Tue, Aug 11, 2026
Whatsapp

Sukhbir Singh Badal ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ; 11 ਹੋਰ ਮੈਂਬਰ ਕੀਤੇ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

Reported by:  PTC News Desk  Edited by:  Aarti -- August 11th 2026 05:41 PM
Sukhbir Singh Badal ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ; 11 ਹੋਰ ਮੈਂਬਰ ਕੀਤੇ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

Sukhbir Singh Badal ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ’ਚ ਵਾਧਾ; 11 ਹੋਰ ਮੈਂਬਰ ਕੀਤੇ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

Sukhbir Singh Badal News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕੀਤਾ ਅਤੇ ਯੂਥ ਵਿੰਗ ਦੇ ਵੱਖ—ਵੱਖ 20 ਜਿ਼ਲਿਆਂ ਦੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ 11 ਹੋਰ ਮੈਂਬਰ ਸ਼ਾਮਲ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਸ਼੍ਰੀ ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਦੇ ਨਾਮ ਸ਼ਾਮਲ ਹਨ।

ਵੱਖ-ਵੱਖ ਜ਼ਿਲ੍ਹਿਆਂ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ 

ਉਹਨਾਂ ਦੱਸਿਆ ਕਿ ਜਿਹਨਾਂ ਮਿਹਨਤੀ ਆਗੂਆਂ ਨੂੰ ਯੂਥ ਅਕਾਲੀ ਦਲ ਦਾ ਵੱਖ—ਵੱਖ ਜਿਲਿਆਂ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਵਿੱਚ ਕਮਲਦੀਪ ਸਿੰਘ ਬਠਿੰਡਾ (ਦਿਹਾਤੀ), ਰਣਦੀਪ ਸਿੰਘ ਢਿੱਲਵਾਂ ਬਰਨਾਲਾ (ਦਿਹਾਤੀ), ਰਵਿੰਦਰ ਸਿੰਘ ਬੱਬਲ ਫਰੀਦਕੋਟ, ਐਡਵੋਕੇਟ ਚਿੱਤਵੀਰ ਸਿੰਘ ਜੀਰਾ ਫਿਰੋਜ਼ਪੁਰ (ਦਿਹਾਤੀ), ਅੰਮ੍ਰਿਤਵੀਰ ਸਿੰਘ ਜਲੰਧਰ (ਸ਼ਹਿਰੀ—1), ਗਗਨਦੀਪ ਸਿੰਘ ਗੱਗੀ ਜਲੰਧਰ (ਸ਼ਹਿਰੀ—2), ਅਵਤਾਰ ਸਿੰਘ ਨਿੱਝਰ ਜਲੰਧਰ (ਦਿਹਾਤੀ—1), ਕੁਲਦੀਪ ਸਿੰਘ ਟਾਂਡੀ ਕਪੂਰਥਲਾ (ਦਿਹਾਤੀ),ਤਨਵੀਰ ਸਿੰਘ ਰੰਧਾਵਾ ਕਪੂਰਥਲਾ (ਸ਼ਹਿਰੀ), ਬਲਕਰਨ ਸਿੰਘ ਬਾਜਵਾ ਲੁਧਿਆਣਾ (ਦਿਹਾਤੀ), ਹਰਮਨਦੀਪ ਸਿੰਘ ਰਿੱਕੀ ਅਜਨੌਦ (ਪੁਲਿਸ ਜਿਲਾ ਖੰਨਾ) ਨਿਯੁਕਤ ਕੀਤਾ ਗਿਆ। 

ਇਨ੍ਹਾਂ ਤੋਂ ਇਲਾਵਾ ਨਵਜਿੰਦਰ ਸਿੰਘ ਮਾਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਦੇਵ ਅਸ਼ੀਸ਼ ਮਲਿਕ ਮੋਗਾ (ਸ਼ਹਿਰੀ), ਹਰਜੋਤ ਸਿੰਘ ਡੇਮਰੂ ਮੋਗਾ (ਦਿਹਾਤੀ), ਤਨਵੀਰ ਸਿੰਘ ਪੂਨੀਆ ਮੋਹਾਲੀ (ਦਿਹਾਤੀ—1), ਜਸਪਾਲ ਸਿੰਘ ਲੱਕੀ ਮਾਵੀ ਮੋਹਾਲੀ (ਦਿਹਾਤੀ—2), ਐਡਵੋਕੇਟ ਸੁਖਬੀਰ ਸਿੰਘ ਗਿੱਲ ਮੋਹਾਲੀ ਸ਼ਹਿਰੀ (ਕਾਰੋਪੇਰਸ਼ਨ), ਕਰਨਵੀਰ ਸਿੰਘ ਸਾਹਨੀ ਪਟਿਆਲਾ (ਸ਼ਹਿਰੀ), ਅਮ੍ਰਿਤਪਾਲ ਸਿੰਘ ਲੰਗ ਪਟਿਆਲਾ (ਦਿਹਾਤੀ) ਅਤੇ  ਚਰਨਜੀਤ ਸਿੰਘ ਭੜੌਲੀ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ  : Shiromani Gurdwara Parbandhak Committee ਨੇ GTC Network ਖਿਲਾਫ ਸ਼ਿਕਾਇਤ ਕਰਵਾਈ ਦਰਜ, ਜਾਣੋ ਕੀ ਹੈ ਮਾਮਲਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK