Umesh Pal Case : ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਊਂਟਰ, ਝਾਂਸੀ ਚ ਯੂਪੀ ਪੁਲਿਸ ਨੇ ਕੀਤਾ ਐਨਕਾਊਂਟਰ

ਉਮੇਸ਼ ਪਾਲ ਕਤਲ ਮਾਮਲੇ 'ਚ ਉੱਤਰ ਪ੍ਰਦੇਸ਼ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਤਲਕਾਂਡ ਤੋਂ ਬਾਅਦ ਫਰਾਰ ਚੱਲ ਰਹੇ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਊਂਟਰ ਕੀਤਾ ਹੈ। ਅਸਦ ਤੋਂ ਇਲਾਵਾ ਸ਼ੂਟਰ ਗੁਲਾਮ ਵੀ ਐਨਕਾਊਂਟਰ 'ਚ ਮਾਰਿਆ ਗਿਆ ਹੈ।

By  Ramandeep Kaur April 13th 2023 01:19 PM -- Updated: April 13th 2023 01:59 PM

Umesh Pal Case: ਉਮੇਸ਼ ਪਾਲ ਕਤਲ ਮਾਮਲੇ 'ਚ ਯੂਪੀ ਐਸਟੀਐਫ ਨੇ ਵੱਡੀ ਕਾਰਵਾਈ ਕੀਤੀ ਹੈ। ਮਾਫੀਆ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਅਹਿਮਦ ਦਾ ਐਨਕਾਊਂਟਰ ਕੀਤਾ ਗਿਆ ਹੈ। ਯੂਪੀ ਐਸਟੀਐਫ ਨੇ ਇਹ ਕਾਰਵਾਈ ਝਾਂਸੀ 'ਚ ਕੀਤੀ ਹੈ। 

ਦੱਸ ਦਈਏ ਕਿ ਉਮੇਸ਼ ਪਾਲ ਕਤਲ ਮਾਮਲੇ 'ਚ ਪੰਜ ਲੱਖ ਦੇ ਇਨਾਮੀ ਅਸਦ ਅਤੇ ਸ਼ੂਟਰ ਗੁਲਾਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪ੍ਰਯਾਗਰਾਜ ਐਸਟੀਐਫ ਦੀ ਟੀਮ ਨੇ ਦੋਵਾਂ ਨੂੰ ਝਾਂਸੀ 'ਚ ਮਾਰ ਗਿਰਾਇਆ। ਉਮੇਸ਼ ਪਾਲ ਦੀ ਹੱਤਿਆ ਤੋਂ ਬਾਅਦ ਤੋਂ ਪੰਜੇ ਸ਼ੂਟਰ ਫਰਾਰ ਸਨ।

ਇਹਨਾਂ ਵਿਚੋਂ ਅਸਦ ਅਤੇ ਗੁਲਾਮ ਨੂੰ ਅੱਜ ਐਸਟੀਐਫ ਨੇ ਮਾਰ ਗਿਰਾਇਆ। ਜਦੋਂ ਕਿ ਪੁਲਿਸ ਨੇ ਘਟਨਾ ਦੇ ਚਾਰ ਦਿਨ ਬਾਅਦ ਐਨਕਾਊਂਟਰ 'ਚ ਅਰਬਾਜ ਨੂੰ ਮਾਰ ਗਿਰਾਇਆ।  ਛੇ ਮਾਰਚ ਨੂੰ ਉਸਮਾਨ ਉਰਫ ਵਿਜੇ ਨੂੰ ਐਨਕਾਊਂਟਰ 'ਚ ਢੇਰ ਕਰ ਦਿੱਤਾ ਗਿਆ ਸੀ।  

ਉਮੇਸ਼ ਪਾਲ ਨੂੰ 24 ਫਰਵਰੀ 2023 ਨੂੰ ਉਨ੍ਹਾਂ ਦੇ ਘਰ 'ਚ ਵੜਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਅਤੀਕ ਅਹਿਮਦ ਦਾ ਪੁੱਤਰ ਅਸਦ ਸਮੇਤ ਛੇ ਸ਼ੂਟਰ ਗੋਲੀ ਅਤੇ ਬੰਬ ਮਾਰਦੇ ਹੋਏ ਸੀਸੀਟੀਵੀ 'ਚ ਨਜ਼ਰ ਆਏ ਸਨ। ਅਗਲੇ ਦਿਨ ਉਮੇਸ਼ ਦੀ ਪਤਨੀ ਨੇ ਅਤੀਕ, ਅਸ਼ਰਫ ,  ਸ਼ਾਇਸਤਾ,  ਅਤੀਕ ਦੇ ਬੇਟੇ,  ਗੁਡੂ ਮੁਸਲਿਮ,  ਉਸਮਾਨ ਸਮੇਤ ਅਤੀਕ ਦੇ ਕਈ ਅਣਪਛਾਤੇ ਗੁਰਗਿਆਂ ਅਤੇ ਸਾਥੀਆਂ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਸੀ। 

ਪੁਲਿਸ ਨੇ ਉਸਮਾਨ ਉਰਫ ਵਿਜੈ ਚੌਧਰੀ  ਨੂੰ ਪਹਿਲਾਂ ਹੀ ਐਨਕਾਊਂਟਰ 'ਚ ਢੇਰ ਕਰ ਦਿੱਤਾ ਸੀ। ਅਸਦ, ਗੁਲਾਮ, ਗੁਡੂ ਮੁਸਲਿਮ,  ਸਾਬਿਰ ਅਤੇ ਅਰਮਾਨ 'ਤੇ ਪੰਜ - ਪੰਜ ਲੱਖ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ। ਐਸਟੀਐਫ ਦੇ ਅਧਿਕਾਰੀਆਂ ਮੁਤਾਬਕ ਵੀਰਵਾਰ ਦੁਪਹਿਰ ਝਾਂਸੀ 'ਚ ਅਸਦ ਅਤੇ ਗੁਲਾਮ ਦੇ ਹੋਣ ਦੀ ਸੂਚਨਾ 'ਤੇ ਟੀਮ ਨੇ ਘੇਰਾਬੰਦੀ ਕੀਤੀ। ਦੋਵਾਂ ਨੇ ਫਾਇਰਿੰਗ ਕੀਤੀ। ਜਵਾਬੀ ਫਾਈਰਿੰਗ 'ਚ ਦੋਵੇਂ ਢੇਰ ਹੋ ਗਏ। ਉਨ੍ਹਾਂ ਦੇ ਕੋਲੋਂ ਵਿਦੇਸ਼ੀ ਪਿਸਤੌਲ ਮਿਲੀ ਹੈ। ਅਸਦ ਅਹਿਮਦ 'ਤੇ ਇੱਕ ਮੁਕਦਮਾ ਸੀ ਅਤੇ ਪੰਜ ਲੱਖ ਦਾ ਇਨਾਮ ਸੀ।  ਗੁਲਾਮ 'ਤੇ ਛੇ ਮੁਕੱਦਮੇ ਸਨ ਅਤੇ ਪੰਜ ਲੱਖ ਦਾ ਇਨਾਮ।  

ਝਾਂਸੀ 'ਚ ਪੁਲਿਸ ਐਨਕਾਊਂਟਰ 'ਚ ਮਾਰਿਆ ਗਿਆ ਅਸਦ ਅਹਿਮਦ ਤੀਸਰੇ ਨੰਬਰ ਵਾਲਾ ਪੁੱਤਰ ਸੀ। ਵੱਡਾ ਪੁੱਤਰ ਉਮਰ ਲਖਨਊ ਜੇਲ੍ਹ 'ਚ ਬੰਦ ਹੈ। ਦੂਜੇ ਨੰਬਰ ਵਾਲਾ ਅਲੀ ਨੈਨੀ ਜੇਲ੍ਹ 'ਚ ਹੈ। ਚੌਥੇ ਅਤੇ ਪੰਜਵੇਂ ਨੰਬਰ ਦੇ ਨਬਾਲਿਗ ਪੁੱਤਰ ਬਾਲ ਸੁਧਾਰ ਘਰ ਰਾਜਰੂਪਪੁਰ ਵਿੱਚ ਹਨ। 

ਮੀਡੀਆ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਕੇਪੀ ਮੌਰਿਆ ਨੇ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸਾਥੀ  ਦੇ ਪੁਲਿਸ ਮੁੱਠਭੇੜ 'ਚ ਮਾਰੇ ਜਾਣ ਤੋਂ ਬਾਅਦ ਯੂਪੀ ਐਸਟੀਐਫ ਨੂੰ ਵਧਾਈ ਦਿੱਤੀ ਹੈ। ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਹੱਤਿਆਰਿਆਂ ਨੂੰ ਸਜ਼ਾ ਮਿਲਣਾ ਤੈਅ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਦੇ ਨਾਲ ਅਪਰਾਧੀ ਵਰਗਾ ਵਿਵਹਾਰ ਹੋਣਾ ਚਾਹੀਦਾ ਹੈ। ਉਮੇਸ਼ ਪਾਲ ਦੀ ਪਤਨੀ ਜਿਆ ਨੇ ਕਿਹਾ ਕਿ ਇੰਸਾਫ ਦੀ ਸ਼ੁਰੂਆਤ ਹੋ ਗਈ ਹੈ।  ਜੋ ਹੋਇਆ ਚੰਗਾ ਹੋਇਆ।

Related Post