Netflix ਤੋਂ ਹਟਾਈ ਸ਼੍ਰੀਰਾਮ ਨੂੰ 'ਮਾਂਸਾਹਾਰੀ' ਦੱਸਣ ਵਾਲੀ ਫ਼ਿਲਮ Annapoorani, ਵਿਵਾਦਾਂ 'ਚ ਦੱਖਣ ਅਦਾਕਾਰਾ

By  KRISHAN KUMAR SHARMA January 11th 2024 02:32 PM

Netflix: ਦੱਖਣ ਅਦਾਕਾਰਾ ਨਯਨਤਾਰਾ (nayanthara) ਦੀ ਅਦਾਕਾਰੀ ਵਾਲੀ ਫ਼ਿਲਮ 'ਅੰਨਾਪੂਰਨੀ' (Annapoorani) ਨੂੰ ਵਿਵਾਦ ਕਾਰਨ ਨੈਟਫਲਿੱਕਸ ਤੋਂ ਹਟਾ ਦਿੱਤਾ ਗਿਆ ਹੈ। ਫ਼ਿਲਮ ਦੇ ਇੱਕ ਸੀਨ ਵਿੱਚ ਭਗਵਾਨ ਸ਼੍ਰੀ ਰਾਮ (Lord Ram) ਨੂੰ ਲੈ ਕੇ ਵਿਵਾਦ ਪੈਦਾ ਹੋਣ ਤੋਂ ਬਾਅਦ ਫ਼ਿਲਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਇਆ ਗਿਆ ਹੈ। ਫ਼ਿਲਮ ਦੇ ਸੀਨ ਵਿੱਚ ਸ਼੍ਰੀ ਰਾਮ ਨੂੰ 'ਮਾਂਸਾਹਾਰੀ' ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਲੋਕਾਂ 'ਚ ਗੁੱਸੇ ਦੀ ਲਹਿਰ ਹੈ। ਦੱਖਣ ਫਿਲਮਾਂ ਦੇ ਮਾਹਿਰ ਕ੍ਰਿਸਟੋਫਰ ਕਾਨਾਗਰਾਜ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ 'ਚ ਲਿਖਿਆ, 'ਇੱਕ ਹਫਤਾ ਪਹਿਲਾਂ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ ਨੂੰ ਹੁਣ ਸਟ੍ਰੀਮਿੰਗ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਵੀਐਚਪੀ ਦੇ ਬੁਲਾਰੇ ਸ਼੍ਰੀਰਾਜ ਨਾਇਰ ਨੇ ਹਾਲ ਹੀ ਵਿੱਚ ਆਪਣੇ ਅਕਾਉਂਟ 'ਤੇ ਇੱਕ ਪੋਸਟ ਵਿੱਚ ਲਿਖਿਆ, 'ਸਾਨੂੰ ਖੁਸ਼ੀ ਹੈ ਕਿ @ZeeStudios_ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਅਤੇ ਕਿਰਪਾ ਕਰਕੇ ਧਿਆਨ ਦਿਓ ਕਿ ਅਸੀਂ ਕਦੇ ਵੀ ਕਿਸੇ ਫਿਲਮ ਦੀ ਰਚਨਾਤਮਕ ਆਜ਼ਾਦੀ ਵਿੱਚ ਦਖਲ ਨਹੀਂ ਦਿੱਤਾ ਹੈ, ਪਰ ਹਿੰਦੂਆਂ ਦਾ ਮਜ਼ਾਕ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਫਿਲਮ ਮੇਕਰਸ 'ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ਿਵ ਸੈਨਾ ਦੇ ਸਾਬਕਾ ਨੇਤਾ ਰਮੇਸ਼ ਸੋਲੰਕੀ ਨੇ ਫਿਲਮ ਮੇਕਰਸ ਉੱਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ, 'ਮੈਂ ਹਿੰਦੂ ਵਿਰੋਧੀ Netflix ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਫਿਲਮ ਮੇਕਰਸ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਫਿਲਮ ਨੂੰ ਹਿੰਦੂ ਵਿਰੋਧੀ ਦੱਸਿਆ ਅਤੇ ਇਸ ਦੇ ਕੁਝ ਵਿਵਾਦਤ ਦ੍ਰਿਸ਼ਾਂ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ਵਿੱਚ ਇੱਕ 'ਚ ਭਗਵਾਨ ਰਾਮ ਨੂੰ 'ਮਾਸ ਖਾਣ ਵਾਲਾ' ਦੱਸਿਆ ਗਿਆ ਹੈ।

ਫ਼ਿਲਮ ਪ੍ਰਬੰਧਕਾਂ 'ਤੇ ਕੇਸ ਦਰਜ ਕਰਨ ਦੀ ਮੰਗ

ਉਨ੍ਹਾਂ ਅੱਗੇ ਲਿਖਿਆ, 'ਪੂਰੀ ਦੁਨੀਆ ਸ਼੍ਰੀ ਰਾਮ ਮੰਦਿਰ (Ram Mandir) ਦੀ ਪਵਿੱਤਰਤਾ ਲਈ ਉਤਸੁਕ ਹੈ। ਇਹ ਇਸ ਸਦੀ ਦਾ ਹੀ ਨਹੀਂ ਸਗੋਂ ਇਸ ਯੁੱਗ ਦਾ ਸਭ ਤੋਂ ਵੱਡਾ ਜਸ਼ਨ ਹੈ। ਇਸ ਤੋਂ ਪਹਿਲਾਂ ਸਾਡੇ ਪੂਜਨੀਕ ਭਗਵਾਨ ਸ਼੍ਰੀ ਰਾਮ ਦੇ ਖਿਲਾਫ ਅਸ਼ਲੀਲ ਟਿੱਪਣੀਆਂ ਕਰਨਾ, ਲਵ ਜੇਹਾਦ ਦਾ ਪ੍ਰਦਰਸ਼ਨ ਕਰਨਾ, ਪੁਜਾਰੀ ਦੀ ਧੀ ਨੂੰ ਨਮਾਜ਼ ਪੜ੍ਹਾਉਣ ਲਈ ਲੈਣਾ, ਇਹ ਜਾਣਬੁੱਝ ਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਪੋਸਟ ਵਿੱਚ ਸੋਲੰਕੀ ਨੇ ਫਿਲਮ 'ਅੰਨਾਪੂਰਨੀ' ਦੇ ਖਿਲਾਫ ਆਪਣੀ ਸ਼ਿਕਾਇਤ ਵਿੱਚ ਨਿਰਦੇਸ਼ਕ ਨੀਲੇਸ਼ ਕ੍ਰਿਸ਼ਨਾ, ਅਭਿਨੇਤਰੀ ਨਯਨਥਾਰਾ, ਨਿਰਮਾਤਾ ਜਤਿਨ ਸੇਠੀ, ਆਰ ਰਵਿੰਦਰਨ ਅਤੇ ਪੁਨੀਤ ਗੋਇਨਕਾ, ਜ਼ੀ ਸਟੂਡੀਓ ਦੇ ਚੀਫ ਬਿਜ਼ਨਸ ਅਫਸਰ ਸ਼ਾਰਿਕ ਪਟੇਲ ਅਤੇ ਨੈੱਟਫਲਿਕਸ ਇੰਡੀਆ ਦੀ ਮੁਖੀ ਮੋਨਿਕਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਮੁੰਬਈ ਤੋਂ ਬਾਅਦ ਜਬਲਪੁਰ 'ਚ ਵੀ ਫਿਲਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Related Post