ਖੁਰਾਕ ਚ ਸ਼ਾਮਲ ਕਰੋ ਇਹ ਫ਼ਲ, ਬੁਢਾਪੇ ਚ ਵੀ ਵਿਖਾਈ ਦੇਵੇਗੀ ਜਵਾਨੀ ਦੀ ਚਮਕ!

By  KRISHAN KUMAR SHARMA January 29th 2024 08:00 AM

Banefits of Apricot: ਹਰ ਇਨਸਾਨ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਤੰਦਰੁਸਤ ਤੇ ਸਿਹਤਮੰਦ ਰਹੇ ਅਤੇ ਨਾਲ ਹੀ ਉਹ ਢਲਦੀ ਉਮਰ ਵਿੱਚ ਵੀ ਜਵਾਨ ਦਿਖਾਈ ਦੇਣਾ ਚਾਹੁੰਦਾ ਹੈ, ਜਿਸ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕਰਦੇ ਹਨ, ਪਰ ਇਥੇ ਅਸੀਂ ਤੁਹਾਨੂੰ ਇੱਕ ਅਜਿਹੇ ਫੱਲ ਬਾਰੇ ਦਸਾਂਗੇ ਜਿਹੜਾ ਤੁਹਾਡੇ ਲਈ ਬਹੁਤ ਸਹਾਈ ਹੋਵੇਗਾ। ਜੀ ਹਾਂ, ਇਹ ਫਲ ਆੜੂ (Apricot) ਹੈ, ਜੋ ਕਿ ਸਿਹਤ ਲਈ ਬਹੁਤ ਹੀ ਗੁਣਕਾਰੀ ਤਾਂ ਹੁੰਦਾ ਹੈ ਹੀ ਹੈ, ਸਗੋਂ ਢਲਦੀ ਉਮਰ 'ਚ ਤੁਹਾਡੀ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ ਅਤੇ ਤੁਸੀ ਜਵਾਨ ਦਿਖਾਈ ਦੇ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸਦੇ ਗੁਣਾਂ ਬਾਰੇ...

ਡਾਇਟੀਸ਼ੀਅਨ (dietician) ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੀ ਸੁੰਦਰਤਾ ਦਾ ਪਹਿਲਾ ਮਿਆਰ ਉਸ ਦੀ ਚਮੜੀ ਹੁੰਦੀ ਹੈ, ਕਿਉਂਕਿ ਚਮੜੀ ਜਿੰਨੀ ਜਵਾਨ ਦਿਖਾਈ ਦਿੰਦੀ ਹੈ, ਸੁੰਦਰਤਾ ਵੀ ਓਨੀ ਹੀ ਵੱਧ ਜਾਂਦੀ ਹੈ। ਮਾਹਰਾਂ ਅਨੁਸਾਰ ਆੜੂ, ਜਿਸ ਨੂੰ ਖੁਰਮਾਨੀ ਵੀ ਕਹਿੰਦੇ ਹਨ, ਵਿੱਚ ਵਿਟਾਮਿਨ ਸੀ, ਵਿਟਾਮਿਨ ਈ, ਬੀਟਾ ਕੈਰੋਟੀਨ, ਵਿਟਾਮਿਨ ਏ ਅਤੇ ਫਲੇਵੋਨੋਇਡ ਐਂਟੀਆਕਸੀਡੈਂਟ ਸਮੇਤ ਕਈ ਅਜਿਹੇ ਤੱਤ ਹੁੰਦੇ ਹਨ, ਜੋ ਚਮੜੀ ਤੋਂ ਫ਼੍ਰੀ ਰੈਡੀਕਲਸ ਨੂੰ ਦੂਰ ਕਰਦੇ ਹਨ। ਇਸ ਨਾਲ ਚਮੜੀ ਜ਼ਿਆਦਾ ਸਿਹਤਮੰਦ ਅਤੇ ਜਵਾਨ ਚਮਕਦਾਰ ਵਿਖਾਈ ਦਿੰਦੀ ਹੈ।

ਆੜੂ ਵਿੱਚ ਫਲੇਵੋਨੋਇਡ ਅਤੇ ਐਂਥੋਸਾਈਨਿਨ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਕਲਾਟ ਬਣਨ ਦਾ ਸਕੋਰ ਬਹੁਤ ਘੱਟ ਹੁੰਦਾ ਹੈ। ਰਿਪੋਰਟ ਮੁਤਾਬਕ ਇਸ ਦਾ ਸਕੋਰ 42 ਫੀਸਦੀ ਤੱਕ ਹੈ। ਇਹੀ ਕਾਰਨ ਹੈ ਕਿ ਖੁਰਮਾਨੀ ਦਾ ਸੇਵਨ ਦਿਮਾਗ 'ਚ ਕਲਾਟ ਨਹੀਂ ਬਣਨ ਦਿੰਦਾ ਅਤੇ ਦਿਮਾਗ ਸਿਹਤਮੰਦ ਰਹਿੰਦਾ ਹੈ।

ਇਹ ਫਲ ਦਿਲ ਦੀ ਚੰਗੀ ਦੇਖਭਾਲ ਵੀ ਕਰਦਾ ਹੈ, ਕਿਉਂਕਿ ਇਸ ਵਿੱਚ ਕਲੋਰੋਜੈਨਿਕ ਐਸਿਡ, ਕੈਟੇਚਿਨ ਅਤੇ ਕਲੈਰੀਸੀਟਿਨ ਨਾਮਕ ਮਿਸ਼ਰਣ ਪਾਏ ਜਾਂਦੇ ਹਨ। ਇਹ ਤਿੰਨੇ ਮਿਸ਼ਰਣ ਸਰੀਰ ਵਿੱਚ ਰੈਡੀਕਲਸ ਨੂੰ ਖਤਮ ਕਰਦੇ ਹਨ। ਫ੍ਰੀ ਰੈਡੀਕਲਸ ਦੀ ਕਮੀ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਸਿਹਤਮੰਦ ਰਹਿੰਦੀਆਂ ਹਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੀ ਹੈ।

ਆੜੂ ਵਿੱਚ ਫਾਈਬਰ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਇਸਦੇ ਇੱਕ ਕੱਪ ਵਿੱਚ 3.3 ਗ੍ਰਾਮ ਫਾਈਬਰ ਹੁੰਦਾ ਹੈ, ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ​​ਕਰਦਾ ਹੈ। ਇਸ ਵਿੱਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਫਾਈਬਰ ਹੁੰਦੇ ਹਨ।

ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਵੀ ਖੁਰਮਾਨੀ ਮਦਦਗਾਰ ਹੈ, ਜਿਸ ਵਿੱਚ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਇਹਤੱਤ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਖੁਰਮਾਨੀ ਦਾ ਸੇਵਨ ਰਾਤ ਦੇ ਅੰਨ੍ਹੇਪਣ ਦੇ ਖਤਰੇ ਤੋਂ ਬਚਾਉਂਦਾ ਹੈ।

Related Post