Sukhbir Singh Badal ’ਤੇ ਹਮਲਾ ਮਾਮਲਾ, ਬਿਕਰਮ ਸਿੰਘ ਮਜੀਠੀਆ ਨੇ ਜਾਰੀ ਕੀਤੀ ਹਮਲੇ ਦੀ ਨਵੀਂ ਵੀਡੀਓ, ਚੁੱਕੇ ਵੱਡੇ ਸਵਾਲ
ਅੱਜ ਕੀਤੀ ਪ੍ਰੈਸ ਕਾਨਫਰੰਸ ’ਚ ਬਿਕਰਮ ਸਿੰਘ ਮਜੀਠੀਆ ਨੇ ਮਾਮਲੇ ’ਚ ਦਰਜ ਐਫਆਈਆਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਐਫਆਈਆਰ ’ਚ ਦੇਰੀ ਕਰਕੇ ਚੌੜੇ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੂੰ ਡਰ ਹੈ ਕਿ ਜੇਕਰ ਕਲੀਨ ਚਿੱਟ ਨਾ ਦਿੱਤੀ ਤਾਂ ਚੌੜਾ ਸਾਰੇ ਰਾਜ਼ ਖੋਲ੍ਹ ਦੇਵੇਗਾ।
Attack on Sukhbir Singh Badal Case : ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲਾ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਮਲੇ ’ਤੇ ਦਰਜ ਕੀਤੀ ਗਈ ਐਫਆਈਆਰ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਮਾਮਲੇ ਸਬੰਧੀ ਕੀਤੀ ਗਈ ਕਾਰਵਾਈ ’ਤੇ ਸਵਾਲ ਵੀ ਚੁੱਕੇ ਹਨ।
ਅੱਜ ਕੀਤੀ ਪ੍ਰੈਸ ਕਾਨਫਰੰਸ ’ਚ ਬਿਕਰਮ ਸਿੰਘ ਮਜੀਠੀਆ ਨੇ ਮਾਮਲੇ ’ਚ ਦਰਜ ਐਫਆਈਆਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਐਫਆਈਆਰ ’ਚ ਦੇਰੀ ਕਰਕੇ ਚੌੜੇ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੂੰ ਡਰ ਹੈ ਕਿ ਜੇਕਰ ਕਲੀਨ ਚਿੱਟ ਨਾ ਦਿੱਤੀ ਤਾਂ ਚੌੜਾ ਸਾਰੇ ਰਾਜ਼ ਖੋਲ੍ਹ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਰਿਕਾਰਡ ਮੁਤਾਬਿਕ 2010 ’ਚ ਵੀ ਚੌੜਾ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਕੋਸ਼ਿਸ਼ ਕਰ ਚੁੱਕਿਆ ਹੈ। ਸਾਲ 2013 ਮੁਹਾਲੀ ’ਚ ਐਸਐਸਪੀ ਰਹਿੰਦੀਆਂ ਭੁੱਲਰ ਚੌੜਾ ਤੋਂ ਪੁੱਛਗਿੱਛ ਕਰ ਚੁੱਕਿਆ ਹੈ। ਪਰ ਹੁਣ ਭੁੱਲਰ ਐਫਆਈਆਰ ’ਚ ਇੱਕ ਦਹਿਸ਼ਤਗਰਦ ਨੂੰ ਸ਼ਰਧਾਲੂ ਦੱਸ ਰਹੇ ਹਨ। ਗੁਰੂ ਘਰ ਜਾ ਕੇ ਗੋਲੀ ਚਲਾਉਣ ਵਾਲਾ ਸ਼ਰਧਾਲੂ ਨਹੀਂ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੌੜਾ ਨਾਲ ਮੌਜੂਦ ਬਾਬੇ ਧਰਮੇ ’ਤੇ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਐਫਆਈਆਰ ਮੁਤਾਬਿਕ ਤਾਂ ਇੰਝ ਲੱਗ ਰਿਹਾ ਹੈ ਕਿ ਪੁਲਿਸ ਚੌੜਾ ਦੇ ਨਾਲ ਖੜੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਮਲੇ ਦੀਆਂ ਨਵੀਆਂ ਵੀਡੀਓ ਜਾਰੀ ਕੀਤੀ। ਜਿਸ ਮੁਤਾਬਿਕ ਉਨ੍ਹਾਂ ਨੇ ਕਿਹਾ ਕਿ ਨਰਾਇਣ ਚੌੜਾ, ਬਾਬਾ ਧਰਮਾ ਤੇ ਇੱਕ ਹੋਰ ਸ਼ਖਸ ਵੀ ਮੌਜੂਦ ਸੀ। ਦਰਬਾਰ ਸਾਹਿਬ ਅੰਦਰ ਸਾਡੀ ਹਮਲਾਵਰ ਰੇਕੀ ਕਰਦਾ ਰਿਹਾ। ਜੈੱਡ ਪਲੱਸ ਸੁਰੱਖਿਆ ਪ੍ਰਾਪਤ ਸ਼ਖਸ ਨੇੜੇ ਆਈਐਸਆਈ ਏਜੰਟ ਕਿਵੇਂ ਆਇਆ। ਨਰਾਇਣ ਚੌੜੇ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ’ਤੇ ਹਮਲਾ ਕੀਤਾ ਹੈ। ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Farmer Hunger Strike ਖਨੌਰੀ ਸਰਹੱਦ 'ਤੇ ਸਾਰੇ ਕਿਸਾਨ ਭੁੱਖ ਹੜਤਾਲ 'ਤੇ ਬੈਠੇ, ਡੱਲੇਵਾਲ ਦਾ 11 ਕਿਲੋ ਵਜ਼ਨ ਘਟਿਆ