Barnala News : ਬਰਨਾਲਾ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਚ ਹੋਈ ਮੌਤ, ਮਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ

Barnala News : ਬਰਨਾਲਾ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ 25 ਸਾਲਾ ਜੀਵਨ ਜੋਤ ਸਿੰਘ ਦੀ ਫਿਲੀਪੀਨਜ਼ ਵਿੱਚ ਮੌਤ ਹੋ ਗਈ ਹੈ

By  Shanker Badra April 19th 2025 06:43 PM

Barnala News : ਬਰਨਾਲਾ ਦੇ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ 25 ਸਾਲਾ ਜੀਵਨ ਜੋਤ ਸਿੰਘ  ਦੀ ਫਿਲੀਪੀਨਜ਼ ਵਿੱਚ ਮੌਤ ਹੋ ਗਈ ਹੈ।

ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ ਹੋਣ ਕਾਰਨ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਅਤੇ ਰੋ -ਰੋ ਬੁਰਾ ਹਾਲ ਹੈ। ਪਰਿਵਾਰ ਅਨੁਸਾਰ ਜੀਵਨ ਜੋਤ ਸਿੰਘ ਦੋ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਸੀ। 

ਮ੍ਰਿਤਕ ਆਪਣੀ ਮਾਸੀ ਦੇ ਪੁੱਤ ਕੋਲ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ। 4 ਮਹੀਨੇ ਪਹਿਲਾਂ ਹੀ ਉਸਦੀ ਮਾਸੀ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਮ੍ਰਿਤਕ ਦੇ ਪਿਤਾ ਦੀ ਲਗਭਗ 12 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੀਵਨ ਜੋਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।

Related Post