ਪੰਜਾਬ ਚ ਚੜ੍ਹਦੀ ਸਵੇਰ ਵਾਪਰਿਆ ਹਾਦਸਾ, ਕਪੂਰਥਲਾ ਚ NRI ਪੁੱਤਰ ਤੇ ਡਰਾਈਵਰ ਦੀ ਮੌਤ, ਮਾਂ ਜ਼ਖਮੀ
Punjab News: ਕਪੂਰਥਲਾ ਦੇ ਫਗਵਾੜਾ 'ਚ ਇਕ ਟਰੈਕਟਰ ਟਰਾਲੀ ਦੀ ਸਾਈਡ 'ਚ ਟੱਕਰ ਹੋਣ ਕਾਰਨ ਕਾਰ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਚਾਲਕ ਅਤੇ ਐਨਆਰਆਈ ਪੁੱਤਰ ਦੀ ਮੌਤ ਹੋ ਗਈ
Punjab News: ਕਪੂਰਥਲਾ ਦੇ ਫਗਵਾੜਾ 'ਚ ਇਕ ਟਰੈਕਟਰ ਟਰਾਲੀ ਦੀ ਸਾਈਡ 'ਚ ਟੱਕਰ ਹੋਣ ਕਾਰਨ ਕਾਰ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਚਾਲਕ ਅਤੇ ਐਨਆਰਆਈ ਪੁੱਤਰ ਦੀ ਮੌਤ ਹੋ ਗਈ, ਜਦੋਂਕਿ ਮਾਂ ਗੰਭੀਰ ਜ਼ਖ਼ਮੀ ਹੈ। NRI ਨੌਜਵਾਨ 10 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਆਸਟ੍ਰੇਲੀਆ ਤੋਂ ਘਰ ਆ ਰਿਹਾ ਸੀ।
ਇਹ ਹਾਦਸਾ ਫਗਵਾੜਾ ਜੀ.ਟੀ ਰੋਡ 'ਤੇ ਸਿਵਲ ਹਸਪਤਾਲ ਨੇੜੇ ਪੁਲ 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਐਨਆਰਆਈ ਦਿਲਪ੍ਰੀਤ ਸਿੰਘ ਅਤੇ ਡਰਾਈਵਰ ਵਜੋਂ ਹੋਈ ਹੈ। ਜਦਕਿ ਐਨਆਰਆਈ ਦੀ ਮਾਤਾ ਗੁਰਿੰਦਰ ਕੌਰ ਗੰਭੀਰ ਜ਼ਖ਼ਮੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਤੋਂ ਲੁਧਿਆਣਾ ਨੂੰ ਜਾਂਦੇ ਰਸਤੇ 'ਤੇ ਫਗਵਾੜਾ ਹਾਈਵੇਅ 'ਤੇ ਫਲਾਈਓਵਰ 'ਤੇ ਗੰਨੇ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਟਰਾਲੀ ਦੀ ਸਾਈਡ 'ਤੇ ਜਾ ਵੱਜੀ ਅਤੇ ਆ ਰਹੇ ਟਰੱਕ ਨਾਲ ਟਕਰਾ ਗਈ।
ਹਾਦਸੇ ਵਿੱਚ ਐਨਆਰਆਈ ਦਿਲਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਾਲਕ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ 447-ਡੀ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿੱਚ ਰਹਿੰਦਾ ਹੈ। ਉਸਦਾ ਛੋਟਾ ਪੁੱਤਰ ਦਿਲਪ੍ਰੀਤ ਸਿੰਘ ਮੈਲਬੌਰਨ, ਆਸਟ੍ਰੇਲੀਆ ਦਾ ਨਾਗਰਿਕ ਹੈ। ਪਿਛਲੇ ਦਸ ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਦਲਪ੍ਰੀਤ ਦੀ ਮਾਂ ਗੁਰਿੰਦਰ ਕੌਰ ਕਰੀਬ ਇੱਕ ਮਹੀਨਾ ਪਹਿਲਾਂ 13 ਨਵੰਬਰ ਨੂੰ ਆਪਣੇ ਬੇਟੇ ਨੂੰ ਲੈਣ ਆਸਟ੍ਰੇਲੀਆ ਗਈ ਸੀ।