Bathinda ਦੀ ਨਗਰ ਨਿਗਮ ਦੇ ਬਾਹਰ ਕੱਚੇ ਅਤੇ ਪੱਕੇ ਮੁਲਾਜ਼ਮਾਂ ਨੇ 2 ਘੰਟਿਆਂ ਲਈ ਗੇਟ ਰੈਲੀ ਕਰਕੇ ਕੀਤਾ ਰੋਸ ਪ੍ਰਦਰਸ਼ਨ

Bathinda News : ਬਠਿੰਡਾ ਦੀ ਨਗਰ ਨਿਗਮ ਦੇ ਬਾਹਰ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ਨੇ ਦੋ ਘੰਟੇ ਦੇ ਲਈ ਧਰਨਾ ਲਗਾਇਆ ਹੈ। ਮੁਲਾਜ਼ਮਾਂ ਨੇ ਗੇਟ ਰੈਲੀ ਕਰਦਿਆਂ ਕਿਹਾ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਤਾਂ ਸੰਘਰਸ਼ ਕਰਾਂਗੇ। ਉਨ੍ਹਾਂ ਨੇ ਡੀਏ ਦਾ ਬਕਾਇਆ ਅਤੇ ਤਨਖਾਹਾਂ 'ਚ ਵਾਧੇ ਦੀ ਮੰਗ ਕੀਤੀ ਹੈ

By  Shanker Badra November 26th 2025 04:33 PM

Bathinda News : ਬਠਿੰਡਾ ਦੀ ਨਗਰ ਨਿਗਮ ਦੇ ਬਾਹਰ ਕੱਚੇ ਅਤੇ ਰੈਗੂਲਰ ਮੁਲਾਜ਼ਮਾਂ ਨੇ ਦੋ ਘੰਟੇ ਦੇ ਲਈ ਧਰਨਾ ਲਗਾਇਆ ਹੈ। ਮੁਲਾਜ਼ਮਾਂ ਨੇ ਗੇਟ ਰੈਲੀ ਕਰਦਿਆਂ ਕਿਹਾ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਤਾਂ ਸੰਘਰਸ਼ ਕਰਾਂਗੇ। ਉਨ੍ਹਾਂ ਨੇ ਡੀਏ ਦਾ ਬਕਾਇਆ ਅਤੇ ਤਨਖਾਹਾਂ 'ਚ ਵਾਧੇ ਦੀ ਮੰਗ ਕੀਤੀ ਹੈ। 

ਇਹ ਤਸਵੀਰਾਂ ਨਗਰ ਨਿਗਮ ਬਠਿੰਡਾ ਦੇ ਮੁੱਖ ਗੇਟ ਦੀਆਂ ਹਨ ,ਜਿੱਥੇ ਕੱਚੇ ਅਤੇ ਪੱਕੇ ਕਰਮਚਾਰੀਆਂ ਨੇ ਆਪਣੀਆਂ ਤਨਖਾਹਾਂ ਵਧਾਉਣ ਅਤੇ ਡੀਏ ਦੀ ਪੁਰਾਣੀ ਕਿਸਤਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਬੇਸ਼ੱਕ ਇਹ ਰੋਸ ਪ੍ਰਦਰਸ਼ਨ ਗੇਟ ਰੈਲੀ ਦੇ ਰੂਪ ਵਿੱਚ ਸਿਰਫ ਦੋ ਘੰਟਿਆਂ ਦੇ ਲਈ ਸੀ ਪਰੰਤੂ ਸਾਫ ਕਿਹਾ ਹੈ ਕਿ ਜੇਕਰ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵਿੱਢਿਆ ਜਾਵੇਗਾ। 

ਗੁਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ ਨੌਕਰੀ ਕਰ ਰਹੀ ਹਾਂ ਪਰ ਅੱਜ ਤੱਕ ਕਿਸੇ ਵੀ ਗੇਟ ਰੈਲੀ ਅਤੇ ਧਰਨੇ 'ਚ ਬੈਠਣ ਦੀ ਕੋਸ਼ਿਸ਼ ਨਹੀਂ ਕੀਤੀ ਪਰ 7 ਸਾਲ ਇਹ ਲੱਗਦਾ ਹੈ ਕਿ ਐਨੀ ਥੋੜੀ ਤਨਖ਼ਾਹ ਨਾਲ ਸਾਡਾ ਗੁਜ਼ਾਰਾ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ 2024 'ਚ ਸਥਾਨਿਕ ਸਰਕਾਰਾਂ ਵਿਭਾਗ ਵੱਲੋਂ ਇੱਕ ਪੱਤਰ ਆਇਆ ਸੀ ਕਿ ਜਿਹੜੇ ਦਰਜਾਚਾਰ ਅਤੇ ਦਰਜਾਤਿੰਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਈਆਂ ਜਾਣ। 

ਦਰਜਾਚਾਰ ਕਰਮਚਾਰੀਆਂ ਦੀ ਤਨਖ਼ਾਹ ਵਧਾ ਕੇ 18 ਹਜ਼ਾਰ ਅਤੇ ਦਰਜਾਤਿੰਨ ਕਰਮਚਾਰੀਆਂ ਦੀ ਤਨਖ਼ਾਹ ਵਧਾ ਕੇ 25 ਹਜ਼ਾਰ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ ਸਾਡਾ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ ਪਰ ਅਜੇ ਤੱਕ ਮਤੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ ਅੱਜ ਗੇਟ ਰੈਲੀ ਕਰਕੇ ਮੰਗ ਕਰਦੇ ਹਾਂ ਸਾਡੀਆਂ ਤਨਖਾਹਾਂ ਵਧਾਈਆਂ ਜਾਣਗੀਆਂ। 

Related Post