Amritsar- Jandiala Guru Toll Plaza ’ਤੇ ਕਰਮਚਾਰੀਆਂ ਵਿਚਾਲੇ ਹੋਇਆ ਝਗੜਾ, ਕਈ ਮੁਲਾਜ਼ਮ ਜ਼ਖਮੀ

ਜ਼ਖਮੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ’ਤੇ ਕੰਮ ਕਰਦੇ ਹਨ ਅਤੇ ਪੀਐਫ ਫੰਡ ਬਾਰੇ ਲੇਬਰ ਕੋਰਟ ਵਿੱਚ ਰਿਪੋਰਟ ਦਿੱਤੀ ਸੀ। ਇਸ ਕਰਕੇ ਟੋਲ ਪਲਾਜ਼ਾ ਮਾਲਕ ਆਰ.ਕੇ. ਚੌਧਰੀ ਵੱਲੋਂ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਟਰਮਿਨੇਟ ਕਰ ਦਿੱਤਾ ਗਿਆ।

By  Aarti August 23rd 2025 01:21 PM -- Updated: August 23rd 2025 01:34 PM

Amritsar News :  ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜ਼ਾ ’ਤੇ ਕਰਮਚਾਰੀਆਂ ਵਿੱਚ ਆਪਸੀ ਝਗੜੇ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਕਈ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ।

ਜ਼ਖਮੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ’ਤੇ ਕੰਮ ਕਰਦੇ ਹਨ ਅਤੇ ਪੀਐਫ ਫੰਡ ਬਾਰੇ ਲੇਬਰ ਕੋਰਟ ਵਿੱਚ ਰਿਪੋਰਟ ਦਿੱਤੀ ਸੀ। ਇਸ ਕਰਕੇ ਟੋਲ ਪਲਾਜ਼ਾ ਮਾਲਕ ਆਰ.ਕੇ. ਚੌਧਰੀ ਵੱਲੋਂ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਟਰਮਿਨੇਟ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਸ਼ਾਂਤੀਪੂਰਨ ਢੰਗ ਨਾਲ ਧਰਨਾ ਲਗਾਇਆ ਸੀ।

ਜ਼ਖਮੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਧਰਨੇ ਦੌਰਾਨ ਅਚਾਨਕ ਟੋਲ ਪਲਾਜ਼ਾ ਦੇ ਅਧਿਕਾਰੀ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਦੋਸ਼ ਲਗਾਇਆ ਗਿਆ ਕਿ ਹਮਲਾਵਰਾਂ ਕੋਲ ਦਾਤਰ ਤੇ ਕਿਰਪਾਨ ਵਰਗੇ ਹਥਿਆਰ ਸਨ ਅਤੇ ਹਵਾਈ ਫਾਇਰ ਵੀ ਕੀਤੇ ਗਏ। ਇਸ ਹਮਲੇ ਵਿੱਚ ਤਿੰਨ ਕਰਮਚਾਰੀ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਇੱਕ ਨੂੰ ਸਿਰ ਵਿੱਚ ਚੋਟ ਲੱਗੀ।

ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਹੀ ਦੋ ਸਮੂਹਾਂ ਵਿੱਚ ਆਪਸੀ ਤਤਕਾਰ ਹੋ ਗਿਆ ਸੀ, ਜਿਸ ਕਾਰਨ ਇਹ ਝਗੜਾ ਵਾਪਰਿਆ। ਪੁਲਿਸ ਨੇ ਇੱਕ ਧਿਰ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਲਿਆ ਹੈ, ਜਦਕਿ ਦੂਜੇ ਪਾਸੇ ਦੇ ਕਰਮਚਾਰੀਆਂ ਦੇ ਬਿਆਨ ਵੀ ਰਿਕਾਰਡ ਕੀਤੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਜ਼ਖਮੀਆਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Jandiala Guru ’ਚ ਨਸ਼ਾ ਤਸਕਰਾਂ ਵੱਲੋਂ ਆਮ ਆਦਮੀ ਪਾਰਟੀ ਮੈਂਬਰ ’ਤੇ ਕਾਤਲਾਨਾ ਹਮਲਾ

Related Post