Batala Encounter : ਸਾਡਾ ਪੁੱਤ ਤਾਂ ਗੁਰੂ ਘਰ ਸੇਵਾ ਕਰਦਾ ਸੀ... Encounter ਚ ਢੇਰ ਹੋਏ ਮੁੰਡੇ ਦਾ ਪਰਿਵਾਰ ਆਇਆ ਸਾਹਮਣੇ

Batala Encounter : ਮੋਹਿਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਉਹ ਗੁਰੂ ਘਰ ਸੇਵਾ ਕਰਦਾ ਸੀ। ਰੋ ਰੋ ਕੇ ਬੁਰਾ ਹਾਲ ਹੋਏ ਮਾਪਿਆਂ ਨੇ ਕਿਹਾ, ''ਸਾਨੂੰ ਯਕੀਨ ਹੈ ਸਾਡਾ ਪੁੱਤ ਅਪਰਾਧ ਨਹੀਂ ਕਰ ਸਕਦਾ, ਪੁਲਿਸ ਵੱਲੋਂ ਨਾਜਾਇਜ਼ ਸਾਡੇ ਪੁੱਤ ਦਾ ਐਨਕਾਊਂਟਰ ਕੀਤਾ ਗਿਆ ਹੈ।''

By  KRISHAN KUMAR SHARMA February 28th 2025 08:57 PM

Batala Encounter News : ਅੰਮ੍ਰਿਤਸਰ ਦੇ ਬਟਾਲਾ 'ਚ ਦੇਰ ਸ਼ਾਮ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ 'ਚ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ। ਪੁਲਿਸ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਨਿਸ਼ਾਨਦੇਹੀ ਦੌਰਾਨ ਕਥਿਤ ਦੋਸ਼ੀਆਂ ਨੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਦੀ ਮੌਤ ਹੋ ਗਈ ਸੀ, ਜਿਸ ਦੀ ਪਛਾਣ 20 ਸਾਲਾ ਮੋਹਿਤ ਵੱਜੋਂ ਹੋਈ ਸੀ।

ਅੱਜ ਐਨਕਾਊਂਟਰ 'ਚ ਢੇਰ ਹੋਏ 20 ਸਾਲਾਂ ਮੋਹਿਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਉਹ ਗੁਰੂ ਘਰ ਸੇਵਾ ਕਰਦਾ ਸੀ। ਰੋ ਰੋ ਕੇ ਬੁਰਾ ਹਾਲ ਹੋਏ ਮਾਪਿਆਂ ਨੇ ਕਿਹਾ, ''ਸਾਨੂੰ ਯਕੀਨ ਹੈ ਸਾਡਾ ਪੁੱਤ ਅਪਰਾਧ ਨਹੀਂ ਕਰ ਸਕਦਾ, ਪੁਲਿਸ ਵੱਲੋਂ ਨਾਜਾਇਜ਼ ਸਾਡੇ ਪੁੱਤ ਦਾ ਐਨਕਾਊਂਟਰ ਕੀਤਾ ਗਿਆ ਹੈ।''

ਮਾਪਿਆਂ ਦਾ ਕਹਿਣਾ ਸੀ, ''ਇਕ ਮਹੀਨਾ ਹੋਇਆ ਸੀ ਮੋਹਿਤ ਨੂੰ ਅਜੇ ਕੰਮ 'ਤੇ ਜਾਂਦੇ, ਹਰ ਰੋਜ ਘਰ ਆਉਂਦਾ ਸੀ ਪਰ 2 ਦਿਨ ਤੋਂ ਘਰ ਨਹੀਂ ਆਇਆ ਅਤੇ ਬੀਤੀ ਦੇਰ ਰਾਤ ਖਬਰਾਂ ਰਾਹੀਂ ਪਤਾ ਚਲਿਆ ਕਿ ਸਾਡਾ ਪੁੱਤ ਮੋਹਿਤ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ।''

Related Post