Bharat Mata on Indian currency : ਭਾਰਤੀ ਮੁਦਰਾ ਤੇ ਪਹਿਲੀ ਵਾਰ ਭਾਰਤ ਮਾਤਾ ਦੀ ਤਸਵੀਰ ! PM ਮੋਦੀ ਨੇ ਡਾਕ ਟਿਕਟ ਤੇ 100 ਰੁਪਏ ਦਾ ਸਿੱਕਾ ਕੀਤਾ ਜਾਰੀ
Indian currency : ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਡਾਕ ਟਿਕਟ ਉਸ ਇਤਿਹਾਸਕ ਪਲ ਦੀ ਯਾਦ ਨੂੰ ਸੰਭਾਲਦਾ ਹੈ। ਇਹ RSS ਦੇ ਵਲੰਟੀਅਰਾਂ ਨੂੰ ਵੀ ਦਰਸਾਉਂਦਾ ਹੈ ਜੋ ਦੇਸ਼ ਦੀ ਸੇਵਾ ਕਰਦੇ ਰਹਿੰਦੇ ਹਨ ਅਤੇ ਸਮਾਜ ਨੂੰ ਸਸ਼ਕਤ ਬਣਾਉਂਦੇ ਹਨ।
Bharat Mata on Indian currency : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੀ ਸ਼ਤਾਬਦੀ ਮਨਾਉਣ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਡਾਕ ਟਿਕਟ ਅਤੇ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।
ਸੰਘ ਦੇ ਭਾਰਤ ਨਿਰਮਾਣ ਯੋਗਦਾਨ ਨੂੰ ਦਰਸਾਉਂਦਾ ਡਾਕ ਟਿਕਟ ਤੇ ਸਿੱਕਾ
RSS ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਕੇਸ਼ਵ ਬਲੀਰਾਮ ਹੇਡਗੇਵਾਰ ਵੱਲੋਂ ਕੀਤੀ ਗਈ ਸੀ। ਇਹ ਆਪਣੇ ਸਵੈ-ਸੇਵਕ-ਅਧਾਰਤ ਸਮਾਜਿਕ ਅਤੇ ਸੇਵਾ ਕਾਰਜਾਂ ਲਈ ਜਾਣਿਆ ਜਾਂਦਾ ਹੈ। ਸੰਗਠਨ ਨੇ ਸਿੱਖਿਆ, ਸਿਹਤ, ਆਫ਼ਤ ਰਾਹਤ ਅਤੇ ਸਮਾਜ ਸੇਵਾ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਾਰੀ ਕੀਤਾ ਗਿਆ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਇਨ੍ਹਾਂ ਯੋਗਦਾਨਾਂ ਦਾ ਪ੍ਰਤੀਕ ਹੈ ਅਤੇ ਸੰਗਠਨ ਦੀਆਂ ਸੇਵਾਵਾਂ ਦਾ ਸਨਮਾਨ ਕਰਦਾ ਹੈ।
ਸਿੱਕੇ 'ਤੇ ਆਰਐਸਐਸ ਦਾ ਮੋਟੋ ਵੀ ਲਿਖਿਆ
ਪੀਐਮ ਮੋਦੀ ਨੇ ਕਿਹਾ ਕਿ ਸਿੱਕੇ ਦੇ ਇੱਕ ਪਾਸੇ ਰਾਸ਼ਟਰੀ ਚਿੰਨ੍ਹ ਹੈ ਅਤੇ ਦੂਜੇ ਪਾਸੇ ਸ਼ੇਰ ਦੇ ਨਾਲ ਵਰਦ ਮੁਦਰਾ ਵਿੱਚ ਭਾਰਤ ਮਾਤਾ ਦੀ ਸ਼ਾਨਦਾਰ ਤਸਵੀਰ ਹੈ, ਜਿਸਦੇ ਅੱਗੇ ਆਰਐਸਐਸ ਦੇ ਵਲੰਟੀਅਰ ਸ਼ਰਧਾ ਨਾਲ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਮਾਤਾ ਦੀ ਤਸਵੀਰ ਭਾਰਤੀ ਮੁਦਰਾ 'ਤੇ ਛਾਪੀ ਗਈ ਹੈ। ਸਿੱਕੇ 'ਤੇ ਆਰਐਸਐਸ ਦਾ ਮੋਟੋ ਵੀ ਹੈ: "ਰਾਸ਼ਟਰਯ ਸਵਾਹਾ, ਇਦਮ ਰਾਸ਼ਟਰਯ ਇਦਮ ਨ ਮਮ।"