ਬੈਂਗਲੁਰੂ ਦੇ ਇੰਜੀਨੀਅਰ ਨੂੰ Online Shopping ਪਈ ਮਹਿੰਗੀ ! 1.85 ਲੱਖ ਰੁਪਏ ਦੇ ਮੋਬਾਈਲ ਦੀ ਥਾਂ ਨਿਕਲਿਆ ਪੱਥਰ, ਵੇਖੋ Video
Samsung Galaxy Z Fold 7 : ਬੈਂਗਲੁਰੂ ਦੇ ਇੱਕ ਇੰਜੀਨੀਅਰ ਪ੍ਰੇਮਾਨੰਦ ਨੇ ₹1.86 ਲੱਖ ਵਿੱਚ ਇੱਕ Samsung Galaxy Z Fold 7 ਫੋਨ ਆਨਲਾਈਨ ਆਰਡਰ ਕੀਤਾ। ਉਸਨੇ ਆਪਣੇ HDFC ਕਾਰਡ ਦੀ ਵਰਤੋਂ ਕਰਕੇ ਪੂਰਾ ਭੁਗਤਾਨ ਕੀਤਾ।
Samsung Galaxy Z Fold 7 : ਆਨਲਾਈਨ ਖਰੀਦਦਾਰੀ ਅਕਸਰ ਵੱਡੀ ਧੋਖਾਧੜੀ ਦਾ ਕਾਰਨ ਬਣਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਲੋਕ ਭੁਗਤਾਨ ਕਰਕੇ ਜਿਹੜੀ ਚੀਜ਼ ਆਰਡਰ ਕਰਦੇ ਹਨ, ਪਰ ਡਿਲੀਵਰੀ 'ਤੇ ਕਈ ਵਾਰ ਇੱਕ ਵੱਖਰੀ ਚੀਜ਼ ਡਿਲੀਵਰ ਕੀਤੀ ਜਾਂਦੀ ਹੈ, ਕਈ ਵਾਰ ਤਾਂ ਖਾਲੀ ਡੱਬਾ ਹੀ ਮਿਲਦਾ ਹੈ। ਹਾਲ ਹੀ ਵਿੱਚ ਬੈਂਗਲੁਰੂ ਵਿੱਚ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਵਿਅਕਤੀ ਨਾਲ ਆਨਲਾਈਨ ਖਰੀਦਦਾਰੀ ਕਰਦੇ ਸਮੇਂ ₹1.86 ਲੱਖ ਦੀ ਠੱਗੀ ਵੱਜ ਗਈ।
₹1.86 ਲੱਖ ਰੁਪਏ ਦਾ ਮੋਬਾਈਲ ਫੋਨ ਕੀਤਾ ਸੀ ਆਰਡਰ
ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਰੀ ਸੀ ਅਤੇ ਵੀਰਵਾਰ ਨੂੰ ਸਾਹਮਣੇ ਆਈ। ਪੀੜਤ, ਜਿਸਦੀ ਪਛਾਣ 43 ਸਾਲਾ ਪ੍ਰੇਮਾਨੰਦ ਵਜੋਂ ਹੋਈ ਹੈ, ਨੇ 14 ਅਕਤੂਬਰ ਨੂੰ ਐਮਾਜ਼ਾਨ 'ਤੇ ਪ੍ਰੀਮੀਅਮ ਫੋਲਡੇਬਲ ਸਮਾਰਟਫੋਨ ਦਾ ਆਰਡਰ ਦਿੱਤਾ ਸੀ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਉਸਨੇ ਡੱਬਾ ਖੋਲ੍ਹਣ ਦੀ ਪੂਰੀ ਪ੍ਰਕਿਰਿਆ ਨੂੰ ਵੀਡੀਓ 'ਤੇ ਰਿਕਾਰਡ ਕੀਤਾ। ਇਹ ਉਦੋਂ ਮਹੱਤਵਪੂਰਨ ਸਾਬਤ ਹੋਇਆ, ਜਦੋਂ ਡਿਲੀਵਰੀ ਇੱਕ ਘੁਟਾਲਾ ਸਾਬਤ ਹੋਈ।
ਬੈਂਗਲੁਰੂ ਦੇ ਇੱਕ ਇੰਜੀਨੀਅਰ ਪ੍ਰੇਮਾਨੰਦ ਨੇ ₹1.86 ਲੱਖ ਵਿੱਚ ਇੱਕ Samsung Galaxy Z Fold 7 ਫੋਨ ਆਨਲਾਈਨ ਆਰਡਰ ਕੀਤਾ। ਉਸਨੇ ਆਪਣੇ HDFC ਕਾਰਡ ਦੀ ਵਰਤੋਂ ਕਰਕੇ ਪੂਰਾ ਭੁਗਤਾਨ ਕੀਤਾ।
ਪ੍ਰੇਮਾਨੰਦ ਨੇ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ਰਾਹੀਂ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿੱਚ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ਤੋਂ ਬਾਅਦ ਕੁਮਾਰਸਵਾਮੀ ਲੇਆਉਟ ਪੁਲਿਸ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66(d) ਦੇ ਤਹਿਤ ਰੂਪ ਧਾਰਨ ਕਰਕੇ ਧੋਖਾਧੜੀ ਲਈ ਅਤੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 318(4) ਅਤੇ 319(2) ਦੇ ਤਹਿਤ ਮਾਮਲਾ ਦਰਜ ਕੀਤਾ।