ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਯਾਤਰੀ ਤੋਂ 25 ਹਜ਼ਾਰ 900 ਪਾਊਂਡ ਕੀਤੇ ਬਰਾਮਦ

ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਨੂੰ ਵਿਦੇਸ਼ੀ ਕਰੰਸੀ 25 ਹਜ਼ਾਰ 900 ਪਾਊਂਡਾਂ ਸਮੇਤ ਫੜਿਆ ਹੈ। ਇਹ ਯਾਤਰੀ, ਅੰਮ੍ਰਿਤਸਰ ਤੋਂ ਲੰਦਨ ਜਾ ਦੀ ਤਿਆਰੀ ਵਿੱਚ ਸੀ, ਜਦੋਂ ਕਸਟਮ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਫੜ ਲਿਆ।

By  KRISHAN KUMAR SHARMA April 12th 2024 08:38 AM -- Updated: April 12th 2024 08:51 AM

ਪੀਟੀਸੀ ਨਿਊਜ਼ ਡੈਸਕ: ਅੰਮ੍ਰਿਤਸਰ 'ਚ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਯਾਤਰੀ ਨੂੰ ਵਿਦੇਸ਼ੀ ਕਰੰਸੀ 25 ਹਜ਼ਾਰ 900 ਪਾਊਂਡਾਂ ਸਮੇਤ ਫੜਿਆ ਹੈ। ਇਹ ਯਾਤਰੀ, ਅੰਮ੍ਰਿਤਸਰ ਤੋਂ ਲੰਦਨ ਜਾ ਦੀ ਤਿਆਰੀ ਵਿੱਚ ਸੀ, ਜਦੋਂ ਕਸਟਮ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਫੜ ਲਿਆ।

ਦੱਸ ਦਈਏ ਕਿ ਬੀਤੇ ਦਿਨੀ ਵੀ ਦੁਬਈ ਤੋਂ ਆਏ ਇੱਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਨੇ 108.4 ਗ੍ਰਾਮ ਸੋਨਾ ਬਰਾਮਦ ਕੀਤਾ ਸੀ। ਸੋਨੇ ਦੀ ਕੀਮਤ ਭਾਰਤੀ ਬਾਜ਼ਾਰ 'ਚ 7 ਲੱਖ 44 ਹਜ਼ਾਰ ਰੁਪਏ ਤੋਂ ਵੱਧ ਸੀ। ਯਾਤਰੀ ਇਹ ਸੋਨਾ ਆਪਣੇ ਸਾਮਾਨ 'ਚ ਲੁਕਾ ਕੇ ਲਿਆਇਆ ਸੀ, ਪਰ ਤਲਾਸ਼ੀ ਦੌਰਾਨ ਫੜਿਆ ਗਿਆ ਸੀ।

ਅੱਜ ਸਵੇਰੇ ਵੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਅੰਮ੍ਰਿਤਸਰ ਤੋਂ ਲੰਦਨ ਦੀ ਫਲਾਈਟ ਫੜਨ ਜਾ ਰਹੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਕਤ ਸ਼ਖਸ ਕੋਲੋਂ ਯੂਕੇ ਦੀ ਵਿਦੇਸ਼ੀ ਕਰੰਸੀ 25 ਹਜ਼ਾਰ ਤੋਂ ਵੱਧ ਪਾਊਂਡ ਬਰਾਮਦ ਕੀਤੇ। ਫੜੀ ਗਈ ਕਰੰਸੀ ਦੀ ਕੀਮਤ ਭਾਰਤ ਵਿੱਚ ਬਰਾਮਦ 26 ਲੱਖ 91 ਹਜ਼ਾਰ 10 ਰੁਪਏ ਕੀਮਤ ਬਣਦੀ ਹੈ।

Related Post