Bathinda News : ਮੇਲੇ ’ਚ ਨੌਜਵਾਨਾਂ ਨੇ ਕੀਤਾ ਪੁਲਿਸ ਪਾਰਟੀ ’ਤੇ ਹਮਲਾ; ਐਸਐਚਓ ਰਵਿੰਦਰ ਸਿੰਘ ਸਣੇ ਦੋ ਮੁਲਾਜ਼ਮ ਜ਼ਖਮੀ

ਦੱਸ ਦਈਏ ਕਿ ਪਿੰਡ ਰਾਏਕੇ ਕਲਾਂ ’ਚ ਮੇਲਾ ਚਲ ਰਿਹਾ ਸੀ। ਇਸ ਦੌਰਾਨ ਪਿੰਡ ਤੋਂ ਬਾਹਰਲੇ ਨੌਜਵਾਨ ਅਤੇ ਪਿੰਡ ਦੇ ਨੌਜਵਾਨਾਂ ਵਿਚਾਲੇ ਝੜਪ ਹੋ ਗਈ।

By  Aarti September 18th 2025 01:22 PM -- Updated: September 18th 2025 02:43 PM

Bathinda News :  ਬਠਿੰਡਾ ’ਚ ਪਿੰਡ ਰਾਏਕੇ ਕਲਾਂ ’ਚ ਨੌਜਵਾਨਾਂ ਵੱਲੋਂ ਪੁਲਿਸ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਥਾਣਾ ਨੰਦਗੜ੍ਹ ਦੇ ਐਸਐਚਓ ਰਵਿੰਦਰ ਸਿੰਘ ਸਣੇ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਦੱਸ ਦਈਏ ਕਿ ਪਿੰਡ ਰਾਏਕੇ ਕਲਾਂ ’ਚ ਮੇਲਾ ਚਲ ਰਿਹਾ ਸੀ। ਇਸ ਦੌਰਾਨ ਪਿੰਡ ਤੋਂ ਬਾਹਰਲੇ ਨੌਜਵਾਨ ਅਤੇ ਪਿੰਡ ਦੇ ਨੌਜਵਾਨਾਂ ਵਿਚਾਲੇ ਝੜਪ ਹੋ ਗਈ।

ਜਿਸ ਤੋਂ ਬਾਅਦ ਪੁਲਿਸ ਪਾਰਟੀ ਇਨ੍ਹਾਂ ਨੌਜਵਾਨਾਂ ਦੇ ਝਗੜੇ ਨੂੰ ਮੇਲੇ ’ਚ ਪਹੁੰਚੀ ਸੀ ਇਸ ਦੌਰਾਨ ਨੌਜਵਾਨਾਂ ਵੱਲੋਂ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਐਸਐਚਓ ਰਵਿੰਦਰ ਸਿੰਘ ਅਤੇ ਦੋ ਹੋਰ ਮੁਲਾਜ਼ਮ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜ਼ਖਮੀ ਹਾਲਤ ’ਚ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਰਾਏਕੇ ਕਲਾਂ ਵਿਖੇ ਮੇਲਾ ਲੱਗਿਆ ਹੋਇਆ ਸੀ ਮੇਲੇ ਦੌਰਾਨ ਦੋ ਧਿਰਾਂ ਵਿੱਚ ਲੜਾਈ ਹੋਈ ਜਿਸ ਦੌਰਾਨ ਇੱਕ ਵਿਅਕਤੀ ਪਿੰਡ ਦੇ ਇੱਕ ਨੰਬਰਦਾਰ ਦੇ ਘਰ ਵਿੱਚ ਦਾਖਲ ਹੋ ਗਿਆ ਤਾਂ ਉਸ ਦੀ ਕੁੱਟਮਾਰ ’ਤੇ ਹਮਲਾ ਕਰਨ ਲਈ ਕੁਝ ਲੋਕ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਰਹੇ ਸਨ। ਜਿਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਮੌਕੇ ’ਤੇ ਨੰਦਗੜ੍ਹ ਪੁਲਿਸ ਦੇ ਮੁਖੀ ਅਤੇ ਮੁਲਾਜ਼ਮ ਪਹੁੰਚ ਗਏ ਜਿਨ੍ਹਾਂ ਨੇ ਭੀੜ ਨੂੰ ਕਾਬੂ ਕਰਨ ਲਈ 10 ਤੋਂ 12 ਹਵਾਈ ਫਾਇਰ ਵੀ ਕੀਤੇ।  

ਉਨ੍ਹਾਂ ਦੱਸਿਆ ਕਿ ਭੀੜ ਵੱਲੋਂ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਥਾਣਾ ਮੁਖੀ ਰਵਿੰਦਰ ਸਿੰਘ ਅਤੇ ਦੋ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। 

ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਰਵਿੰਦਰ ਸਿੰਘ ਦੇ ਬਿਆਨ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਥਿਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਸੀਆਈਏ ਦੀਆਂ ਟੀਮਾਂ ਅਤੇ ਸਬ ਡਿਵੀਜ਼ਨ ਦੀ ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਿੰਨ ਕਥਿਤ ਆਰੋਪੀਆਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Bathinda Blast Latest News : ਮਨੁੱਖੀ ਬੰਬ ਬਣ ਕੇ ਫ਼ੌਜ 'ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ; ਧਮਾਕੇ 'ਚ ਗੁਰਪ੍ਰੀਤ ਹੋ ਗਿਆ ਸੀ ਗੰਭੀਰ ਜ਼ਖਮੀ

Related Post