Patiala News : ਨਾਭਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਸਿਮਰਨਦੀਪ ਕੌਰ ਬਣੀ IAS, UPSC ਨਤੀਜੇ 'ਚ ਦੇਸ਼ ਭਰ 'ਚੋਂ 15ਵਾਂ ਸਥਾਨ ਕੀਤਾ ਹਾਸਲ
UPSC Civil Service Exam Result 2025 : ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਪਟਿਆਲਾ (Patiala News) ਦੇ ਨਾਭਾ ਦੀ ਧੀ ਸਿਮਰਨਦੀਪ ਕੌਰ ਨੇ ਵੱਡਾ ਮਾਅਰਕਾ ਮਾਰਿਆ ਹੈ। ਨਾਭਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ (IAS Simrandeep Kaur) ਨੇ ਦੇਸ਼ ਭਰ ਵਿਚੋਂ 15ਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਹੋਇਆ ਹੈ। ਧੀ ਦੀ ਇਸ ਉਪਲਬੱਧੀ ਪਿੱਛੋਂ ਪੂਰਾ ਪਰਿਵਾਰ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ।
ਧਰਤੀ ਨਾਲ ਜੁੜੇ ਰਹਿਣਾ ਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਹੈ ਇੱਛਾ : ਸਿਮਰਨਦੀਪ ਕੌਰ
ਜਾਣਕਾਰੀ ਅਨੁਸਾਰ, ਕਿਸਾਨ ਪਰਿਵਾਰ ਦੀ ਧੀ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਸਿਮਰਨਦੀਪ ਕੌਰ ਨੇ ਚੌਥੀ ਵਾਰ ਕੋਸ਼ਿਸ਼ ਦੌਰਾਨ ਇਹ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਆਈਏਐਸ (IAS) ਸਿਮਰਨਦੀਪ ਕੌਰ ਨੇ ਦੱਸਿਆ ਕਿ ਉਹ ਧਰਤੀ ਨਾਲ ਜੁੜੇ ਰਹਿਣਾ ਚਾਹੁੰਦੀ ਹੈ ਤੇ ਪਿੰਡ ਦੀ ਵਸਨੀਕ ਹੋਣ ਦੇ ਨਾਤੇ ਪੇਂਡੂ ਖੇਤਰ ਲਈ ਕੰਮ ਕਰਨ ਦੀ ਚਾਹਵਾਨ ਹੈ।
ਸਿਮਰਨਦੀਪ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੱਜ ਸਿਮਰਨਦੀਪ ਕੌਰ ਦੀ ਇਹ ਉਪਲਬਧੀ ਹਾਸਲ ਕਰਨ ਨੂੰ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਜਾ ਰਹੇ। ਪਰ ਜਿਸ ਤਰ੍ਹਾਂ ਇੱਕ ਕਿਸਾਨ ਪਰਿਵਾਰ ਵਿੱਚੋਂ ਕਿਰਨਦੀਪ ਕੌਰ ਨੇ ਇਹ ਵਿਸ਼ੇਸ਼ ਉਪਲਬਧੀ ਪ੍ਰਾਪਤ ਕੀਤੀ ਕਿਸਾਨ ਪਰਿਵਾਰਾਂ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਜੇਕਰ ਇਨਸਾਨ ਕੋਸ਼ਿਸ਼ ਕਰੇ ਤਾਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ।
- PTC NEWS