Tue, Aug 11, 2026
Whatsapp

Chandigarh : ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ, ਦੀਪਕ ਨਾਂਦਲ ਗੈਂਗ ਦੇ 3 ਗੁਰਗੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਵਿਦੇਸ਼ੀ ਅਸਲਾ ਬਰਾਮਦ

Chandigarh News : ਚੰਡੀਗੜ੍ਹ ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮ ਅਜੈ, ਰੋਹਿਤ ਅਤੇ ਦੇਵ ਦੀਪਕ ਨਾਂਦਲ ਗੈਂਗ ਦੇ ਆਪਰੇਟਿਵ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੂੰ ਇੱਕ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

Reported by:  PTC News Desk  Edited by:  KRISHAN KUMAR SHARMA -- August 11th 2026 02:12 PM -- Updated: August 11th 2026 02:22 PM
Chandigarh : ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ, ਦੀਪਕ ਨਾਂਦਲ ਗੈਂਗ ਦੇ 3 ਗੁਰਗੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਵਿਦੇਸ਼ੀ ਅਸਲਾ ਬਰਾਮਦ

Chandigarh : ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ, ਦੀਪਕ ਨਾਂਦਲ ਗੈਂਗ ਦੇ 3 ਗੁਰਗੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਵਿਦੇਸ਼ੀ ਅਸਲਾ ਬਰਾਮਦ

Chandigarh Police : ਚੰਡੀਗੜ੍ਹ ਪੁਲਿਸ ਨੇ 15 ਅਗਸਤ ਦੇ ਮੱਦੇਨਜ਼ਰ ਚਲਾਏ ਜਾ ਰਹੇ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ ਹਥਿਆਰਾਂ ਦੀ ਤਸਕਰੀ ਅਤੇ ਗੈਂਗ ਨਾਲ ਜੁੜੀ ਵੱਡੀ ਅਪਰਾਧਿਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੀਪਕ ਨਾਂਦਲ ਗੈਂਗ ਨਾਲ ਜੁੜੇ 3 ਆਪਰੇਟਿਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਵਿਦੇਸ਼ੀ ਪਿਸਤੌਲ, 2 ਮੈਗਜ਼ੀਨ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਬਰਾਮਦ ਹਥਿਆਰਾਂ ਵਿੱਚ ਇੱਕ ਜਿਗਾਨਾ ਪਿਸਤੌਲ ਅਤੇ ਦੋ ਪੀ-ਫ੍ਰੀ ਪਿਸਤੌਲ ਸ਼ਾਮਲ ਹਨ।

ਗੁਰੂਗ੍ਰਾਮ 'ਚ ਟਾਰਗੇਟ ਦੀ ਕੀਤੀ ਸੀ ਰੇਕੀ

ਚੰਡੀਗੜ੍ਹ ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮ ਅਜੈ, ਰੋਹਿਤ ਅਤੇ ਦੇਵ ਦੀਪਕ ਨਾਂਦਲ ਗੈਂਗ ਦੇ ਆਪਰੇਟਿਵ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੂੰ ਇੱਕ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ। ਮੁਲਜ਼ਮਾਂ ਵੱਲੋਂ ਗੁਰੂਗ੍ਰਾਮ ਵਿੱਚ ਸੰਭਾਵਿਤ ਟਾਰਗੇਟ ਦੀ ਰੇਕੀ ਵੀ ਕੀਤੀ ਗਈ ਸੀ ਅਤੇ ਐਕਸਟੌਰਸ਼ਨ ਲਈ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਪਾਕਿਸਤਾਨੀ ਤਸਕਰਾਂ ਦੇ ਸੰਪਰਕ 'ਚ ਸਨ ਮੁਲਜ਼ਮ

ਜਾਂਚ ਦੌਰਾਨ ਪੁਲਿਸ ਨੂੰ ਗੈਂਗ ਸਰਗਨਾ ਦੀਪਕ ਨਾਂਦਲ ਅਤੇ ਪਾਕਿਸਤਾਨ ਅਧਾਰਿਤ ਹਥਿਆਰ ਤਸਕਰਾਂ ਵਿਚਕਾਰ ਸੰਪਰਕ ਬਾਰੇ ਵੀ ਜਾਣਕਾਰੀ ਮਿਲੀ। ਪੁਲਿਸ ਮੁਤਾਬਕ ਦੀਪਕ ਨਾਂਦਲ, ਅੰਮ੍ਰਿਤਸਰ ਵਾਸੀ ਨਿਸ਼ਾਨ ਸਿੰਘ ਰਾਹੀਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਗੈਰ-ਕਾਨੂੰਨੀ ਹਥਿਆਰ ਭਾਰਤ ਮੰਗਵਾਉਂਦਾ ਸੀ। ਨਿਸ਼ਾਨ ਸਿੰਘ ਕਥਿਤ ਤੌਰ ’ਤੇ ਆਪਣੇ ਖੇਤ ਵਿੱਚ ਡਰੋਨ ਰਾਹੀਂ ਭੇਜੇ ਹਥਿਆਰ ਰਿਸੀਵ ਕਰਕੇ ਉਨ੍ਹਾਂ ਨੂੰ ਗੈਂਗ ਦੇ ਗਰਾਊਂਡ ਆਪਰੇਟਿਵਾਂ ਤੱਕ ਪਹੁੰਚਾਉਂਦਾ ਸੀ।

2 ਮੁਲਜ਼ਮ ਦੁਕਾਨ 'ਤੇ ਕਰਦੇ ਹਨ ਕੰਮ, ਇੱਕ ਚਲਾਉਂਦਾ ਹੈ ਡੇਅਰੀ

ਪੁਲਿਸ ਅਨੁਸਾਰ ਨਿਸ਼ਾਨ ਸਿੰਘ ਦੀ ਉਮਰ ਕਰੀਬ 32 ਸਾਲ ਹੈ ਅਤੇ ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਕੱਕੜ ਪਿੰਡ ਦਾ ਰਹਿਣ ਵਾਲਾ ਹੈ। ਉਹ ਪਿੰਡ ਵਿੱਚ ਡੇਅਰੀ ਚਲਾਉਂਦਾ ਹੈ ਅਤੇ ਕਥਿਤ ਤੌਰ ’ਤੇ ਆਪਣੇ ਖੇਤ ਦੀ ਵਰਤੋਂ ਡਰੋਨ ਰਾਹੀਂ ਭੇਜੇ ਜਾਂਦੇ ਹਥਿਆਰ ਰਿਸੀਵ ਕਰਨ ਲਈ ਕਰਦਾ ਸੀ।

Zombie Drug Video Clip ਨੂੰ ਹਰਭਜਨ ਸਿੰਘ ਨੇ ਪੰਜਾਬ ਦੀ ਦੱਸਿਆ; ਪੁਲਿਸ ਨੇ ਰਾਜਸਥਾਨ ਦਾ ਕੀਤਾ ਦਾਅਵਾ

ਉਥੇ ਹੀ ਕਰੀਬ ਸਾਢੇ 19 ਸਾਲਾ ਅਜੈ, ਜੀਂਦ, ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਮਾਰੂਤੀ ਕੰਪਨੀ ਵਿੱਚ ਹੈਲਪਰ ਵਜੋਂ ਕੰਮ ਕਰਦਾ ਹੈ। ਪੁਲਿਸ ਮੁਤਾਬਕ ਅਜੈ ਨੇ ਹੀ ਰੋਹਿਤ ਅਤੇ ਦੇਵ ਨੂੰ ਦੀਪਕ ਨਾਂਦਲ ਨਾਲ ਜੋੜਿਆ ਸੀ। ਰੋਹਿਤ ਅਤੇ ਦੇਵ ਦੋਵੇਂ ਕਰੀਬ ਸਾਢੇ 18 ਸਾਲ ਦੇ ਹਨ ਅਤੇ ਜੀਂਦ ਵਿੱਚ ਕ੍ਰਮਵਾਰ ਇਲੈਕਟ੍ਰਿਕ ਸ਼ਾਪ ਅਤੇ ਇੱਕ ਦੁਕਾਨ ’ਤੇ ਹੈਲਪਰ ਵਜੋਂ ਕੰਮ ਕਰਦੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਦੀਪਕ ਨਾਂਦਲ ਨੇ ਇਨ੍ਹਾਂ ਨੌਜਵਾਨਾਂ ਨੂੰ ਵੱਡੀ ਰਕਮ ਦਾ ਲਾਲਚ ਦੇ ਕੇ ਅਪਰਾਧਿਕ ਵਾਰਦਾਤ ਲਈ ਤਿਆਰ ਕੀਤਾ ਸੀ। ਸਮੇਂ ਸਿਰ ਹੋਈ ਗ੍ਰਿਫ਼ਤਾਰੀ ਅਤੇ ਹਥਿਆਰਾਂ ਦੀ ਬਰਾਮਦਗੀ ਨਾਲ ਗੈਂਗ ਵੱਲੋਂ ਰਚੀ ਜਾ ਰਹੀ ਵੱਡੀ ਅਪਰਾਧਿਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ.. Gold Silver Price : ਸੋਨੇ ਦੀਆਂ ਕੀਮਤਾਂ 1 ਲੱਖ 55000 ਤੋਂ ਪਾਰ, ਚਾਂਦੀ ਵੀ ਚਮਕੀ, ਵੇਖੋ ਤਾਜ਼ਾ ਭਾਅ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK