Bathinda News : ਬਠਿੰਡਾ ਪੁਲਿਸ ਨੇ 135 ਲੋਕਾਂ ਦੇ ਗੁੰਮ ਹੋਏ ਕਰੀਬ 17 ਲੱਖ ਰੁਪਏ ਦੀ ਕੀਮਤ ਦੇ ਮੋਬਾਇਲ ਕੀਤੇ ਵਾਪਸ
Bathinda News : ਬਠਿੰਡਾ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਦਰਜ ਹੋਈਆਂ ਸ਼ਿਕਾਇਤਾਂ ਦੇ ਅਧਾਰ 'ਤੇ 135 ਲੋਕਾਂ ਨੂੰ 17 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮੋਬਾਈਲ ਰਿਕਵਰ ਕਰਕੇ ਵਾਪਸ ਕੀਤੇ ਹਨ। ਜਦੋਂਕਿ ਜਨਵਰੀ 2025 ਤੋਂ ਹੁਣ ਤੱਕ ਪੁਲਿਸ ਨੇ 488 ਮੋਬਾਇਲ ਲੋਕਾਂ ਦੇ ਵਾਪਸ ਕੀਤੇ ਹਨ
Bathinda News : ਬਠਿੰਡਾ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਦਰਜ ਹੋਈਆਂ ਸ਼ਿਕਾਇਤਾਂ ਦੇ ਅਧਾਰ 'ਤੇ 135 ਲੋਕਾਂ ਨੂੰ 17 ਲੱਖ ਰੁਪਏ ਦੀ ਕੀਮਤ ਦੇ ਗੁੰਮ ਹੋਏ ਮੋਬਾਈਲ ਰਿਕਵਰ ਕਰਕੇ ਵਾਪਸ ਕੀਤੇ ਹਨ। ਜਦੋਂਕਿ ਜਨਵਰੀ 2025 ਤੋਂ ਹੁਣ ਤੱਕ ਪੁਲਿਸ ਨੇ 488 ਮੋਬਾਇਲ ਲੋਕਾਂ ਦੇ ਵਾਪਸ ਕੀਤੇ ਹਨ। ਬਠਿੰਡਾ ਪੁਲਿਸ ਵੱਲੋਂ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦੀ ਮੌਜੂਦਗੀ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਮੋਬਾਈਲ ਗੁੰਮ ਹੋਏ ਸੀ ਜਾਂ ਚੋਰੀ ਹੋਏ ਸੀ।
ਉਨਾਂ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਉਨਾਂ ਦੇ ਮੋਬਾਈਲ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਇਸ ਦੌਰਾਨ ਐਸਐਸਪੀ ਬਠਿੰਡਾ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਹ ਸਬੰਧਤ ਥਾਣੇ ਵਿੱਚ ਸ਼ਿਕਾਇਤ ਲਿਖਵਾ ਸਕਦਾ ਹੈ ਅਤੇ ਉਹਨਾਂ ਨੇ ਕਿਹਾ ਕਿ CEIR ਪੋਰਟਲ ਦੀ ਮਦਦ ਨਾਲ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।
ਪਹਿਲਾਂ ਵੀ ਲੋਕਾਂ ਦੇ 17 ਲੱਖ ਦੇ ਮੋਬਾਈਲ ਫੋਨ ਪੁਲਿਸ ਨੇ ਕੀਤੇ ਸੀ ਵਾਪਿਸ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਵੱਲੋਂ ਲੋਕਾਂ ਦੇ ਚੋਰੀ ਹੋਏ ਜਾਂ ਗੁੰਮ ਹੋਏ ਮੋਬਾਈਲਾਂ ਨੂੰ ਉਹਨਾਂ ਦੇ ਮਾਲਿਕਾਂ ਨੂੰ ਵਾਪਸ ਕਰ ਦਿੱਤਾ ਸੀ। ਹਰਜੀਤ ਸਿੰਘ ਡੀਆਈਜੀ ਬਠਿੰਡਾ ਨੇ ਉਸ ਵੇਲੇ ਦੱਸਿਆ ਸੀ ਕਿ ਜਿਨਾਂ ਲੋਕਾਂ ਦੇ ਵੀ ਮੋਬਾਇਲ ਫੋਨ ਗੁੰਮ ਹੋਏ ਹਨ। ਉਹ ਜਦੋਂ ਟਰੇਸ ਹੁੰਦੇ ਹਨ ਤਾਂ ਹੁਣ ਤੱਕ 450 ਮੋਬਾਈਲ ਲੋਕਾਂ ਦੇ ਵਾਪਸ ਕੀਤੇ ਜਾ ਚੁੱਕੇ ਹਨ।
ਜਦੋਂ ਕਿਸੇ ਦਾ ਫੋਨ ਗੁੰਮ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਥਾਣੇ ਜਾਂ ਫਿਰ ਸੁਵਿਧਾ ਕੇਂਦਰਾਂ ਦੇ ਉੱਤੇ ਸ਼ਿਕਾਇਤ ਕੀਤੀ ਜਾਂਦੀ ਹੈ। ਸੀਆਈਆਰ ਪੋਰਟਲ ਤੇ ਇਹ ਸ਼ਿਕਾਇਤ ਨੂੰ ਰਜਿਸਟਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਮੋਬਾਇਲ ਟਰੇਸ ਹੁੰਦਾ ਹੈ ਤਾਂ ਫਿਰ ਪੁਲਿਸ ਮੁਲਾਜ਼ਮ ਇਸ ਮੋਬਾਈਲ ਨੂੰ ਰਿਕਵਰ ਕਰ ਲੈਂਦੇ ਹਨ। ਥਾਣਿਆਂ ਤੇ ਸਬ ਡਿਵੀਜ਼ਨਾਂ ਤੇ ਸਾਂਝ ਕੇਂਦਰਾਂ ਤੇ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਜੇਕਰ ਕੋਈ ਇਸੇ ਦਾ ਵੀ ਫੋਨ ਗੁੰਮ ਹੁੰਦਾ ਹੈ ਜਾਂ ਫਿਰ ਕਿੱਥੇ ਰੱਖ ਕੇ ਭੁੱਲ ਜਾਂਦਾ ਹੈ ਤੇ ਉਹ ਬਾਅਦ ਦੇ ਵਿੱਚ ਨਹੀਂ ਮਿਲਦਾ ਤਾਂ ਥਾਣੇ ਦੇ ਵਿੱਚ ਸਬ ਡਿਵੀਜ਼ਨ ਚ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਇਸੇ ਲੜੀ ਦੇ ਤਹਿਤ ਮਾਨਸਾ ਦੇ ਵਿੱਚ ਵੀ ਸੱਤ ਮੋਬਾਈਲ ਵਾਪਸ ਕੀਤੇ ਗਏ ਸਨ। ਲੋਕ ਮੋਬਾਈਲ ਗੁੰਮ ਹੋਣ ਤੇ ਪੁਲਿਸ ਦੇ ਵਿੱਚ ਕੰਪਲੇਂਟ ਜਰੂਰ ਦੇਣ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਮੋਬਾਇਲ ਕਦੇ ਵੀ ਰਿਕਵਰ ਕੀਤਾ ਜਾ ਸਕਦਾ।