ਜਾਣੋ ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਦੀ ਨੈਟ ਵੋਰਥ; ਇਨਾਮ ਰਾਸ਼ੀ ਨਾਲੋਂ ਵੀ ਵੱਧ ਹੈ ਉਸਦੀ ਇੱਕ ਮਹੀਨੇ ਦੀ ਕਮਾਈ

By  Jasmeet Singh August 16th 2023 07:11 PM -- Updated: August 17th 2023 11:58 AM

Elvish Yadav Property: ਐਲਵਿਸ਼ ਯਾਦਵ ਹਾਲ ਹੀ 'ਚ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' 'ਚ ਜੇਤੂ ਰਿਹਾ ਹੈ। ਉਸ ਨੂੰ ਜੇਤੂ ਇਨਾਮ ਵਜੋਂ 25 ਲੱਖ ਰੁਪਏ ਮਿਲੇ ਹਨ, ਪਰ ਉਹ ਆਪਣੇ ਯੂਟਿਊਬ ਤੋਂ ਇਸ ਤੋਂ ਵੱਧ ਕਮਾਈ ਕਰ ਲੈਂਦਾ ਹੈ। ਐਲਵਿਸ਼ ਨੇ ਬਿੱਗ ਬੌਸ ਵਿੱਚ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ਵਿੱਚ ਐਂਟਰੀ ਲਈ ਸੀ। ਪਰ ਪਹਿਲੇ ਹੀ ਦਿਨ ਉਸ ਨੇ ਆਪਣੇ ਮਜ਼ਬੂਤ ​​ਰਵੱਈਏ ਅਤੇ ਹਰਿਆਣਵੀ ਸਵੈਗ ਨਾਲ ਵੱਡੇ-ਵੱਡੇ ਸਿਤਾਰਿਆਂ ਨੂੰ ਮਾਤ ਦੇ ਦਿੱਤੀ ਸੀ। 

ਦੱਸ ਦੇਈਏ ਕਿ ਬਿੱਗ ਬੌਸ ਸ਼ੋਅ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਕਿਸੇ ਵਾਈਲਡ ਕਾਰਡ ਪ੍ਰਤੀਯੋਗੀ ਨੇ ਵਿਨਰ ਦੀ ਟਰਾਫੀ ਜਿੱਤੀ ਹੈ। ਆਓ ਉਸ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰੀਏ।


ਜਦੋਂ ਯੂਟਿਊਬ ਚੈਨਲ ਸ਼ੁਰੂ ਹੋਇਆ
ਐਲਵਿਸ਼ ਯਾਦਵ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਨੇ 24 ਸਾਲ ਦੀ ਉਮਰ 'ਚ ਇੰਨੀ ਪ੍ਰਸਿੱਧੀ ਹਾਸਲ ਕਰ ਲਈ ਹੈ, ਜੋ ਕਈ ਲੋਕ ਆਪਣੀ ਪੂਰੀ ਜ਼ਿੰਦਗੀ 'ਚ ਵੀ ਕਮਾਈ ਨਹੀਂ ਕਰ ਪਾਉਂਦੇ ਹਨ। ਉਹ ਇੱਕ ਯੂ-ਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਵੀ ਹੈ। ਉਸਨੇ ਆਪਣਾ ਯੂਟਿਊਬ ਚੈਨਲ ਸਾਲ 2016 ਵਿੱਚ ਸ਼ੁਰੂ ਕੀਤਾ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਸਟਾਰ ਵਜੋਂ ਪਛਾਣ ਮਿਲੀ।

ਜਾਣਕਾਰੀ ਮੁਤਾਬਕ ਉਨ੍ਹਾਂ ਦੇ 3 ਵੱਖ-ਵੱਖ ਯੂ-ਟਿਊਬ ਚੈਨਲ ਹਨ। ਇਨ੍ਹਾਂ 'ਚੋਂ ਇਕ ਦਾ ਨਾਂ 'Elvish Yadav Vlogs' ਹੈ, ਜਿਸ 'ਤੇ Elvish ਰੋਜ਼ਾਨਾ Vlogs ਅੱਪਲੋਡ ਕਰਦਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਸ਼ੋਰਟ ਫਿਲਮਾਂ 'ਅਲਵਿਸ਼ ਯਾਦਵ' 'ਤੇ ਪਾਉਂਦਾ ਹੈ।

13 ਮਿਲੀਅਨ ਤੋਂ ਵੱਧ ਫਾਲੋਅਰਜ਼
ਇੰਸਟਾਗ੍ਰਾਮ ਫਾਲੋਅਰਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 13 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਮਸ਼ਹੂਰ ਹਸਤੀਆਂ ਦੀਆਂ ਰੋਸਟ ਕਰਨ ਵਾਲੀਆਂ ਵੀਡੀਓ ਵੀ ਬਣਾਉਂਦਾ ਹੈ। ਐਲਵਿਸ਼ ਇਸ ਲਈ ਸਭ ਤੋਂ ਮਸ਼ਹੂਰ ਹੈ। ਮੀਡੀਆ ਮੁਤਾਬਕ ਐਲਵਿਸ਼ ਆਪਣੇ ਤਿੰਨੋਂ ਯੂ-ਟਿਊਬ ਤੋਂ ਕਰੀਬ 8 ਤੋਂ 10 ਲੱਖ ਰੁਪਏ ਕਮਾ ਲੈਂਦਾ ਹੈ। 

ਇਸ ਦੇ ਨਾਲ ਹੀ ਉਸਦੇ ਹੋਰ ਕਾਰੋਬਾਰ ਵੀ ਵਧੀਆ ਚੱਲਦੇ ਨੇ, ਜਿਸ ਕਾਰਨ ਉਹ ਚੰਗੀ ਕਮਾਈ ਕਰਦਾ ਹੈ। ਦੱਸ ਦੇਈਏ ਕਿ ਐਲਵਿਸ਼ ਇੱਕ ਐਨ.ਜੀ.ਓ ਨਾਲ ਵੀ ਜੁੜਿਆ ਹੋਇਆ ਹੈ। ਇਸ ਬਾਰੇ 'ਚ ਐਲਵਿਸ਼ ਨੇ ਖੁਦ ਬਿੱਗ ਬੌਸ 'ਚ ਦੱਸਿਆ ਸੀ। ਇਸ ਤੋਂ ਇਲਾਵਾ ਐਲਵਿਸ਼ systemm_clothing ਬ੍ਰਾਂਡ ਦਾ ਵੀ ਮਾਲਕ ਹੈ। ਇਸ ਤੋਂ ਵੀ ਉਹ ਕਾਫੀ ਕਮਾਈ ਕਰਦਾ ਹੈ।


ਐਲਵਿਸ਼ ਦੀ ਕੁੱਲ ਜਾਇਦਾਦ
ਅੱਜ ਦੇ ਸਮੇਂ 'ਚ ਐਲਵਿਸ਼ ਯਾਦਵ ਕੋਲ 1.41 ਕਰੋੜ ਰੁਪਏ ਦੀ ਪੋਰਸ਼ 718 ਬਾਕਸਸਟਰ, ਹੁੰਡਈ ਵਰਨਾ ਅਤੇ ਫਾਰਚੂਨਰ ਸਮੇਤ ਕਈ ਲਗਜ਼ਰੀ ਗੱਡੀਆਂ ਵਰਗੀਆਂ ਕਈ ਮਹਿੰਗੀਆਂ ਕਾਰਾਂ ਹਨ। ਇਸ ਤੋਂ ਇਲਾਵਾ ਉਸ ਦਾ ਗੁਰੂਗ੍ਰਾਮ 'ਚ ਚਾਰ ਮੰਜ਼ਿਲਾ ਘਰ ਹੈ, ਜਿਸ ਦੀ ਕੀਮਤ ਕਰੀਬ 12 ਕਰੋੜ ਰੁਪਏ ਹੈ। ਉਸ ਦੀ ਕੁੱਲ ਜਾਇਦਾਦ 40 ਕਰੋੜ ਰੁਪਏ ਦੱਸੀ ਗਈ ਹੈ।

Related Post