Bathinda ਦਾ ਪਿੰਡ ਬਾਂਡੀ ਬਣਿਆ ਨਸ਼ਿਆਂ ਦਾ ਗੜ੍ਹ ! ਚਿੱਟੇ ਕਾਰਨ ਦੋ ਹੋਰ ਨੌਜਵਾਨਾਂ ਦੀ ਮੌਤ
ਮ੍ਰਿਤਕ ਦੇ ਘਰ ਅਫਸੋਸ ਕਰ ਰਹੇ ਪਿੰਡਵਾਸੀ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦਾ ਮੁੰਡਾ ਵੀ ਨਸ਼ਾ ਕਰਦਾ ਹੈ ਬੇਸ਼ਕ ਹੁਣ ਪਹਿਲਾਂ ਦੇ ਮੁਕਾਬਲੇ ਉਹ ਨਸ਼ਾ ਘੱਟ ਕਰਦਾ ਹੈ ਪਰ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਅਜਿਹੇ ਲੋਕ ਹਨ ਜੋ ਨਸ਼ੇ ਦੇ ਕਾਰਨ ਆਪਣਾ ਘਰ ਬਰਬਾਦ ਕਰ ਚੁੱਕੇ ਹਨ।
Bathinda News : ਪੰਜਾਬ ’ਚ ਆਏ ਦਿਨ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀਆਂ ਹਨ। ਇਨ੍ਹਾਂ ਮਾਮਲਿਆਂ ਦੇ ਕਾਰਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵੇ ਖੋਖਲ੍ਹੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਹੀ ਬਠਿੰਡਾ ਦੇ ਪਿੰਡ ਬਾਂਡੀ ’ਚ ਦੋ ਹੋਰ ਨੌਜਵਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੀ ਮੌਤ ਦਾ ਕਾਰਨ ਨਸ਼ਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਮੌਤ ਨਸ਼ੇ ਦੇ ਕਾਰਨ ਨਹੀਂ ਹੋਈ ਹੈ।
ਮ੍ਰਿਤਕ ਦੇ ਘਰ ਅਫਸੋਸ ਕਰ ਰਹੇ ਪਿੰਡਵਾਸੀ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦਾ ਮੁੰਡਾ ਵੀ ਨਸ਼ਾ ਕਰਦਾ ਹੈ ਬੇਸ਼ਕ ਹੁਣ ਪਹਿਲਾਂ ਦੇ ਮੁਕਾਬਲੇ ਉਹ ਨਸ਼ਾ ਘੱਟ ਕਰਦਾ ਹੈ ਪਰ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਅਜਿਹੇ ਲੋਕ ਹਨ ਜੋ ਨਸ਼ੇ ਦੇ ਕਾਰਨ ਆਪਣਾ ਘਰ ਬਰਬਾਦ ਕਰ ਚੁੱਕੇ ਹਨ।
ਬਠਿੰਡਾ ਦਿਹਾਤੀ ਦੇ ਡੀਐਸਪੀ ਹਰਿੰਦਰ ਸਿੰਘ ਸਰਾ ਦਾ ਕਹਿਣਾ ਹੈ ਕਿ ਸਾਨੂੰ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਦਾ ਪਤਾ ਲੱਗਿਆ ਸੀ ਅਸੀਂ ਮੌਕੇ ’ਤੇ ਪਰਿਵਾਰ ਕੋਲ ਪਹੁੰਚੇ ਪਤਾ ਲਗਾ ਦੋ ਮਹੀਨੇ ਨੌਜਵਾਨਾਂ ਦਾ ਬਿਨਾਂ ਪੋਸਟਮਾਰਟਮ ਤੋਂ ਸਸਕਾਰ ਹੋ ਚੁੱਕਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਦਿਲ ਦੀ ਧੜਕਣ ਵਧਣ ਕਾਰਨ ਹੋਈ ਜਦਕਿ ਕਾਲੀ ਸਿੰਘ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ ਹੈ ਪਰ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਉਹ ਪਹਿਲਾਂ ਨਸ਼ਾ ਕਰਦਾ ਹੁੰਦਾ ਸੀ ਪਰ ਹੁਣ ਉਹ ਨਸ਼ਾ ਛੱਡ ਚੁੱਕਿਆ ਸੀ ਇਸ ਕਰਕੇ ਇਹ ਦੋਵੇਂ ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਨਹੀਂ ਹੋਈਆਂ ਹਨ।
ਇਹ ਵੀ ਪੜ੍ਹੋ : Diwali Bumper Lottery : 11 ਕਰੋੜ ਦੀ ਲਾਟਰੀ ਜਿੱਤਣ ਵਾਲਾ ਅਮਿਤ ਹੋਇਆ ਭਾਵੁਕ, ਕਿਹਾ - ਮੇਰੇ ਕੋਲ ਬੱਸ ਕਿਰਾਏ ਲਈ ਵੀ ਪੈਸੇ ਨਹੀਂ ਸਨ