Mon, Jul 27, 2026
Whatsapp

Ferozepur : ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ

Extramarital Affair Case : ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਜਵਾਰ ਸਿੰਘ ਵਾਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪਿੰਡ ਦੀ ਇੱਕ ਮਹਿਲਾ ਸਥਾਨਕ ਸਕੂਲ ਵਿੱਚ ਕੁੱਕ ਵਜੋਂ ਕੰਮ ਕਰਦੀ ਸੀ।

Reported by:  PTC News Desk  Edited by:  KRISHAN KUMAR SHARMA -- July 27th 2026 05:07 PM -- Updated: July 27th 2026 05:14 PM
Ferozepur : ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ

Ferozepur : ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਨੌਜਵਾਨ ਨੇ ਜੀਵਨਲੀਲ੍ਹਾ ਕੀਤੀ ਸਮਾਪਤ

Extramarital Affair Case : ਫਿਰੋਜ਼ਪੁਰ (Ferozepur News) ਦੇ ਕਸਬਾ ਤਲਵੰਡੀ ਭਾਈ ਦੇ ਪਿੰਡ ਜਵਾਰਸਿੰਘ ਵਾਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਸੇ ਪਤਨੀ ਨੂੰ ਬੇਰਹਿਮੀ ਨਾਲ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਦਕਿ ਦੂਜੇ ਪਾਸੇ ਪਤੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਘਰੇਲੂ ਵਿਵਾਦ ਅਤੇ ਪਤਨੀ ਦੇ ਕਥਿਤ ਪ੍ਰੇਮ ਸੰਬੰਧਾਂ ਦੇ ਸ਼ੱਕ ਨੂੰ ਇਸ ਘਟਨਾ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਸਕੂਲ ਕੁੱਕ ਵੱਜੋਂ ਕੰਮ ਕਰਦੀ ਹੈ ਮਹਿਲਾ


ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਜਵਾਰ ਸਿੰਘ ਵਾਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪਿੰਡ ਦੀ ਇੱਕ ਮਹਿਲਾ ਸਥਾਨਕ ਸਕੂਲ ਵਿੱਚ ਕੁੱਕ ਵਜੋਂ ਕੰਮ ਕਰਦੀ ਸੀ।

ਮ੍ਰਿਤਕ ਨੂੰ ਪਤਨੀ 'ਤੇ ਸੀ ਸ਼ੱਕ

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਸਕੂਲ ਦੇ ਇੱਕ ਅਧਿਆਪਕ ਨਾਲ ਕਥਿਤ ਨਾਜਾਇਜ਼ ਸੰਬੰਧ ਹਨ। ਇਸੇ ਸ਼ੱਕ ਦੇ ਚਲਦਿਆਂ ਦੋਵਾਂ ਵਿਚਾਲੇ ਵਿਵਾਦ ਹੋਇਆ ਅਤੇ ਪਤੀ ਨੇ ਆਪਣੀ ਪਤਨੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਖ਼ਮੀ ਮਹਿਲਾ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਜਾਰੀ ਹੈ।

ਮ੍ਰਿਤਕ ਸਕੂਲ ਦੇ ਵਿਹੜੇ 'ਚ ਲਿਆ ਫਾਹਾ

ਉੱਧਰ, ਇਸ ਘਟਨਾ ਤੋਂ ਬਾਅਦ ਪਤੀ ਨੇ ਉਸੇ ਸਕੂਲ ਦੇ ਵਿਹੜੇ ਵਿੱਚ ਪਾਣੀ ਵਾਲੀ ਟੈਂਕੀ ਕੋਲ ਫਾਹਾ ਲਗਾ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਬਣ ਗਿਆ।

[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ 1800-233-3330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]

ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਹਰ ਪੱਖ ਤੋਂ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੇ ਅਸਲ ਤੱਥ ਸਪੱਸ਼ਟ ਹੋ ਸਕਣਗੇ। ਇਸ ਵੇਲੇ ਜ਼ਖ਼ਮੀ ਮਹਿਲਾ ਦਾ ਫਰੀਦਕੋਟ ਮੈਡੀਕਲ ਕਾਲਜ ਵਿੱਚ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ...

ਅੰਮ੍ਰਿਤਸਰ ਦੇ ਸ਼ਰਧਾਲੂਆਂ ਵਾਲੀ ਬੱਸ ਹੋਈ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ

NEET ਦੇ ਨਤੀਜੇ ਨੇ ਲਈ ਮਾਸੂਮ ਦੀ ਜਾਨ! ਅਹਿਲਿਆਨਗਰ 'ਚ ਵਿਦਿਆਰਥਣ ਨੇ ਕੀਤਾ ਸੁਸਾਈਡ

Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ; ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ

Chandigarh News : ਮੈਡਮ ਨੇ ਵਿਦਿਆਰਥੀ ਨਾਲ ਪਾਈ ਪਿਆਰ ਦੀ ਪੀਂਘ, ਪ੍ਰੇਸ਼ਾਨ ਪਤੀ ਨੇ 'ਇੱਕ ਲਾਈਨ' ਲਿਖ ਕੇ ਜੀਵਨਲੀਲ੍ਹਾ ਕੀਤੀ ਸਮਾਪਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK