Punjab Floods : ਭਾਖੜਾ ਡੈਮ ਤੇ ਪੌਂਗ ਡੈਮ ਚ ਹੁਣ ਤੱਕ ਇਤਿਹਾਸ ਚ ਸਭ ਤੋਂ ਵੱਧ ਪਾਣੀ ਆਇਆ : BBMB

Punjab Floods : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਤੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬੀਬੀਐਮਬੀ ਅਨੁਸਾਰ ਭਾਖੜਾ ਡੈਮ ਤੇ ਪੌਂਗ ਡੈਮ 'ਚ ਹੁਣ ਤੱਕ ਇਤਿਹਾਸ 'ਚ ਸਭ ਤੋਂ ਵੱਧ ਪਾਣੀ ਆਇਆ ਹੈ। ਬਿਆਸ ਡੈਮ (ਪੋਂਗ ਡੈਮ) 'ਚ ਇਸ ਵਾਰ 2023 ਤੋਂ 20% ਵੱਧ ਪਾਣੀ ਆਇਆ ਹੈ। 2023 ਤੋਂ ਬਾਅਦ ਇੱਕ ਰੁਲਕਰ ਬਣਾਇਆ, ਜੋ ਸਾਨੂੰ ਹਰ ਤਰੀਕ 'ਤੇ ਦੱਸਦਾ ਹੈ ਕਿ ਕਿਥੇ ਕਿੰਨਾ ਪਾਣੀ ਹੈ ,ਅੱਗੇ ਨਹੀਂ ਵਧਣਾ

By  Shanker Badra September 5th 2025 01:35 PM -- Updated: September 5th 2025 02:00 PM

Punjab Floods : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਤੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬੀਬੀਐਮਬੀ ਅਨੁਸਾਰ ਭਾਖੜਾ ਡੈਮ ਤੇ ਪੌਂਗ ਡੈਮ 'ਚ ਹੁਣ ਤੱਕ ਇਤਿਹਾਸ 'ਚ ਸਭ ਤੋਂ ਵੱਧ ਪਾਣੀ ਆਇਆ ਹੈ। ਬਿਆਸ ਡੈਮ (ਪੋਂਗ ਡੈਮ) 'ਚ ਇਸ ਵਾਰ 2023 ਤੋਂ 20% ਵੱਧ ਪਾਣੀ ਆਇਆ ਹੈ। 2023 ਤੋਂ ਬਾਅਦ ਇੱਕ ਰੁਲਕਰ ਬਣਾਇਆ, ਜੋ ਸਾਨੂੰ ਹਰ ਤਰੀਕ 'ਤੇ ਦੱਸਦਾ ਹੈ ਕਿ ਕਿਥੇ ਕਿੰਨਾ ਪਾਣੀ ਹੈ ,ਅੱਗੇ ਨਹੀਂ ਵਧਣਾ।

BBMB ਦੇ ਚੇਅਰਮੈਨ ਮਨੋਜ ਤਿਪਾਠੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਾਖੜਾ ਡੈਮ 'ਚ ਇਤਿਹਾਸ 'ਚ ਸਭ ਤੋਂ ਵੱਧ ਪਾਣੀ ਆਇਆ ਹੈ। 2023 ਅਤੇ 1988 ਜਿੰਨਾ ਪਾਣੀ ਹੀ ਆਇਆ ਹੈ, ਪਰ ਅਸੀਂ ਇਸਨੂੰ ਕੰਟਰੋਲ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਫੀਡ ਬੈਕ ਮਿਲਦੀ ਹੈ, ਸਾਡੀ ਇਕ ਕਮੇਟੀ ਹੈ ,ਜੋ ਤੈਅ ਕਰਦੀ ਹੈ ਕਿ ਕਿੰਨਾ ਪਾਣੀ ਛੱਡਣਾ ਹੈ। ਅਸੀਂ 6 ਅਗਸਤ ਤੋਂ ਪੋਂਗ ਡੈਮ ਤੋਂ ਪਾਣੀ ਲਗਾਤਾਰ ਛੱਡ ਰਹੇ ਹਾਂ। 

ਚੇਅਰਮੈਨ ਮਨੋਜ ਤਿਪਾਠੀ ਨੇ ਦੱਸਿਆ ਕਿ ਭਖੜਾ ਡੈਮ 'ਚ ਅਸੀਂ ਖਤਰੇ ਦੇ ਨਿਸ਼ਨ ਤੋਂ ਸਿਰਫ਼ ਡੇਢ ਫੁੱਟ ਹੇਠਾਂ ਹਾਂ। ਭਾਖੜਾ ਡੈਮ 'ਚ ਪਾਣੀ ਕੁੱਝ ਘਟਿਆ ਪਰ ਪੌਂਗ ਡੈਮ 'ਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ। ਪੌਂਗ ਡੈਮ 'ਚ 1390 ਫੁੱਟ ਪਾਣੀ ਦਾ ਪੱਧਰ ਪਰ ਅਸੀਂ 1410 ਫੁੱਟ ਤੱਕ ਪਹੁੰਚ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ ਤੇ ਇਸ ਤੋਂ ਵੱਧ ਤਬਾਹੀ ਹੋਣੀ ਸੀ।

ਤਿਪਾਠੀ ਨੇ ਦੱਸਿਆ ਕਿ ਅਸੀਂ 3 ਮੌਸਮ ਦੱਸਣ ਵਾਲੀਆਂ ਏਜੰਸੀਆਂ ਨਾਲ ਸੰਪਰਕ 'ਚ ਹਾਂ। ਹੜ ਦੇ ਸਮੇ 'ਚ ਅਸੀਂ ਟੈਕਨੀਕਲ ਕਮੇਟੀ ਦੀ ਮੀਟਿੰਗ ਕਰਦੇ ਹਾਂ ਤਾਂ ਕਿ ਸਥਿਤੀ ਕਾਬੂ ਰੱਖੀ ਜਾਏ। ਕਮੇਟੀ 'ਚ ਸੈਂਟਰ ਵਾਟਰ ਤੇ ਸਟੇਟ ਦੇ ਵੀ ਮੈਂਬਰ ਹੁੰਦੇ ਹਨ। ਹੜ੍ਹ ਦੀ ਸਥਿਤੀ ਹੁਣ ਕਾਬੂ ਹੇਠ ਹੈ ਤੇ ਪਾਣੀ ਦਾ ਫਲੋਅ ਆਮ ਹੈ ਪਰ ਜੇਕਰ 3 4 ਦਿਨ ਮੀਹ ਨਾ ਪਏ। 

ਉਨ੍ਹਾਂ ਦੱਸਿਆ ਕਿ ਅਸੀਂ ਲਗਾਤਰ ਕਮੇਟੀ ਦੀ ਮੀਟਿੰਗ 'ਚ ਕਹਿੰਦੇ ਆ ਰਹੇ ਹਾਂ ਕਿ ਸਾਡੇ ਡੈਮ ਦੀ ਸਮਰੱਥਾ ਤੋਂ ਜੇਕਰ ਵੱਧ ਪਾਣੀ ਆਵੇਗਾ ਤਾਂ ਛੱਡਣਾ ਪਵੇਗਾ ਪਰ ਸਰਕਾਰ ਵੀ ਆਪਣੇ ਨਦੀਆਂ -ਨਾਲਿਆਂ ਦੀ ਤਿਆਰੀ ਰੱਖਣ ਕਿ ਓਹ ਛੱਡੇ ਗਏ ਪਾਣੀ ਨੂੰ ਸੰਭਾਲ ਸਕਣ। ਰਾਜ ਸਰਕਾਰ ਨੂੰ ਇਹਨਾਂ 'ਤੇ ਕੰਮ ਕਰਨਾ ਚਾਹੀਦਾ ਹੈ। ਹੁਣ ਕਿਉਂ ਖਤਰੇ ਦੀ ਗੱਲ ਨਹੀਂ ਹੈ। ਜੇਕਰ ਅਸੀਂ ਪਾਣੀ ਛੱਡ ਵੀ ਰਹੇ ਹਾਂ ਤਾਂ ਉਹ ਕੰਟਰੋਲ 'ਚ ਹੈ। 

ਦੱਸ ਦੇਈਏ ਕਿ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੇਠਾਂ ਹੈ। ਪਾਣੀ ਦੇ ਵਹਾਅ ਵਿੱਚ ਲਗਾਤਾਰ ਵਾਧੇ ਕਾਰਨ ਚਾਰੇ ਹੜ੍ਹ ਗੇਟ 10-10 ਫੁੱਟ ਖੋਲ੍ਹ ਦਿੱਤੇ ਗਏ ਹਨ। ਇਸਦਾ ਪ੍ਰਭਾਵ ਰੂਪਨਗਰ, ਲੁਧਿਆਣਾ ਅਤੇ ਹਰੀਕੇ ਹੈੱਡਵਰਕ ਤੱਕ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਘੱਗਰ ਨਦੀ ਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪਟਿਆਲਾ ਵਿੱਚ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ।

Related Post