Blast In Firecracker Factory : ਪਟਾਕਿਆਂ ਦੀ ਫੈਕਟਰੀ ’ਚ ਹੋਇਆ ਜੋਰਦਾਰ ਧਮਾਕਾ, 5 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਮਗਰੋਂ 20 ਤੋਂ 25 ਦੇ ਕਰੀਬ ਵਿਅਕਤੀ ਜ਼ਖਮੀ ਵੀ ਦੱਸੇ ਜਾ ਰਹੇ ਹਨ। ਜਿਨ੍ਹਾਂ ਵੱਖ ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।

By  Aarti May 30th 2025 08:31 AM

Blast In Factory :  ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਲੰਬੀ ਦੇ ਕੋਲ ਪੈਂਦੇ ਪਿੰਡ ਸਿੰਘੇਵਾਲਾ ਦੇ ਰਾਤ ਪਟਾਕਿਆਂ ਵਾਲੀ ਫੈਕਟਰੀ ਦੇ ਵਿੱਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ 4 ਤੋਂ 5 ਲੋਕਾਂ ਦੀ ਦਰਦਨਾਲ ਮੌਤ ਹੋ ਗਈ। ਮੌਤਾਂ ਦੀ ਪੁਸ਼ਟੀ ਡੀਐਸਪੀ ਵੱਲੋਂ ਕੀਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ਮਗਰੋਂ 20 ਤੋਂ 25 ਦੇ ਕਰੀਬ ਵਿਅਕਤੀ ਜ਼ਖਮੀ ਵੀ ਦੱਸੇ ਜਾ ਰਹੇ ਹਨ। ਜਿਨ੍ਹਾਂ ਵੱਖ ਵੱਖ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ।  

ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਅੱਗ ਲੱਗਣ ਦੇ ਕਾਰਨ ਹੋਇਆ ਹੈ। ਪਰ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿ ਫੈਕਟਰੀ ’ਚ ਅੱਗ ਕਿਸ ਤਰ੍ਹਾਂ ਲੱਗੀ ਜਾਂ ਪਹੁੰਚੀ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਧਮਾਕਾ ਫੈਕਟਰੀ ’ਚ ਰਾਤ ਦੇ ਕਰੀਬ ਡੇਢ ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਫੈਕਟਰੀ ’ਚ 40 ਤੋਂ 45 ਦੇ ਕਰੀਬ ਵਿਅਕਤੀ ਕੰਮ ਕਰਦੇ ਹਨ। 

ਇਹ ਵੀ ਪੜ੍ਹੋ : Pakistan ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ 31 ਮਈ ਨੂੰ 'ਆਪ੍ਰੇਸ਼ਨ ਸ਼ੀਲਡ', ਜਾਣੋ ਅੱਜ ਮੌਕ ਡ੍ਰਿਲ ਕਿਉਂ ਕੀਤੀ ਗਈ ਮੁਲਤਵੀ ?

Related Post