਰ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ, ਲੰਡਨ ਅਤੇ ਦਿੱਲੀ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਫਲਾਈਟਾਂ ਹੋਈਆਂ ਰੱਦ 

  • AI169: 18 ਜੂਨ ਨੂੰ ਅੰਮ੍ਰਿਤਸਰ ਤੋਂ ਲੰਡਨ ਲਈ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ
  • AI480: 19 ਜੂਨ ਨੂੰ ਸਵੇਰੇ 1:45 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ
  • AI170: 18 ਜੂਨ ਨੂੰ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਣ, ਅੱਜ ਰੱਦ
  • ਦਿੱਲੀ ਤੋਂ ਅੰਮ੍ਰਿਤਸਰ ਲਈ ਇੱਕ ਹੋਰ ਉਡਾਣ, ਜੋ ਅੱਜ ਰਾਤ 10:30 ਵਜੇ ਉਤਰਨ ਵਾਲੀ ਸੀ, ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਉਡਾਣਾਂ ਦੇ ਅਚਾਨਕ ਰੱਦ ਹੋਣ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰ ਇੰਡੀਆ ਆਪਣੇ ਯਾਤਰੀਆਂ ਨੂੰ ਰੀ-ਬੁਕਿੰਗ ਅਤੇ ਰਿਫੰਡ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇੱਕ ਪਾਸੇ ਜਿੱਥੇ ਅੰਮ੍ਰਿਤਸਰ ਵਿੱਚ ਚਾਰ ਉਡਾਣਾਂ ਰੱਦ ਹੋਣ ਕਾਰਨ ਯਾਤਰੀ ਗੁੱਸੇ ਵਿੱਚ ਹਨ, ਉੱਥੇ ਹੀ AI171 ਹਾਦਸੇ ਨੇ ਦੇਸ਼ ਵਿੱਚ ਹਵਾਈ ਸੁਰੱਖਿਆ ਨੂੰ ਲੈ ਕੇ ਵਿਆਪਕ ਭੰਬਲਭੂਸਾ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Kedarnath Landslide News : ਕੇਦਾਰਨਾਥ ਪੈਦਲ ਰਸਤੇ 'ਤੇ ਵਾਪਰਿਆ ਵੱਡਾ ਹਾਦਸਾ, ਲੈਂਡਸਲਾਈਡ ਕਾਰਨ 2 ਲੋਕਾਂ ਦੀ ਮੌਤ, ਕਈ ਫਸੇ

Related Post