Additional District Magistrate ਵੱਲੋਂ ਬਾਥੜੀ ਬਾਰਡਰ (ਹਿਮਾਚਲ ਪ੍ਰਦੇਸ਼) ਤੋਂ ਕਾਹਨਪੁਰ ਖੂਹੀ ਵੱਲ ਆਉਣ ਵਾਲੇ ਭਾਰੀ ਵਾਹਨਾਂ ਤੇ ਪਾਬੰਦੀ ਦੇ ਹੁਕਮ ਜਾਰੀ

Sri Anandpur Sahib News : ਚੰਦਰਜਯੋਤੀ ਸਿੰਘ ਆਈ.ਏ.ਐਸ. ਵਧੀਕ ਜਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 (The Bharatiya Nagarik Suraksha Sanhita, 2023) ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ ਬਾਰਡਰ ਹਿਮਾਚਲ ਪ੍ਰਦੇਸ਼ ਤੱਕ ਰੋਡ 'ਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ

By  Shanker Badra August 28th 2025 03:43 PM -- Updated: August 28th 2025 04:32 PM

Sri Anandpur Sahib News : ਚੰਦਰਜਯੋਤੀ ਸਿੰਘ ਆਈ.ਏ.ਐਸ. ਵਧੀਕ ਜਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 (The Bharatiya Nagarik Suraksha Sanhita, 2023) ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ ਬਾਰਡਰ ਹਿਮਾਚਲ ਪ੍ਰਦੇਸ਼ ਤੱਕ ਰੋਡ 'ਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਇਹ ਭਾਰੀ ਵਾਹਨ ਵਾਇਆ ਨੰਗਲ - ਸ੍ਰੀ ਅਨੰਦਪੁਰ ਸਾਹਿਬ - ਰੂਪਨਗਰ ਤੇ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਲ ਏਰੀਏ ਦੇ ਵਸਨੀਕ ਰਾਤ 10.00 ਵਜੇ ਤੋਂ ਸਵੇਰੇ 06:00 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ (ਪਿੰਡ ਕਾਹਨਪੁਰ ਖੂਹੀ ਚੌਕ ਤੋਂ ਪਿੰਡ ਬਾਬੜੀ (ਹਿ:ਪ੍ਰ:) ਤੱਕ) ਸੜਕ ਭਾਰੀ ਵਾਹਨਾਂ ਲਈ ਵਰਤ ਸਕਦੇ ਹਨ।

ਆਪਣੇ ਹੁਕਮਾਂ ਵਿਚ ਉਨ੍ਹਾਂ ਕਿਹਾ ਹੈ ਕਿ ਉਪ ਮੰਡਲ ਮੈਜਿਸਟਰੇਟ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਤੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਇਸ ਦਫਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਭ ਤੇ ਮ ਸ਼ਾਖਾ, ਰੂਪਨਗਰ ਵੱਲੋ ਕਾਹਨਪੁਰ ਖੂਹੀ ਤੋਂ ਭੰਗਲ ਲਿੰਕ ਸੜਕ, ਜਿਸ ਦੀ ਲੰਬਾਈ ।1.20 ਕਿ.ਮੀ ਹੈ, ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਸ਼ੁਰੂ ਹੁੰਦੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰਡਰ ਤੇ ਪੈਂਦੇ ਪਿੰਡ ਬਾਥੜੀ ਤੱਕ ਜਾਂਦੀ ਹੈ।

ਇਸ ਸੜਕ ਨੂੰ ਬਣੇ ਹੋਏ ਲਗਭਗ 6 ਸਾਲ ਹੋ ਚੁੱਕੇ ਹਨ ਅਤੇ ਬਰਸਾਤ ਦਾ ਮੌਸਮ ਹੋਣ ਕਾਰਨ ਇਸਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਇਸ ਸੜਕ ਤੇ ਕੋਈ ਨਾ ਕੋਈ ਅਣ-ਸੁਖਾਵੀਂ ਘਟਨਾਂ ਵਾਪਰਦੀ ਰਹਿੰਦੀ ਹੈ। ਇਸ ਸੜਕ ਦੀ ਖਰਾਬ ਹਾਲਤ ਹੋਣ ਕਾਰਨ ਭਵਿੱਖ ਵਿੱਚ ਕੋਈ ਵੀ ਜਾਨੀ -ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਸੜਕ ਤੇ ਆਵਾਜਾਈ ਰੋਕਣ ਦੀ ਤੁਰੰਤ ਲੋੜ ਹੈ ਤਾਂ ਜੋ ਕੋਈ ਵੀ ਅਣ-ਸੁਖਾਵੀ ਘਟਨਾ ਨਾ ਵਾਪਰ ਸਕੇ।

 ਇਸ ਲਈ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵੱਲੋਂ ਰਿਪੋਰਟ ਪ੍ਰਾਪਤ ਹੋਈ ਹੈ ਕਿ ਇਸ ਸੜਕ ਤੋਂ ਰੋਪੜ ਆਦਿ ਵੱਲ ਜਾਣ ਵਾਲੀ ਟਰੈਫਿਕ ਨੂੰ ਵਾਇਆ ਨੰਗਲ-ਅਨੰਦਪੁਰ ਸਾਹਿਬ-ਰੂਪਨਗਰ ਵੱਲੋ ਡਾਈਵਰਟ ਕੀਤਾ ਜਾਵੇ। ਇਸ ਲਈ ਲੋਕ ਹਿੱਤ ਵਿਚ ਇਸ ਰੂਟ ਤੇ ਵਾਹਨਾਂ ਦੇ ਚੱਲਣ ਤੇ ਪੂਰਨ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ। ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਉਪ ਮੰਡਲ ਮੈਜਿਸਟਰੇਟ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵੱਲੋਂ ਕੀਤੀ ਗਈ ਸਿਫਾਰਸ ਅਤੇ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਭ ਤੇ ਮ ਸਾਖਾ ਰੂਪਨਗਰ ਦੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਅਨੰਦਪੁਰ ਸਾਹਿਬ-ਗੜਸ਼ੰਕਰ ਰੋਡ ਉਪਰ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ ਬਾਰਡਰ ਹਿਮਾਚਲ ਪ੍ਰਦੇਸ਼ ਤੱਕ ਰੋਡ ਤੇ ਟਰੈਫਿਕ ਦੀ ਆਵਾਜਾਈ ਨੂੰ ਰੋਕਣ ਅਤੇ ਇਹ ਟਰੈਫਿਕ ਵਾਇਆ ਨੰਗਲ - ਅਨੰਦਪੁਰ ਸਾਹਿਬ- ਰੂਪਨਗਰ ਰੋਡ ਤੇ ਡਾਇਵਰਟ ਕਰਨਾ ਉਚਿਤ ਹੋਵੇਗਾ। ਵਧੀਕ ਜਿਲ੍ਹਾਂ ਮੈਜਿਸਟ੍ਰੇਟ ਵੱਲੋਂ ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਜਨਤਾ ਦੇ ਨਾਮ ਜਾਰੀ ਕੀਤੇ ਗਏ ਹਨ ਜੋ 26 ਅਗਸਤ 2025 ਤੋ 27 ਅਕਤੂਬਰ 2025 ਤੱਕ ਲਾਗੂ ਰਹਿਣਗੇ।

Related Post