Amritsar Extortion Threat Case : ਰਿਸ਼ਤਿਆਂ ਦੀ ਆੜ ਹੇਠ ‘50 ਲੱਖ ਦੀ ਜਬਰੀ ਵਸੂਲੀ’, ਸ਼ਿਕਾਇਤਕਰਤਾ ਦੀ ਭਾਬੀ ਨਿਕਲੀ ਮਾਸਟਰਮਾਈਂਡ, 4 ਗ੍ਰਿਫ਼ਤਾਰ
Amritsar Extortion Threat Case : ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਮੁੱਖ ਸਾਜ਼ਿਸ਼ਕਾਰੀ ਸ਼ਿਕਾਇਤਕਰਤਾ ਦੀ ਭਾਬੀ ਸੰਦੀਪ ਕੌਰ ਸੀ। ਉਸਨੂੰ ਪੂਰੀ ਜਾਣਕਾਰੀ ਸੀ ਕਿ ਸ਼ਿਕਾਇਤਕਰਤਾ ਦੇ ਪਰਿਵਾਰ ਨੇ ਹਾਲ ਹੀ ਵਿੱਚ ਜ਼ਮੀਨ ਵੇਚੀ ਹੈ ਅਤੇ ਪੈਸੇ ਘਰ ਵਿੱਚ ਮੌਜੂਦ ਹਨ।
Amritsar Extortion Threat Case : ਅੰਮ੍ਰਿਤਸਰ ਪੁਲਿਸ ਨੇ ਰਿਸ਼ਤਿਆਂ ਦੀ ਆੜ ਵਿੱਚ ਚੱਲ ਰਹੇ ਇਕ ਜਬਰੀ ਵਸੂਲੀ ਸਿੰਡੀਕੇਟ ਦਾ ਵੱਡਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਕ ਮਕਾਨ ਮਾਲਕ ਤੋਂ 50 ਲੱਖ ਰੁਪਏ ਦੀ ਵਸੂਲੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਵੇਰਕਾ ਵਿੱਚ ਦਰਜ ਐਫਆਈਆਰ ਤਹਿਤ ਕਾਰਵਾਈ ਕਰਦਿਆਂ ਦੋ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜਿੰਦੂ ਅਤੇ ਜਸਲੀਨ ਕੌਰ ਨੂੰ ਕਾਬੂ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਬਈ ਸਿਮ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਦਕਿ ਭਾਰਤ ਵਿੱਚ ਬੈਠੀ ਜਸਲੀਨ ਕੌਰ ਵਟਸਐਪ ਰਾਹੀਂ ਗੱਲਬਾਤ ਚਲਾ ਰਹੀ ਸੀ। ਖੁਲਾਸਿਆਂ ਤੋਂ ਬਾਅਦ ਜਸਪ੍ਰੀਤ ਸਿੰਘ ਉਰਫ਼ ਬਾਬਾ ਅਤੇ ਉਸਦੀ ਕਜ਼ਨ ਭੈਣ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਮੁੱਖ ਸਾਜ਼ਿਸ਼ਕਾਰੀ ਸ਼ਿਕਾਇਤਕਰਤਾ ਦੀ ਭਾਬੀ ਨਿਕਲੀ, ਜਿਸਨੇ ਹੀ ਪੂਰਾ ਜਾਲ ਬੁਣਿਆ।
ਅੰਮ੍ਰਿਤਸਰ ਪੁਲਿਸ ਨੇ ਰਿਸ਼ਤਿਆਂ ਦੀ ਆੜ ਵਿੱਚ ਚੱਲ ਰਹੀ ਇਕ ਵੱਡੀ ਜਬਰੀ ਵਸੂਲੀ ਗਿਰੋਹ ਬੰਦੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਹ ਗਿਰੋਹ ਇਕ ਮਕਾਨ ਮਾਲਕ ਤੋਂ 50 ਲੱਖ ਰੁਪਏ ਵਸੂਲਣ ਦੀ ਯੋਜਨਾ ਤਿਆਰ ਕਰ ਰਿਹਾ ਸੀ। ਮਾਮਲੇ ਦੀ ਐਫਆਈਆਰ ਤਹਿਤ ਥਾਣਾ ਵੇਰਕਾ ਵਿੱਚ ਦਰਜ ਕੀਤੀ ਗਈ ਸੀ।
ਪੁਲਿਸ ਜਾਂਚ ਦੌਰਾਨ ਸਭ ਤੋਂ ਪਹਿਲਾਂ ਦੋ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਜਿੰਦੂ ਅਤੇ ਜਸਲੀਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਤਾ ਲੱਗਾ ਕਿ ਹਰਜਿੰਦਰ ਦਾ ਦੁਬਈ ਸਿਮ ਧਮਕੀ ਕਾਲਾਂ ਲਈ ਵਰਤਿਆ ਜਾ ਰਿਹਾ ਸੀ, ਜਦਕਿ ਭਾਰਤ ਵਿੱਚ ਬੈਠੀ ਜਸਲੀਨ ਉਸੇ ਨੰਬਰ 'ਤੇ ਵਟਸਐਪ ਚਲਾਉਂਦੀ ਸੀ, ਤਾਂ ਜੋ ਗਿਰੋਹ ਦਾ ਸੰਪਰਕ ਬਣਿਆ ਰਹੇ। ਅੱਗੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਸ਼ਿਕਾਇਤਕਰਤਾ ਦਾ ਰਿਸ਼ਤੇਦਾਰ ਜਸਪ੍ਰੀਤ ਸਿੰਘ ਉਰਫ਼ ਬਾਬਾ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੀ ਕਜ਼ਨ ਭੈਣ ਨੂੰ ਵੀ ਕਾਬੂ ਕੀਤਾ ਗਿਆ।
ਇਸ ਸਬੰਧੀ ਡੀਸੀਪੀ ਲਾ ਐਂਡ ਆਰਡਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਿਰੋਹ ਦੀ ਯੋਜਨਾ ਵਿਸ਼ਾਲ ਨਾਮਕ ਨੌਜਵਾਨ ਨੇ ਤਿਆਰ ਕੀਤੀ ਸੀ ਜੋ ਮੌਜੂਦਾ ਸਮੇਂ ਵਿੱਚ ਦੁਬਈ ਵਿੱਚ ਰਹਿੰਦਾ ਹੈ। ਉਹ ਹਰਜਿੰਦਰ ਅਤੇ ਜਸਪ੍ਰੀਤ ਦਰਮਿਆਨ ਮੁੱਖ ਸੰਪਰਕ ਸੀ।
ਸ਼ਿਕਾਇਤਕਰਤਾ ਦੀ ਭਾਬੀ ਹੀ ਨਿਕਲੀ ਮੁੱਖ ਸਾਜਿਸ਼ਕਰਤਾ
ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਮੁੱਖ ਸਾਜ਼ਿਸ਼ਕਾਰੀ ਸ਼ਿਕਾਇਤਕਰਤਾ ਦੀ ਭਾਬੀ ਸੰਦੀਪ ਕੌਰ ਸੀ। ਉਸਨੂੰ ਪੂਰੀ ਜਾਣਕਾਰੀ ਸੀ ਕਿ ਸ਼ਿਕਾਇਤਕਰਤਾ ਦੇ ਪਰਿਵਾਰ ਨੇ ਹਾਲ ਹੀ ਵਿੱਚ ਜ਼ਮੀਨ ਵੇਚੀ ਹੈ ਅਤੇ ਪੈਸੇ ਘਰ ਵਿੱਚ ਮੌਜੂਦ ਹਨ। ਇਸ ਜਾਣਕਾਰੀ ਦੇ ਆਧਾਰ ‘ਤੇ ਉਸਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਜਬਰੀ ਵਸੂਲੀ ਦੀ ਯੋਜਨਾ ਬਣਾਈ। ਪੁਲਿਸ ਨੇ ਗਿਰੋਹ ਦੇ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇ ਲਿੰਕ ਲੱਭਣ ਦੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਵਿਦੇਸ਼ ਬੈਠੇ ਮੁਲਜ਼ਮਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।