5 Day Work Week: 5 ਦਿਨ ਕੰਮ, 2 ਦਿਨ ਆਰਾਮ, ਬੈਂਕ ਮੁਲਾਜ਼ਮਾਂ ਲਈ ਛੇਤੀ ਹੀ ਹੋ ਸਕਦੈ ਵੱਡਾ ਐਲਾਨ
Bank Employees To Get 5 Day Work Week: ਬੈਂਕ ਮੁਲਾਜ਼ਮਾਂ ਨੂੰ ਛੇਤੀ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਇਹ ਐਲਾਨ ਹਫ਼ਤੇ ਵਿੱਚ ਘੱਟ ਕੰਮ ਕਰਨ ਨੂੰ ਲੈ ਕੇ ਹੋ ਸਕਦਾ ਹੈ। ਬੈਂਕ ਮੁਲਾਜ਼ਮਾਂ ਨੂੰ ਹਫ਼ਤੇ 'ਚ 5 ਦਿਨ ਕੰਮ ਕਰਨ ਦੀ ਸਹੂਲਤ ਮਿਲ ਸਕਦੀ ਹੈ ਅਤੇ 2 ਦਿਨ ਆਰਾਮ ਮਿਲ ਸਕਦਾ ਹੈ। ਇੱਕ ਰਿਪੋਰਟ ਤੋਂ ਅਨੁਸਾਰ ਸਰਕਾਰ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤੇ ਤੋਂ ਪਹਿਲਾਂ ਬੈਂਕਾਂ (Banking News) ਲਈ ਹਫ਼ਤੇ 'ਚ 5 ਦਿਨਾਂ ਕੰਮ (5 Days Working) ਨੂੰ ਮਨਜ਼ੂਰੀ ਦੇ ਸਕਦੀ ਹੈ। ਦਸ ਦਈਏ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਅਤੇ ਬੈਂਕ ਯੂਨੀਅਨਾਂ ਨੇ ਪਿਛਲੇ ਸਾਲ ਦਸੰਬਰ 'ਚ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਸੀ, ਜਿਸ ਮੁਤਾਬਕ ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਨੂੰ ਤਨਖਾਹ 'ਚ 17% ਦਾ ਵਾਧਾ ਮਿਲਣਾ ਤੈਅ ਹੈ, ਨਾਲ ਯੂਨੀਅਨਾਂ ਵੱਲੋਂ 5 ਦਿਨ ਦੇ ਕੰਮ ਨੂੰ ਲਾਗੂ ਕਰਨ ਲਈ ਬੇਨਤੀ ਕੀਤੀ ਗਈ ਸੀ। ਜਿਵੇਂ ਕਿ ਸਰਕਾਰੀ ਦਫ਼ਤਰ, ਆਰਬੀਆਈ ਦਫ਼ਤਰ ਅਤੇ ਭਾਰਤੀ ਜੀਵਨ ਬੀਮਾ ਨਿਗਮ ਜੋ ਹਫ਼ਤੇ ਵਿੱਚ 5 ਦਿਨ ਕੰਮ ਕਰਦੇ ਹਨ।
ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਦੱਸਿਆ, ''ਸਰਕਾਰ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਪਰ ਹਫ਼ਤੇ 'ਚ 5 ਦਿਨ ਕੰਮਮਾਜ ਦਾ ਐਲਾਨ ਕਰਨ ਲਈ ਇੱਕ ਅਨੁਕੂਲ ਸਮੇਂ ਦੀ ਉਡੀਕ ਕਰ ਰਹੀ ਸੀ ਅਤੇ ਸ਼ਾਇਦ ਉਹ ਸਮਾਂ ਹੁਣ ਆ ਗਿਆ ਹੈ।"
ਦਸ ਦਈਏ ਕਿ 2015 'ਚ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ 1881 ਦੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 25 ਦੇ ਤਹਿਤ ਹਰ ਮਹੀਨੇ ਦੇ ਹਰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ (Bank Holidays calendar) ਦਾ ਐਲਾਨ ਕੀਤਾ ਗਿਆ ਸੀ। ਇਸਤੋਂ ਬਾਅਦ ਸਾਰੇ ਅਨੁਸੂਚਿਤ ਅਤੇ ਗੈਰ-ਅਨੁਸੂਚਿਤ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਬੰਦ ਰਹਿੰਦੇ ਹਨ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਨਤਕ ਅਤੇ ਨਿੱਜੀ ਖੇਤਰਾਂ ਦੇ ਬੈਂਕਾਂ 'ਚ 1.54 ਮਿਲੀਅਨ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ 'ਚ ਭੁਗਤਾਨ ਬੈਂਕ ਅਤੇ ਛੋਟੇ ਵਿੱਤ ਬੈਂਕ ਵੀ ਸ਼ਾਮਲ ਹਨ। ਨਾਲ ਹੀ ਪੇਂਡੂ ਖੇਤਰੀ ਬੈਂਕਾਂ 'ਚ ਲਗਭਗ 95,000 ਕਰਮਚਾਰੀ ਹਨ।