11000 ਫੁੱਟ ਦੀ ਉਚਾਈ 'ਤੇ ਉੱਡ ਰਹੇ ਜਹਾਜ਼ 'ਚ ਹੋਇਆ ਵੱਡਾ ਛੇਕ; ਫਲਾਈਟ 'ਚੋਂ ਹੇਠਾਂ ਡਿੱਗੇ ਲੋਕ

2 ਅਪ੍ਰੈਲ ਦਾ ਦਿਨ ਦੁਨੀਆ ਦੇ ਹਵਾਬਾਜ਼ੀ ਇਤਿਹਾਸ 'ਚ ਇਕ ਕਾਲੇ ਦਿਨ ਵੱਜੋਂ ਦਰਜ ਹੈ। ਜਿਸਦੀ ਵਜ੍ਹਾ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸ ਦੇਈਏ ਕਿ ਅੱਜ ਦੇ ਦਿਨ ਸਾਲ 1986 ਨੂੰ 11000 ਫੁੱਟ ਦੀ ਉਚਾਈ 'ਤੇ ਰੋਮ ਤੋਂ ਕਾਹਿਰਾ ਲਈ ਇੱਕ ਜਹਾਜ਼ ਨੇ ਉਡਾਣ ਭਰੀ ਸੀ।

By  Jasmeet Singh April 2nd 2023 06:11 PM

ਵੈੱਬ ਡੈਸਕ: 2 ਅਪ੍ਰੈਲ ਦਾ ਦਿਨ ਦੁਨੀਆ ਦੇ ਹਵਾਬਾਜ਼ੀ ਇਤਿਹਾਸ 'ਚ ਇਕ ਕਾਲੇ ਦਿਨ ਵੱਜੋਂ ਦਰਜ ਹੈ। ਜਿਸਦੀ ਵਜ੍ਹਾ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸ ਦੇਈਏ ਕਿ ਅੱਜ ਦੇ ਦਿਨ ਸਾਲ 1986 ਨੂੰ 11000 ਫੁੱਟ ਦੀ ਉਚਾਈ 'ਤੇ ਰੋਮ ਤੋਂ ਕਾਹਿਰਾ ਲਈ ਇੱਕ ਜਹਾਜ਼ ਨੇ ਉਡਾਣ ਭਰੀ ਸੀ। ਇਹ ਉਡਾਨ ਅਮਰੀਕਾ ਦੀ ਇੱਕ ਪ੍ਰਮੁੱਖ ਏਅਰਲਾਈਨ ਕੰਪਨੀ ਟੀ.ਡਬਲਯੂ.ਏ. ਦੇ ਇੱਕ ਯਾਤਰੀ ਜੈੱਟ ਜਹਾਜ਼ ਬੋਇੰਗ 727 ਵੱਲੋਂ ਭਰੀ ਗਈ ਸੀ। ਜਿਸਦੀ ਸੀਟ ਹੇਠਾਂ ਰੱਖੇ ਬੰਬ ਦੇ ਹਵਾ ਵਿਚਕਾਰ ਫੱਟਣ ਕਰਕੇ ਜਹਾਜ਼ 'ਚ ਇੱਕ ਵੱਡਾ ਛੇਕ ਹੋ ਗਿਆ ਸੀ। ਛੇਕ ਵਾਲੀ ਥਾਂ 'ਤੇ ਬੈਠੇ ਚਾਰ ਲੋਕ ਹਵਾ ਦੇ ਦਬਾਅ ਕਾਰਨ ਜਹਾਜ਼ ਤੋਂ ਹੇਠਾਂ ਡਿੱਗ ਗਏ। ਇਨ੍ਹਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਵੀ ਸ਼ਾਮਲ ਸੀ। ਫੌਰੀ ਤੌਰ 'ਤੇ ਜਹਾਜ਼ ਦੇ ਪਾਇਲਟ ਨੇ ਬਹੁਤ ਹੀ ਸਾਵਧਾਨੀ ਨਾਲ ਜਹਾਜ਼ ਨੂੰ ਏਥਨਜ਼ ਵਿੱਚ ਲੈਂਡ ਕਰਵਾਇਆ ਅਤੇ ਬਾਕੀ ਯਾਤਰੀਆਂ ਦੀ ਜਾਨ ਬਚਾਈ। ਅਰਬ ਰੈਵੋਲਿਊਸ਼ਨਰੀ ਸੈੱਲਜ਼ ਦੀ ਏਜ਼ਦੀਨ ਕਾਸਮ ਇਕਾਈ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਇਸ ਨੂੰ ਲੀਬੀਆ ਦੇ ਵਿਰੁੱਧ ਅਮਰੀਕੀ ਬੰਬ ਧਮਾਕਿਆਂ ਦਾ ਬਦਲਾ ਦੱਸਿਆ ਗਿਆ ਸੀ।

Related Post