Jagraon ’ਚ AAP ਆਗੂ ਦੇ ਘਰ ’ਤੇ ਹਮਲਾਵਰਾਂ ਨੇ ਕੀਤੇ 17 ਰਾਊਂਡ ਫਾਇਰ; ਘਰ ਅੰਦਰ ਮੌਜੂਦ ਸੀ ਇੱਕ ਔਰਤ ਤੇ ਨਿੱਕੀ ਬੱਚੀ
ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਪ੍ਰਗਟ ਸਿੰਘ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ 17 ਰਾਊਂਡ ਫਾਇਰਿੰਗ ਕਰ ਦਿੱਤੀ।
ਜਗਰਾਓਂ ਦੇ ਪਿੰਡ ਮਾਣੂੰਕੇ ਤੋਂ ਇੱਕ ਅਜਿਹੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਘਰ 'ਤੇ 17 ਰਾਊਂਡ ਫਾਇਰਿੰਗ ਕੀਤੀ ਗਈ। ਇਸ ਦੌਰਾਨ ਘਰ ਅੰਦਰ ਮੌਜੂਦ ਮਹਿਲਾ ਅਤੇ ਮਾਸੂਮ ਬੱਚੀ ਮੌਜੂਦ ਸੀ। ਫਾਇਰਿੰਗ ਮਗਰੋਂ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਪ੍ਰਗਟ ਸਿੰਘ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ 17 ਰਾਊਂਡ ਫਾਇਰਿੰਗ ਕਰ ਦਿੱਤੀ।
ਪਰਿਵਾਰ ਦਾ ਇਲਜ਼ਾਮ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਘਰ ਨੂੰ ਨਿਸ਼ਾਨਾ ਬਣਾਇਆ ਸਗੋਂ ਘਰ ਅੰਦਰ ਮੌਜੂਦ ਇੱਕ ਲੜਕੀ ਅਤੇ ਛੋਟੀ ਬੱਚੀ ਵੱਲ ਵੀ ਗੋਲੀਆਂ ਚਲਾਈਆਂ। ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ?"
ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਹੈ। ਖੁਦ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਉਸਦੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਲੋਕ ਹਨ ਜਿਨ੍ਹਾਂ ਨੂੰ ਉਸ ਨੇ ਬਲਾਕ ਸੰਮਤੀ ਚੋਣਾਂ ਵਿੱਚ ਵੋਟਾਂ ਪਾ ਕੇ ਜਿਤਾਇਆ ਪਰ ਉਹੀ ਆਮ ਆਦਮੀ ਪਾਰਟੀ ਦੇ ਲੋਕ ਉਸਦੀ ਜਾਨ ਦੇ ਦੁਸ਼ਮਣ ਬਣ ਗਏ ਹਨ।
ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਫਾਇਰੰਗ ਤੋਂ ਪਹਿਲਾਂ ਉਸਨੂੰ ਧਮਕੀ ਭਰਿਆ ਫੋਨ ਆਉਂਦਾ ਹੈ ਅਤੇ ਗਾਲਾਂ ਕੱਢੀਆਂ ਜਾਂਦੀਆਂ ਹਨ। ਜਿਸ ਤੋਂ ਬਾਅਦ ਉਸਦੇ ਘਰ ਤੇ ਬੀਤੀ ਰਾਤ 1:26 ’ਤੇ ਅੰਨ੍ਹੇਵਾਹ ਫਾਈਰਿੰਗ ਕੀਤੀ ਜਾਂਦੀ ਹੈ ਜਿਸ ਵਿਚ ਉਸਦੀ ਭੈਣ ਤੇ ਨੰਨੀ ਭਾਣਜੀ ਮਸਾਂ ਬਚੇ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ-ਦਿਹਾੜੇ ਜਾਂ ਰਾਤ ਦੇ ਹਨੇਰੇ ਵਿੱਚ ਇਸ ਤਰ੍ਹਾਂ ਗੋਲੀਆਂ ਚੱਲਣਗੀਆਂ ਤਾਂ ਆਮ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੇ?
ਮਾਮਲੇ ਸਬੰਧੀ ਐਸਐੱਚਓ ਹਠੂਰ ਗੁਰਸੇਵਕ ਸਿੰਘ ਅਤੇ ਤਫਤੀਸ਼ ਅਫਸਰ ਏ ਐਸ ਆਈ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਤੋਂ ਬਾਅਦ ਪਹੁੰਚੇ ਹਨ ਅਤੇ ਪ੍ਰਗਟ ਸਿੰਘ ਅਤੇ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।
ਇਹ ਵੀ ਪੜ੍ਹੋ : Diesel ਦੀ ਜਮ੍ਹਾਂਖੋਰੀ ਰੋਕਣ ਲਈ ਕੇਂਦਰ ਸਰਕਾਰ ਦਾ ਫੈਸਲਾ; ਹੁਣ ਇੱਕ ਦਿਨ ’ਚ 200 ਲੀਟਰ ਤੋਂ ਵੱਧ ਨਹੀਂ ਮਿਲੇਗਾ ਡੀਜ਼ਲ