Amritsar News : ਅੰਮ੍ਰਿਤਸਰ ਪੁਲਿਸ ਨੇ 12.06 ਕਿਲੋ ਗ੍ਰਾਮ ਹੈਰੋਇਨ ਨਾਲ ਸਰਹੱਦੀ ਗਿਰੋਹ ਦਾ ਕੀਤਾ ਪਰਦਾਫਾਸ਼

Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਡਰੱਗ ਮਾਫੀਆ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕ੍ਰਾਸ ਬਾਰਡਰ ਹੈਰੋਇਨ ਤਸਕਰੀ ਕਾਰਟਲ ਨੂੰ ਬੇਨਕਾਬ ਕੀਤਾ ਹੈ। ਇਸ ਆਪਰੇਸ਼ਨ ਦੌਰਾਨ ਕੁੱਲ 9 ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ ਹੈਰੋਇਨ ਦੀ ਕੁੱਲ ਬਰਾਮਦਗੀ 20 ਕਿਲੋ 194 ਗ੍ਰਾਮ ਤੱਕ ਪਹੁੰਚ ਗਈ ਹੈ। ਨਾਲ ਹੀ ਪੁਲਿਸ ਨੇ ਇੱਕ ਪਿਸਟਲ ਅਤੇ ਮੈਗਜ਼ੀਨ ਵੀ ਕਬਜ਼ੇ ਵਿੱਚ ਲਈ ਹੈ

By  Shanker Badra September 10th 2025 06:02 PM

Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਡਰੱਗ ਮਾਫੀਆ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕ੍ਰਾਸ ਬਾਰਡਰ ਹੈਰੋਇਨ ਤਸਕਰੀ ਕਾਰਟਲ ਨੂੰ ਬੇਨਕਾਬ ਕੀਤਾ ਹੈ। ਇਸ ਆਪਰੇਸ਼ਨ ਦੌਰਾਨ ਕੁੱਲ 9 ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ ਹੈਰੋਇਨ ਦੀ ਕੁੱਲ ਬਰਾਮਦਗੀ 20 ਕਿਲੋ 194 ਗ੍ਰਾਮ ਤੱਕ ਪਹੁੰਚ ਗਈ ਹੈ। ਨਾਲ ਹੀ ਪੁਲਿਸ ਨੇ ਇੱਕ ਪਿਸਟਲ ਅਤੇ ਮੈਗਜ਼ੀਨ ਵੀ ਕਬਜ਼ੇ ਵਿੱਚ ਲਈ ਹੈ। 

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ 5 ਸਮੱਗਲਰ ਗ੍ਰਿਫ਼ਤਾਰ ਕਰਕੇ 8.187 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਤਾਜ਼ਾ ਕਾਰਵਾਈ ਵਿੱਚ ਹੋਰ 4 ਆਰੋਪੀ ਗ੍ਰਿਫ਼ਤਾਰ ਕੀਤੇ ਗਏ ਹਨ ,ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਗੁਰਭੇਜ ਸਿੰਘ ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ ਸ਼ਾਮਲ ਹਨ। ਇਹ ਦੋਵੇਂ ਤਰਨਤਾਰਨ ਇਲਾਕੇ ਵਿੱਚ ਪਾਕਿਸਤਾਨੀ ਸਮੱਗਲਰ ‘ਪਠਾਣ’ ਨਾਲ ਸਿੱਧੇ ਲਿੰਕ ਰੱਖਦੇ ਸਨ।

ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਭੇਜ ਸਿੰਘ ਦੇ ਘਰ ਤੋਂ 10 ਕਿਲੋ ਹੈਰੋਇਨ ਇੱਕ ਮੱਝਾਂ ਵਾਲੇ ਵਾੜੇ ਵਿੱਚ ਖੋਦ ਕੇ ਪਲਾਸਟਿਕ ਦੇ ਡੱਬੇ ਵਿੱਚ ਦੱਬੀ ਹੋਈ ਬਰਾਮਦ ਕੀਤੀ ਗਈ ਹੈ। ਇਸ ਗਿਰੋਹ ਵਿੱਚ ਮਲਕੀਤ ਸਿੰਘ ਵੀ ਸ਼ਾਮਲ ਸੀ ,ਜੋ ਆਪਣੇ ਖੇਤਾਂ ਰਾਹੀਂ ਕੋਆਰਡੀਨੇਟ ਕਰਦਾ ਸੀ। ਇਹ ਸਮੱਗਲਰ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਪਿੰਡ ਕੋਟਲੀ ਸਾਕਾ ਖੇਤਰ ਤੋਂ ਐਕਟਿਵ ਸਨ।

ਪੁਲਿਸ ਪੁੱਛਗਿੱਛ ਦੌਰਾਨ ਅਜਨਾਲਾ ਖੇਤਰ ਦੇ ਗੁਰਜੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਉਸਦੀ ਨਿਸ਼ਾਨਦੇਹੀ ’ਤੇ 2.06 ਕਿਲੋ ਹੈਰੋਇਨ , ਇੱਕ .30 ਬੋਰ ਪਿਸਟਲ ਅਤੇ ਮੈਗਜ਼ੀਨ ਬਰਾਮਦ ਹੋਏ। ਪਿਸਟਲ ਉਸਨੇ ਆਪਣੇ ਬਿਸਤਰੇ ਦੇ ਹੇਠਾਂ ਲੁਕਾ ਕੇ ਰੱਖਿਆ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਕੇਸ ਦਰਸਾਉਂਦਾ ਹੈ ਕਿ ਅਜਨਾਲਾ ਸੈਕਟਰ ਵਿੱਚ ਹਾਲੀਆ ਹੜ ਕਰਕੇ  ਸਮੱਗਲਰਾਂ ਨੇ ਤਰਨਤਾਰਨ ਰਾਹੀਂ ਆਪਣੇ ਨੈੱਟਵਰਕ ਐਕਟੀਵੇਟ ਕੀਤੇ ਸਨ। ਗੁਰਜੀਤ ਸਿੰਘ ਨਾ ਸਿਰਫ਼ ਹੈਰੋਇਨ ਸਮਗਲਿੰਗ ਵਿੱਚ ਸ਼ਾਮਲ ਸੀ, ਬਲਕਿ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਵਿੱਚ ਵੀ ਉਸਦੀ ਭੂਮਿਕਾ ਸਾਹਮਣੇ ਆਈ ਹੈ।

Related Post