Fake Visa ਏਜੰਟਾਂ ਤੋਂ ਰਹੋ ਸਾਵਧਾਨ : ਬੰਗਾ ਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਚਲਾਇਆ ਜਾਗਰੂਕਤਾ ਅਭਿਆਨ

Visa Fraud Awareness : ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਸਲਾਹ ਦਿੱਤੀ ਗਈ ਕਿ ਯੂਕੇ ਦੀ ਯਾਤਰਾ, ਵੀਜ਼ਾ ਅਤੇ ਪ੍ਰਵਾਸ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਅਤੇ ਭਰੋਸੇਯੋਗ ਸਰੋਤਾਂ ’ਤੇ ਹੀ ਭਰੋਸਾ ਕੀਤਾ ਜਾਵੇ।

By  KRISHAN KUMAR SHARMA August 11th 2026 05:51 PM -- Updated: August 11th 2026 05:55 PM

Visa Fraud Awareness : ਵੀਜ਼ਾ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਯੂਨਾਈਟਿਡ ਕਿੰਗਡਮ ਦੀ ਸੁਰੱਖਿਅਤ ਅਤੇ ਕਾਨੂੰਨੀ ਯਾਤਰਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬ੍ਰਿਟਿਸ਼ ਹਾਈ ਕਮਿਸ਼ਨ (British High Commission) ਵੱਲੋਂ ਬੰਗਾ ਵਿੱਚ ‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਤਹਿਤ ਇੱਕ ਕਮਿਊਨਿਟੀ ਐਂਗੇਜਮੈਂਟ ਸੈਸ਼ਨ ਕਰਵਾਇਆ ਗਿਆ। (Fake Visa Travel)

ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ, ਵਿਦਿਆਰਥੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਗੈਰ-ਨਿਯਮਿਤ ਪ੍ਰਵਾਸ ਨਾਲ ਜੁੜੇ ਖਤਰਿਆਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਦੇ ਮੈਂਬਰ ਫਿਲ ਬ੍ਰਾਊਨ, ਜੈਸਿਕਾ ਲਾਈਟੋਵਰ, ਅਮਨਦੀਪ ਗਰੇਵਾਲ ਅਤੇ ਰਜਿੰਦਰ ਐਸ. ਨਗਰਕੋਟੀ ਨੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕੀਤਾ।

ਟੀਮ ਨੇ ਦੱਸਿਆ ਕਿ ਕਿਵੇਂ ਧੋਖੇਬਾਜ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਝੂਠੇ ਵਾਅਦਿਆਂ, ਫਰਜ਼ੀ ਦਸਤਾਵੇਜ਼ਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਰਾਹੀਂ ਠੱਗਦੇ ਹਨ। ਹਾਜ਼ਰੀਨ ਨੂੰ ਗੈਰ-ਕਾਨੂੰਨੀ ਪ੍ਰਵਾਸ ਨਾਲ ਜੁੜੇ ਗੰਭੀਰ ਖਤਰਿਆਂ ਅਤੇ ਇਸ ਦੇ ਸੰਭਾਵਿਤ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਸਿਰਫ਼ ਅਧਿਕਾਰਤ ਅਤੇ ਕਾਨੂੰਨੀ ਵੀਜ਼ਾ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।


ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਸਲਾਹ ਦਿੱਤੀ ਗਈ ਕਿ ਯੂਕੇ ਦੀ ਯਾਤਰਾ, ਵੀਜ਼ਾ ਅਤੇ ਪ੍ਰਵਾਸ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਅਤੇ ਭਰੋਸੇਯੋਗ ਸਰੋਤਾਂ ’ਤੇ ਹੀ ਭਰੋਸਾ ਕੀਤਾ ਜਾਵੇ। ਕਿਸੇ ਏਜੰਟ ਜਾਂ ਵਿਚੋਲੇ ਵੱਲੋਂ ਕੀਤੇ ਦਾਅਵਿਆਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਕਰਨਾ ਵੀ ਜ਼ਰੂਰੀ ਹੈ।

Zombie Drug Video Clip ਨੂੰ ਹਰਭਜਨ ਸਿੰਘ ਨੇ ਪੰਜਾਬ ਦੀ ਦੱਸਿਆ; ਪੁਲਿਸ ਨੇ ਰਾਜਸਥਾਨ ਦਾ ਕੀਤਾ ਦਾਅਵਾ

ਟੀਮ ਵੱਲੋਂ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਵ੍ਹਾਟਸਐਪ ਚੈਟਬੋਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਚੈਟਬੋਟ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਯੂਕੇ ਦੀ ਯਾਤਰਾ ਅਤੇ ਵੀਜ਼ਾ ਪ੍ਰਕਿਰਿਆ ਨਾਲ ਸਬੰਧਤ ਅਧਿਕਾਰਤ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਇਹ ਲੋਕਾਂ ਨੂੰ ਵੀਜ਼ਾ ਧੋਖਾਧੜੀ ਦੇ ਤਰੀਕਿਆਂ ਦੀ ਪਛਾਣ ਕਰਨ ਅਤੇ ਕਾਨੂੰਨੀ ਯਾਤਰਾ ਮਾਰਗਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਦਾ ਹੈ।


ਇਸ ਤੋਂ ਇਲਾਵਾ, ਨਾਗਰਿਕ ਵ੍ਹਾਟਸਐਪ ਹੈਲਪਲਾਈਨ 91 70652 51380 ਰਾਹੀਂ ਵੀ ਵੀਜ਼ਾ ਪ੍ਰਕਿਰਿਆ, ਧੋਖਾਧੜੀ ਤੋਂ ਬਚਾਅ ਅਤੇ ਸੁਰੱਖਿਅਤ ਪ੍ਰਵਾਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਤਹਿਤ ਬ੍ਰਿਟਿਸ਼ ਹਾਈ ਕਮਿਸ਼ਨ ਉੱਤਰੀ ਭਾਰਤ ਵਿੱਚ ਵਿਦਿਅਕ ਸੰਸਥਾਵਾਂ, ਕਮਿਊਨਿਟੀ ਸੰਗਠਨਾਂ ਅਤੇ ਸਥਾਨਕ ਹਿੱਸੇਦਾਰਾਂ ਨਾਲ ਮਿਲ ਕੇ ਲੋਕਾਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਾਉਣ, ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਕਾਨੂੰਨੀ ਪ੍ਰਵਾਸ ਪ੍ਰਣਾਲੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ... Sukhbir Singh Badal ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ; 11 ਹੋਰ ਮੈਂਬਰ ਕੀਤੇ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

Related Post