Amritpal Singh: ਅੰਮ੍ਰਿਤਪਾਲ ਸਿੰਘ ਦੇ 2 ਬਾਡੀਗਾਰਡ ਦਾ ਅਸਲਾ ਲਾਇਸੈਂਸ ਰੱਦ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਖਾਲਿਸਤਾਨ ਸਮਰਥਕ ਸੰਗਠਨ 'ਵਾਰਿਸ ਪੰਜਾਬ ਦੇ' ਦੇ ਜਥੇਦਾਰ ਅਤੇ ਉਸਦੇ ਸਾਥੀਆਂ 'ਤੇ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦਾ ਲਗਾਤਾਰ ਸ਼ਿਕੰਜਾ ਕਸਦਾ ਜਾ ਰਿਹਾ ਹੈ।

By  Ramandeep Kaur March 11th 2023 01:30 PM

ਜੰਮੂ :  ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਖਾਲਿਸਤਾਨ ਸਮਰਥਕ ਸੰਗਠਨ 'ਵਾਰਿਸ ਪੰਜਾਬ ਦੇ' ਦੇ ਜਥੇਦਾਰ ਅਤੇ ਉਸਦੇ ਸਾਥੀਆਂ 'ਤੇ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦਾ ਲਗਾਤਾਰ ਸ਼ਿਕੰਜਾ ਕਸਦਾ ਜਾ ਰਿਹਾ ਹੈ।  ਹੁਣ ਜੰਮੂ - ਕਸ਼ਮੀਰ  ਪ੍ਰਸ਼ਾਸਨ ਨੇ ਅੰਮ੍ਰਿਤਪਾਲ ਦੇ ਸਾਥੀ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।  ਸੂਬਾ ਪੁਲਿਸ ਨੇ ਅੰਮ੍ਰਿਤਪਾਲ ਦੇ 2 ਬਾਡੀਗਾਰਡ ਦਾ ਅਸਲਾ ਲਾਇਸੈਂਸ ਰੱਦ ਰੱਦ ਕਰ ਦਿੱਤਾ ਹੈ। 

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਅਤੇ ਰਾਮਬਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਦੋ ਬਾਡੀਗਾਰਡ ਨੂੰ ਜਾਰੀ ਹਥਿਆਰਾਂ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।  ਇਨ੍ਹਾਂ ਵਿੱਚ 19 ਸਿੱਖ ਰੈਜੀਮੈਂਟ ਦੇ ਸੇਵਾਮੁਕਤ ਸਿਪਾਹੀ ਵਰਿੰਦਰ ਸਿੰਘ ਅਤੇ 23 ਆਰਮਡ ਪੰਜਾਬ ਤੋਂ ਸੇਵਾਮੁਕਤ ਸਿਪਾਹੀ ਤਲਵਿੰਦਰ ਸਿੰਘ ਦੇ ਨਾਂ ਸ਼ਾਮਲ ਹਨ।

ਪੰਜਾਬ ਪੁਲਿਸ ਨੇ ਵਰਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਵੀਰਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਕਰੀਬੀ ਗੁਰਿੰਦਰ ਸਿੰਘ  ਨੂੰ ਡਿਟੇਨ ਕੀਤਾ ਸੀ। ਉਹ ਦੇਸ਼ ਛੱਡਕੇ ਲੰਦਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।  

ਉਸਦੇ ਖਿਲਾਫ ਲੁਕਆਊਟ ਨੋਟਿਸ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ, ਅਜਿਹੇ 'ਚ ਦੇਸ਼ ਛੱਡਣਾ ਉਸਦੇ ਲਈ ਉਂਝ ਵੀ ਮੁਸ਼ਕਿਲ ਸੀ। ਪੰਜਾਬ ਪੁਲਿਸ ਨੇ ਗੁਰੂ ਰਾਮਦਾਸ ਏਅਰਪੋਰਟ ਤੋਂ ਗੁਰਿੰਦਰ ਸਿੰਘ  ਨੂੰ ਡਿਟੇਨ ਕੀਤਾ ਸੀ। ਹੁਣ ਇਹ ਕਾਰਵਾਈ ਉਦੋਂ ਹੋਈ, ਜਦੋਂ ਕੁੱਝ ਦਿਨ ਪਹਿਲਾਂ ਹੀ ਆਦੇਸ਼ ਦਿੱਤਾ ਗਿਆ ਸੀ ਕਿ ਅੰਮ੍ਰਿਤਪਾਲ ਦੇ 9 ਕਰੀਬੀਆਂ ਦੇ ਹਥਿਆਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਜਾਣ।

ਇਹ ਵੀ ਪੜ੍ਹੋ: BSF ਦੇ ਚੌਕਸ ਜਵਾਨਾਂ ਨੇ ਇੱਕ ਵਾਰ ਫਿਰ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਕੀਤਾ ਨਾਕਾਮ

Related Post