ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ; ਆਜ਼ਾਦੀ ਘੁਲਾਟੀਏ ਨੂੰ ਇਸ ਤਰ੍ਹਾਂ ਦਿੱਤੀ ਸਰਧਾਂਜਲੀ

ਪੰਜਾਬ ਸਰਕਾਰ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਯੋਧਿਆਂ ਦੀ ਬੇਕਦਰੀ ਨਾ ਕਰੇ।

By  Shameela Khan September 19th 2023 01:10 PM -- Updated: September 19th 2023 01:13 PM

ਕਪੂਰਥਲਾ: ਜ਼ਿਲ੍ਹਾਂ ਕਪੂਰਥਲਾ ਵਿੱਚ ਪੰਜਾਬ ਸਰਕਾਰ ਦੀਆਂ ਅਣਗਹਿਲੀ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ, ਜਿੱਥੇ ਪਿੰਡ ਵਿੱਚ ਇੱਕ ਆਜ਼ਾਦੀ ਘੁਲਾਟੀਏ ਸਾਧੂ ਸਿੰਘ ਜੀ ਦੀ ਯਾਦ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਯਾਦਗਾਰੀ ਪੱਥਰ ਲਗਾਇਆ ਜਾਣਾ ਸੀ। ਉਸ ਦੀ ਜਗ੍ਹਾ 'ਤੇ  ਕਪੂਰਥਲਾ ਦੇ ਬੀ.ਡੀ.ਪੀ.ਓ (BDPO) ਅਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਇੱਕ ਫਲੈਕਸ ਲਗਾ ਕੇ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਸਿੱਧ ਕਰਦੀ ਹੈ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਅਤੇ ਦੇਸ਼ ਦੀ ਜੰਗ ਵਿੱਚ ਹਿੱਸਾ ਲੈਣ ਵਾਲਾ ਯੋਧੇ ਦੀ ਬੇਕਦਰੀ ਕਰਨਾ ਸ਼ਰਮਸਾਰ ਹੈ। ਦੱਸਣਯੋਗ ਹੈ ਕਿ ਜਿਸ ਫਲੈਕਸ ਨੂੰ ਲਗਾ ਕੇ ਇਸ ਸ਼ਹੀਦ ਨੂੰ ਸਰਧਾਂਜਲੀ ਦਿੱਤੀ ਗਈ ਉਹ ਫਲੈਕਸ ਮਹਿਜ਼ ਕੁੱਝ ਘੰਟਿਆਂ ਬਾਅਦ ਹੀ ਤੇਜ਼ ਹਵਾ ਕਾਰਨ ਉੱਡ ਗਈ। ਅਤੇ ਹੁਣ ਸਿਰਫ਼ ਖਾਲੀ ਸੀਮੈਂਟ ਦਾ ਪੱਧਰ ਹੀ ਦਿਖਾਈ ਦੇ ਰਿਹਾ ਹੈ।

ਦੇਸ਼ ਦੀ ਆਜ਼ਾਦੀ ਸਮੇਂ ਸੁਭਾਸ਼ ਚੰਦਰ ਬੋਸ ਦੀ ਫ਼ੌਜ ਦੇ ਇਸ ਜਵਾਨ ਸਾਧੂ ਸਿੰਘ ਜੀ, ਜੋ ਕਿ ਰਿਟਾਇਰਮੈਂਟ ਤੋਂ ਮਹਿਜ਼ ਕੁੱਝ ਸਮਾਂ ਬਾਅਦ ਹੀ ਆਪਣੀ ਉਮਰ ਭੋਗ ਕੇ ਅਲਵਿਦਾ ਕਹਿ ਗਏ ਸਨ, ਇਸ ਘਟਨਾ ਨੇ ਉਨ੍ਹਾਂ ਦੇ ਦਿੱਤੇ ਯੋਗਦਾਨ ਨੂੰ ਮਿੱਟੀ ਕਰ ਦਿੱਤਾ।  

ਸਥਾਨਕ ਵਾਸੀ ਇਹ ਅਪੀਲ ਕਰਦੇ ਹਨ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਯੋਧਿਆਂ ਦੀ ਬੇਕਦਰੀ ਨਾ ਕਰੇ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਆਜ਼ਾਦੀ ਘੁਲਾਟੀਏ ਸ਼ਹੀਦ ਸਾਧੂ ਸਿੰਘ ਜੀ ਦੇ ਨਾਮ ਦਾ ਯਾਦਗਾਰੀ ਪੱਥਰ ਲਗਾਇਆ ਜਾਵੇ।  



 












Related Post