Bank Services Open: 30 ਤੇ 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਕਿਹੜੀ ਸੇਵਾਵਾਂ ਮਿਲਣਗੀਆਂ

By  KRISHAN KUMAR SHARMA March 28th 2024 06:00 AM

List Of Bank Services Open: RBI ਨੇ ਹਾਲ ਹੀ 'ਚ ਸਾਰੇ ਏਜੰਸੀ ਬੈਂਕਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਸਾਰੇ ਬੈਂਕ 30 ਅਤੇ 31 ਮਾਰਚ ਨੂੰ ਵੀ ਚਾਲੂ ਰਹਿਣਗੇ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਦਸ ਦਈਏ ਕਿ ਟੈਕਸਦਾਤਾਵਾਂ ਦੀ ਸਹੂਲਤ ਲਈ RBI ਵਲੋਂ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ। RBI ਨੇ 30-31 ਮਾਰਚ ਨੂੰ ਸਾਰੀਆਂ ਬੈਂਕ ਸ਼ਾਖਾਵਾਂ ਅਤੇ ਸਰਕਾਰੀ ਕੰਮਾਂ ਨਾਲ ਸਬੰਧਤ ਸਾਰੇ ਦਫ਼ਤਰ ਖੋਲ੍ਹਣ ਦਾ ਨਿਰਦੇਸ਼ ਦਿੱਤਾ ਹੈ। ਤਾਂ ਆਉ ਜਾਣਦੇ ਹਾਂ 30 ਅਤੇ 31 ਮਾਰਚ ਨੂੰ ਬੈਂਕ ਦੀਆਂ ਕਿਹੜੀਆਂ ਸੇਵਾਵਾਂ ਚਾਲੂ ਰਹਿਣਗੀਆਂ?

RBI ਦੇ ਹੁਕਮਾਂ ਮੁਤਾਬਕ ਭਾਰਤ ਦੇ ਬੈਂਕ ਵਿੱਤੀ ਸਾਲ ਦੇ ਆਖਰੀ ਦੋ ਦਿਨਾਂ ਯਾਨੀ 30 ਅਤੇ 31 ਮਾਰਚ ਨੂੰ ਆਮ ਕੰਮਕਾਜੀ ਘੰਟਿਆਂ ਦੇ ਮੁਤਾਬਕ ਖੁੱਲ੍ਹੇ ਰਹਿਣਗੇ, ਪਰ ਇਸ ਦੌਰਾਨ ਲੋਕਾਂ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਉਹ ਇਸ ਦਾ ਲਾਭ ਲੈ ਸਕਣਗੇ ਜਾ ਨਹੀਂ?

ਕਿਹੜੀਆਂ ਬੈਂਕਿੰਗ ਸੇਵਾਵਾਂ ਚਾਲੂ ਰਹਿਣਗੀਆਂ?

30-31 ਮਾਰਚ ਨੂੰ ਬੈਂਕ ਅਤੇ ਇਨਕਮ ਟੈਕਸ ਦਫਤਰ ਕਿਸੇ ਵੀ ਤਰ੍ਹਾਂ ਦੇ ਟੈਕਸ ਨਾਲ ਸਬੰਧਤ ਕੰਮ ਕਰਵਾਉਣ ਲਈ ਖੁੱਲ੍ਹੇ ਰਹਿਣਗੇ। RBI ਦੇ ਨੋਟੀਫਿਕੇਸ਼ਨ ਮੁਤਾਬਕ ਇਸ ਦਿਨ ਸਿਰਫ ਏਜੰਸੀ ਬੈਂਕ ਹੀ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਏਜੰਸੀ ਬੈਂਕ ਇੱਕ ਅਜਿਹਾ ਬੈਂਕ ਹੁੰਦਾ ਹੈ, ਜੋ ਸਰਕਾਰੀ ਰਸੀਦਾਂ ਅਤੇ ਭੁਗਤਾਨਾਂ ਨੂੰ ਸੰਭਾਲਣ ਲਈ ਅਧਿਕਾਰਤ ਹੁੰਦਾ ਹੈ। ਇਸ ਸੂਚੀ 'ਚ 20 ਨਿੱਜੀ ਅਤੇ 12 ਸਰਕਾਰੀ ਬੈਂਕਾਂ ਦੇ ਨਾਂ ਸ਼ਾਮਲ ਹਨ।

NEFT, RTGs ਲੈਣ-ਦੇਣ ਅਤੇ ਚੈੱਕ ਕਲੀਅਰਿੰਗ 30-31 ਮਾਰਚ ਨੂੰ ਹੋ ਸਕਦੀ ਹੈ?

ਦੱਸ ਦੇਈਏ ਕਿ 31 ਮਾਰਚ ਦੀ ਅੱਧੀ ਰਾਤ 12 ਵਜੇ ਤੱਕ NEFT ਅਤੇ RTGs ਸਿਸਟਮ ਰਾਹੀਂ ਲੈਣ-ਦੇਣ ਕੀਤਾ ਜਾ ਸਕਦਾ ਹੈ। RBI ਦੇ ਮੁਤਾਬਕ ਸਰਕਾਰੀ ਚੈਕਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸਦੇ ਲਈ, 30 ਅਤੇ 31 ਮਾਰਚ 2024 ਨੂੰ ਇੱਕ ਵਿਸ਼ੇਸ਼ ਕਲੀਅਰਿੰਗ ਆਪ੍ਰੇਸ਼ਨ ਚਲਾਇਆ ਜਾਵੇਗਾ। 31 ਮਾਰਚ ਦੀ ਰਿਪੋਰਟਿੰਗ ਵਿੰਡੋ 1 ਅਪ੍ਰੈਲ 2024 ਨੂੰ ਦੁਪਹਿਰ 12 ਵਜੇ ਤੱਕ ਖੁੱਲ੍ਹੀ ਰਹੇਗੀ।

ਸਰਕਾਰੀ ਕੰਮ ਕੀ ਹੋ ਸਕਦੇ ਹਨ?

  • ਸਪੈਸ਼ਲ ਡਿਪਾਜ਼ਿਟ ਸਕੀਮ 1975
  • ਕੇਂਦਰ ਜਾਂ ਰਾਜ ਸਰਕਾਰ ਤੋਂ ਮਾਲੀਆ ਪ੍ਰਾਪਤੀਆਂ ਅਤੇ ਭੁਗਤਾਨ
  • ਕੇਂਦਰ ਜਾਂ ਰਾਜ ਸਰਕਾਰ ਨਾਲ ਸਬੰਧਤ ਪੈਨਸ਼ਨ ਭੁਗਤਾਨ
  • ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, 2004
  • ਪਬਲਿਕ ਪ੍ਰੋਵੀਡੈਂਟ ਫੰਡ ਸਕੀਮ, 1968
  • ਰਾਹਤ ਬਾਂਡ ਜਾਂ ਬਚਤ ਬਾਂਡ ਆਦਿ ਲੈਣ-ਦੇਣ
  • ਕਿਸਾਨ ਵਿਕਾਸ ਪੱਤਰ, 2014 ਅਤੇ ਸੁਕੰਨਿਆ ਸਮ੍ਰਿਧੀ ਖਾਤਾ

Related Post