Bathinda Adarsh school vivad : ਸਕੂਲ ਪ੍ਰਿੰਸੀਪਲ ਤੇ ਵਿਦਿਆਰਥਣ ਵਿਚਾਲੇ ਬਹਿਸਬਾਜ਼ੀ ਦੀ ਵੀਡੀਓ ਆਈ ਸਾਹਮਣੇ

Bathinda Adarsh school Video : ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਾਉਕੇ ਪਿੰਡ ਦਾ ਇਹ ਆਦਰਸ਼ ਸਕੂਲ ਅਧਿਆਪਕਾਂ ਨੂੰ ਅਯੋਗ ਕਰਾਰ ਦੇ ਕੇ ਬਰਖਾਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬਰਖਾਸਤ ਅਧਿਆਪਕਾਂ ਦੇ ਵੱਲੋਂ ਸਕੂਲ ਅਤੇ ਥਾਣੇ ਦੇ ਬਾਹਰ ਕਿਸਾਨਾਂ ਦੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

By  KRISHAN KUMAR SHARMA April 12th 2025 01:20 PM -- Updated: April 12th 2025 01:22 PM

Adarsh school Video : ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਦੇ ਅਧੀਨ ਪੈਂਦੇ ਪਿੰਡ ਚਾਉਕੇ ਦੇ ਆਦਰਸ਼ ਸਕੂਲ ਦੇ ਵਿੱਚ ਇੱਕ ਵਾਰ ਫਿਰ ਮੁੜ ਤੋਂ ਵਿਵਾਦ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਕੂਲ ਵਿੱਚ ਆਪਣਾ ਰਿਜ਼ਲਟ ਵੇਖਣ ਦੇ ਲਈ ਆਈ ਵਿਦਿਆਰਥਣ ਦੇ ਵੱਲੋਂ ਪਹਿਲਾਂ ਮੈਨੇਜਮੈਂਟ ਦੇ ਨਾਲ ਆਪਣਾ ਪੇਪਰ ਦਿਖਾਉਣ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਮੈਨੇਜਮੈਂਟ ਵੱਲੋਂ ਪੇਪਰ ਦਿਖਾਉਣ ਤੋਂ ਮਨਾ ਕਰਨ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਵੱਲੋਂ ਪ੍ਰਿੰਸੀਪਲ ਨੂੰ ਫੋਨ ਕਰਕੇ ਇਸ ਗੱਲ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਿੰਸੀਪਲ ਦਾ ਫੋਨ ਨਾ ਮਿਲਣ ਤੋਂ ਬਾਅਦ ਮਾਪਿਆਂ ਦੇ ਵਿਦਿਆਰਥਣ ਵੱਲੋਂ ਪ੍ਰਿੰਸੀਪਲ ਦੇ ਉੱਪਰ ਮਾਪਿਆਂ ਦਾ ਫੋਨ ਨੰਬਰ ਬਲਾਕ ਲਿਸਟ ਦੇ ਵਿੱਚ ਪਾਉਣ ਦਾ ਆਰੋਪ ਲਗਾਇਆ ਗਿਆ।

ਇਸ ਦੌਰਾਨ ਬਹਿਸਬਾਜ਼ੀ ਦੀ ਵਿਦਿਆਰਥਣ ਅਤੇ ਮਾਪੇ ਦੀ ਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਫੋਨ ਨਾ ਚੁੱਕਣ ਦਾ ਕਾਰਨ ਸਕੂਲ ਦੀ ਪ੍ਰਿੰਸੀਪਲ ਗੁਰਜੀਤ ਕੌਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਪਰ ਮੋਬਾਈਲ 'ਤੇ ਬਣਾਈ ਜਾ ਰਹੀ ਵੀਡੀਓ ਦਾ ਪਤਾ ਲੱਗਣ 'ਤੇ ਦੋਹਾਂ ਦੇ ਵਿਚਾਲੇ ਜ਼ਿਆਦਾ ਤਕਰਾਰ ਵੱਧ ਗਈ, ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਾਉਕੇ ਪਿੰਡ ਦਾ ਇਹ ਆਦਰਸ਼ ਸਕੂਲ ਅਧਿਆਪਕਾਂ ਨੂੰ ਅਯੋਗ ਕਰਾਰ ਦੇ ਕੇ ਬਰਖਾਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਬਰਖਾਸਤ ਅਧਿਆਪਕਾਂ ਦੇ ਵੱਲੋਂ ਸਕੂਲ ਅਤੇ ਥਾਣੇ ਦੇ ਬਾਹਰ ਕਿਸਾਨਾਂ ਦੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

Related Post