Adidas ਤੇ Nike ਕੰਪਨੀ ਦੇ ਨਕਲੀ ਬੂਟ ਵੇਚਣੇ ਦੁਕਾਨਦਾਰ ਨੂੰ ਪਏ ਮਹਿੰਗੇ, ਦੋਵੇਂ ਕੰਪਨੀਆਂ ਨੇ ਰੇਡ ਕਰਕੇ ਬਰਾਮਦ ਕੀਤੇ ਬੂਟ
Bathinda News : ਬਠਿੰਡਾ ਸ਼ਹਿਰ ਵਿੱਚ ਨਕਲੀ ਬਰੈਂਡਡ ਬੂਟ ਵੇਚਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕੰਪਨੀ ਨੇ ਭਾਰੀ ਮਾਤਰਾ ਵਿੱਚ Adidas ਤੇ Nike ਕੰਪਨੀ ਦੇ ਨਕਲੀ ਬੂਟ ਬਰਾਮਦ ਕੀਤੇ ਹਨ। ਦੁਕਾਨਦਾਰ ਵੱਲੋਂ ਇਨ੍ਹਾਂ ਬੂਟਾਂ ਦੀ ਆਨਲਾਈਨ ਸੇਲ ਕੀਤੀ ਜਾ ਰਹੀ ਸੀ। ਕੰਪਨੀਆਂ ਵੱਲੋਂ ਥਾਣਾ ਕੋਤਵਾਲੀ ਵਿਖੇ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ
Bathinda News : ਬਠਿੰਡਾ ਸ਼ਹਿਰ ਵਿੱਚ ਨਕਲੀ ਬਰੈਂਡਡ ਬੂਟ ਵੇਚਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕੰਪਨੀ ਨੇ ਭਾਰੀ ਮਾਤਰਾ ਵਿੱਚ Adidas ਤੇ Nike ਕੰਪਨੀ ਦੇ ਨਕਲੀ ਬੂਟ ਬਰਾਮਦ ਕੀਤੇ ਹਨ। ਦੁਕਾਨਦਾਰ ਵੱਲੋਂ ਇਨ੍ਹਾਂ ਬੂਟਾਂ ਦੀ ਆਨਲਾਈਨ ਸੇਲ ਕੀਤੀ ਜਾ ਰਹੀ ਸੀ। ਕੰਪਨੀਆਂ ਵੱਲੋਂ ਥਾਣਾ ਕੋਤਵਾਲੀ ਵਿਖੇ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਦਰਅਸਲ 'ਚ ਜਿੱਥੇ ਇੱਕ ਦੁਕਾਨਦਾਰ ਵੱਲੋਂ ਨਾਇਕੀ ਤੇ ਐਡੀਡਾਸ ਕੰਪਨੀ ਦੇ ਆਨਲਾਈਨ ਵੱਡੀ ਗਿਣਤੀ ਵਿੱਚ ਬੂਟ ਵੇਚੇ ਜਾ ਰਹੇ ਸਨ ਅਤੇ ਲੋਕਾਂ ਦੇ ਨਾਲ ਠੱਗੀ ਠੋਰੀ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਕੰਪਨੀ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਥਾਣਾ ਕੋਤਵਾਲੀ ਦੇ ਨਾਲ ਸੰਪਰਕ ਕੀਤਾ ਅਤੇ ਪਹਿਲਾਂ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕੀਤਾ ਅਤੇ ਫਿਰ ਕੰਪਨੀ ਦੇ ਕਰਮਚਾਰੀਆਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਇਸ ਦੁਕਾਨ 'ਤੇ ਰੇਡ ਕੀਤੀ ਗਈ ,ਜਿੱਥੇ ਵੱਡੀ ਗਿਣਤੀ 'ਚ ਨਾਇਕੀ ਅਤੇ ਐਡੀਡਾਸ ਕੰਪਨੀ ਦੇ ਨਕਲੀ ਬੂਟ ਫੜੇ ਗਏ।
Adidas ਤੇ Nike ਕੰਪਨੀ ਦੇ ਅਧਿਕਾਰੀਆਂ ਨੇ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਦੁਕਾਨ ਤੋਂ ਲਗਭਗ 800 ਨਕਲੀ ਬਰੈਂਡਡ ਬੂਟ ਬਰਾਮਦ ਕੀਤੇ ਹਨ। ਕੰਪਨੀ ਦੇ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਆਰੋਪੀ ਦੁਕਾਨ ਮਾਲਕ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦਾ ਸੀ ਅਤੇ Adidas ਤੇ Nike ਬਰੈਂਡਡ ਜੁੱਤੇ ਘੱਟ ਕੀਮਤਾਂ 'ਤੇ ਵੇਚਣ ਦਾ ਦਾਅਵਾ ਕਰਦਾ ਸੀ। ਇਸ ਸਬੰਧੀ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਲੋਗੋ ਦੀ ਗਲਤ ਵਰਤੋਂ ਅਤੇ ਟੈਕਸ ਚੋਰੀ
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੰਪਨੀ ਦੇ ਲੋਗੋ ਅਤੇ ਨਾਮ ਦੀ ਅਣਅਧਿਕਾਰਤ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੁਕਾਨ ਵਿੱਚ ਟੈਕਸ ਚੋਰੀ ਕੀਤੀ ਜਾ ਰਹੀ ਸੀ।ਕੋਤਵਾਲੀ ਥਾਣੇ ਦੇ ਐਸਐਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਪ੍ਰਤੀਨਿਧੀ ਦੀ ਸ਼ਿਕਾਇਤ 'ਤੇ ਦੁਕਾਨ 'ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ ਵੱਡੀ ਮਾਤਰਾ ਵਿੱਚ ਨਕਲੀ ਜੁੱਤੇ ਬਰਾਮਦ ਕੀਤੇ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।