ਲਾਇਸੰਸੀ ਹਥਿਆਰਾਂ ਨੂੰ ਲੈ ਕੇ ਵੱਡੀ ਖ਼ਬਰ, ਲਾਇਸੰਸਾਂ ਦੀ ਹੋਵੇਗੀ ਸਮੀਖਿਆ

By  Pardeep Singh November 13th 2022 02:16 PM

ਚੰਡੀਗੜ੍ਹ: ਪੰਜਾਬ ਵਿੱਚ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ ਜਿਸ ਕਰਕੇ ਪੰਜਾਬ ਸਰਕਾਰ ਲਾਇਸੰਸੀ ਹਥਿਆਰਾਂ ਨੂੰ ਲੈ ਕੇ ਸਖ਼ਤ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। 

 ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਹੁਣ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੰਸਾਂ ਦੀ ਅਸਲੀਅਤ ਜਾਂਚ ਦੇ ਦਾਇਰੇ 'ਚ ਆਵੇਗੀ। ਸਮੀਖਿਆ ਵਿੱਚ ਜਿਹੜੇ ਹਥਿਆਰਾਂ ਦੇ ਰਿਕਾਰਡ ਵਿੱਚ ਖਾਮੀ ਪਾਈ ਜਾਵੇਗੀ ਉਨ੍ਹਾਂ ਦਾ ਰੱਦ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 4 ਲੱਖ ਦੇ ਕਰੀਬ ਲਾਇਸੰਸੀ ਹਥਿਆਰ ਹਨ, ਜੋ ਸੂਬਾ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਵੱਧ ਹਨ। ਰਿਪੋਰਟ ਮੁਤਾਬਕ ਪੰਜਾਬ ਪੁਲਿਸ ਕੋਲ 1.25 ਲੱਖ ਤੋਂ ਥੋੜਾ ਜ਼ਿਆਦਾ ਹਥਿਆਰ ਹਨ।

Related Post