ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇ ਬੰਦ, ਇਨਸਾਫ਼ ਮਿਲਣ ਪਿੱਛੋਂ ਉੱਠਣ ਦੀ ਚਿਤਾਵਨੀ

By  Ravinder Singh February 5th 2023 03:12 PM -- Updated: February 5th 2023 03:13 PM

ਫਰੀਦਕੋਟ : ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਨਿਆਂ ਲਈ ਇਨਸਾਫ਼ ਮੋਰਚੇ ਤੇ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54  ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਹੈ। ਫਰੀਦਕੋਟ 'ਚ ਧਰਨਾਕਾਰੀਆਂ ਨੇ ਹਾਈਵੇਅ ਦੇ ਇਕ ਪਾਸੇ ਟੈਂਟ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਇਨਸਾਫ਼ ਮਿਲਣ ਤੋਂ ਬਾਅਦ ਹੀ ਉੱਠਣਗੇ।



ਫਿਲਹਾਲ ਰੋਡ ਦੇ ਇਕ ਪਾਸੇ 'ਤੇ ਹੀ ਜਾਮ ਲਾਇਆ ਗਿਆ ਹੈ ਪਰ ਇਸ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਹਾਈਵੇ ਦੇ ਦੋਵੇਂ ਪਾਸੇ ਜਾਮ ਕੀਤੇ ਜਾਣਗੇ। ਸਿੱਖ ਜਥਬੰਦੀਆਂ ਵੱਲੋਂ ਮੋਰਚੇ 'ਤੇ ਪੁੱਜਣ 'ਤੇ ਅਤੇ ਸੰਗਤਾਂ ਦੀ ਸਹਿਮਤੀ ਨਾਲ ਅਗਲਾ ਫ਼ੈਸਲਾ ਲਿਆ ਜਾਵੇਗਾ ਕਿ ਦੋਵੇਂ ਰੋਡ ਜਾਮ ਕਰਨੇ ਹਨ ਜਾਂ ਫਿਰ ਇਕ ਤੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਕਾਬਿਲੇਗੌਰ ਹੈ ਕਿ ਬਹਿਬਲ ਕਲਾਂ ਇਨਸਾਫ਼ ਮੋਰਚੇ ਵੱਲੋਂ ਪਹਿਲਾਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਪਰ ਉਸ ਸਮੇਂ ਸ਼ਹੀਦੀ ਦਿਹਾੜੇ ਅਤੇ ਧੁੰਦ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।



ਇਸ ਗੋਲੀਬਾਰੀ 'ਚ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਤੇ ਬਹਿਲ ਖੁਰਦ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਵੀ ਸੀਬੀਆਈ ਨੂੰ ਸੌਂਪੀ ਗਈ ਸੀ ਪਰ ਫਰਵਰੀ 2021 ਵਿੱਚ ਸੀਬੀਆਈ ਤੋਂ ਜਾਂਚ ਲੈ ਕੇ ਐਸਆਈਟੀ ਨੂੰ ਸੌਂਪ ਦਿੱਤੀ ਗਈ ਸੀ।

Related Post