Bank Holidays: ਛੁੱਟੀਆਂ ਹੀ ਛੁੱਟੀਆਂ! ਨਵੰਬਰ ਮਹੀਨੇ ਚ 15 ਦਿਨ ਬੰਦ ਰਹਿਣਗੇ ਬੈਂਕ
ਭਾਰਤੀ ਰਿਜ਼ਰਵ ਬੈਂਕ ਨੇ ਨਵੰਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਬੈਂਕ 15 ਦਿਨ ਬੰਦ ਰਹਿਣਗੇ। ਹਾਲਾਂਕਿ, ਆਨਲਾਈਨ ਸੇਵਾ, UPI ਲੈਣ-ਦੇਣ ਨਿਰਵਿਘਨ ਕੰਮ ਕਰਦੇ ਰਹਿਣਗੇ।
Shameela Khan
October 28th 2023 05:55 PM --
Updated:
November 1st 2023 09:31 AM
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਅਤੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਿਉਹਾਰਾਂ ਅਤੇ ਰਾਸ਼ਟਰੀ ਸਮਾਗਮਾਂ ਲਈ ਬੈਂਕ 15 ਦਿਨਾਂ ਲਈ ਬੰਦ ਰਹਿਣਗੇ।

ਦੱਸ ਦਈਏ ਕਿ ਚਾਹੇ ਬੈਂਕ ਬੰਦ ਰਹਿਣਗੇ ਪਰ ਆਨਲਾਈਨ ਬੈਂਕਿੰਗ ਸੇਵਾਵਾਂ ਨਿਰਵਿਘਨ ਚੱਲਦੀਆਂ ਰਹਿਣਗੀਆਂ। ਮੋਬਾਈਲ ਬੈਂਕਿੰਗ, ਯੂ.ਪੀ.ਆਈ ਅਤੇ ਇੰਟਰਨੈਟ ਬੈਂਕਿੰਗ ਸਮੇਤ ਸਾਰੀਆਂ ਡਿਜੀਟਲ ਸੇਵਾਵਾਂ ਵੀ ਬੈਂਕ ਛੁੱਟੀਆਂ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ। ਵੱਖ-ਵੱਖ ਰਾਜਾਂ ਵਿੱਚ ਬੈਂਕ ਨਵੰਬਰ ਮਹੀਨੇ 'ਚ 15 ਦਿਨਾਂ ਲਈ ਬੰਦ ਰਹਿਣਗੇ। ਜੇਕਰ ਤੁਸੀਂ ਅਗਲੇ ਮਹੀਨੇ ਆਪਣੇ ਬੈਂਕ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਹ ਸੂਚੀ ਵੇਖ ਕੇ ਜਾਣਾ ਚਾਹੀਂਦਾ ਹੈ।
- 1 ਨਵੰਬਰ: ਕੰਨੜ ਰਾਜਯੋਤਸਵ/ਕੁਟ/ਕਰਵਾ ਚੌਥ
- 10 ਨਵੰਬਰ: ਵਾਂਗਲਾ ਫੈਸਟੀਵਲ
- 13 ਨਵੰਬਰ: ਗੋਵਰਧਨ ਪੂਜਾ/ਲਕਸ਼ਮੀ ਪੂਜਾ (ਦੀਪਾਵਲੀ)/ਦੀਵਾਲੀ
- 14 ਨਵੰਬਰ: ਦੀਵਾਲੀ (ਬਾਲੀ ਪ੍ਰਤਿਪਦਾ)/ਦੀਪਾਵਲੀ/ਵਿਕਰਮ ਸੰਵੰਤ ਨਵੇਂ ਸਾਲ ਦਾ ਦਿਨ/ਲਕਸ਼ਮੀ ਪੂਜਾ
- 15 ਨਵੰਬਰ: ਭਾਈਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ (ਦੀਪਾਵਲੀ)/ਨਿੰਗੋਲ ਚੱਕੌਬਾ/ਭਰਾਤਰੀ ਦਵਿਤੀਆ
- 20 ਨਵੰਬਰ: ਛਠ (ਸਵੇਰ ਅਰਘਿਆ)
- 23 ਨਵੰਬਰ: ਈਗਾਸ-ਬਾਗਵਾਲ
- 27 ਨਵੰਬਰ: ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ/ਰਹਿਸ ਪੂਰਨਿਮਾ