ਬਠਿੰਡਾ ਦੇ ਏਅਰਪੋਰਟ ਤੋਂ ਮੁੜ ਉਡਣਗੇ ਜਹਾਜ਼; ਇਸ ਕੰਪਨੀ ਨੇ ਭਰੀ ਹਾਮੀ

ਸ਼ਹਿਰ ਦੇ ਸਿਵਲ ਏਅਰ ਪੋਰਟ ਨੂੰ 3 ਸਾਲ ਦੇ ਲੰਬੇ ਵਕਫੇ ਬਅਦ ਰੰਗ ਭਾਗ ਲੱਗਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤਾ ਗਏ ਏਅਰ ਪੋਰਟ 'ਤੇ ਹਵਾਈ ਉਡਾਣਾਂ ਬੰਦ ਹੋਣ ਕਾਰਨ ਇਹ ਸਰਕਾਰ ਲਈ ਚਿੱਟਾ ਹਾਥੀ ਬਣਿਆ ਹੋਇਆ ਸੀ।

By  Jasmeet Singh March 8th 2023 02:08 PM

ਮੁਨੀਸ਼ ਗਰਗ, ਬਠਿੰਡਾ: ਸ਼ਹਿਰ ਦੇ ਸਿਵਲ ਏਅਰ ਪੋਰਟ ਨੂੰ 3 ਸਾਲ ਦੇ ਲੰਬੇ ਵਕਫੇ ਬਅਦ ਰੰਗ ਭਾਗ ਲੱਗਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤਾ ਗਏ ਏਅਰ ਪੋਰਟ 'ਤੇ ਹਵਾਈ ਉਡਾਣਾਂ ਬੰਦ ਹੋਣ ਕਾਰਨ ਇਹ ਸਰਕਾਰ ਲਈ ਚਿੱਟਾ ਹਾਥੀ ਬਣਿਆ ਹੋਇਆ ਸੀ। ਬਠਿੰਡਾ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਵਿਰਕ ਕਲਾਂ ਵਿਖੇ 2012 ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਏਅਰ ਪੋਰਟ ਸਥਾਪਤ ਕੀਤਾ ਗਿਆ ਸੀ।

ਪਹਿਲਾਂ ਬਠਿੰਡਾ ਏਅਰਪੋਰਟ ਲਈ ਅਲਾਇੰਸ ਏਅਰ ਏਏ ਹਵਾਈ ਕੰਪਨੀ ਵੱਲੋਂ ਹਵਾਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। ਏਅਰਲਾਈਨ ਨੇ 28 ਨਵੰਬਰ 2020 ਤੋਂ ਦਿੱਲੀ ਰੂਟ 'ਤੇ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਸਨ ਅਤੇ ਜੰਮੂ ਲਈ ਉਡਾਣਾਂ 27 ਅਕਤੂਬਰ 2019 ਨੂੰ ਬੰਦ ਕਰ ਦਿੱਤੀਆ ਸਨ, ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਚੁੱਪ ਪਸਰੀ ਹੋਈ ਸੀ।

ਹੁਣ ਦੇਸ਼ ਦੀ ਇੱਕ ਨਿਜੀ ਏਅਰ ਕੰਪਨੀ ਫਲਾਈ ਬਿਗ ਚਾਰਟਰ ਨੇ ਬਠਿੰਡਾ ਤੋਂ ਗਾਜ਼ੀਆਬਾਦ ਤੱਕ ਰੂਟ ਚਾਲੂ ਕਰਨ ਲਈ ਹਾਮੀ ਭਰ ਦਿੱਤੀ ਹੈ। ਘਰੇਲੂ ਹਵਾਈ ਅੱਡੇ ਤੋਂ ਉਡਾਣ ਸ਼ੁਰੂ ਹੋਣ ਨਾਲ ਮਾਲਵਾ ਖੇਤਰ 'ਚ ਯਾਤਰੀ ਲਈ ਖੁਸ਼ੀ ਦੀ ਲਹਿਰ ਹੈ ਕਿਉਂਕਿ ਹੁਣ ਬਠਿੰਡਾਂ ਵਾਲਿਆਂ ਲਈ ਵੀ ਦਿੱਲੀ ਦੂਰ ਨਹੀਂ ਹੋਵੇਗਾ। ਏਅਰ ਅਥਾਰਟੀ ਆਫ ਇੰਡੀਆ ਦੇ ਅਫਸਰਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਬਠਿੰਡਾ ਦੇ ਸਿਵਲ ਏਅਰ ਪੋਰਟ ਤੋਂ ਜਹਾਜ਼ ਉਡਾਣ ਭਰਨਗੇ।   

ਦੁਬਾਰਾ ਉੜਾਨਾਂ ਸ਼ੁਰੂ ਹੋਣ ਨਾਲ ਵਿਦੇਸ਼ ਜਾਣ ਵਾਲੇ ਪੰਜਾਬੀਆਂ ਨੂੰ ਸੜਕੀ ਰਸਤੇ ਦਾ ਸਫ਼ਰ ਨਹੀਂ ਕਰਨਾ ਪਵੇਗਾ। ਬਠਿੰਡਾ ਸਿਵਲ ਏਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਅਲਾਇੰਸ ਏਅਰ (ਏਏ), ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਬਠਿੰਡਾ ਦੀ ਇਕੱਲੀ ਸੇਵਾ ਪ੍ਰਦਾਤਾ ਸੀ। 

Related Post