Bihar ’ਚ ਵਾਪਰਿਆ ਭਿਆਨਕ ਹਾਦਸਾ; ਦੇਸ਼ ਦਾ ਸਭ ਤੋਂ ਵੱਡਾ ਨਿਰਮਾਣ ਅਧੀਨ ਪੁਲ ਡਿੱਗਿਆ

By  Aarti March 22nd 2024 09:58 AM

Bihar Bakour Bridge Collapsed: ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਵੱਡਾ ਪੁਲ ਹਾਦਸਾ ਵਾਪਰ ਗਿਆ। ਕੋਸੀ ਨਦੀ 'ਤੇ ਬਣ ਰਹੇ ਬਕੌਰ ਪੁਲ ਦਾ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋਏ ਹਨ। ਸਲੈਬ ਦੇ ਹੇਠਾਂ 40 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਦੱਸ ਦਈਏ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ਨਿਰਮਾਣ ਅਧੀਨ ਪੁਲ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਖੰਭਿਆਂ ਦਾ ਗਾਰਟਰ ਡਿੱਗਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਪਿੱਲਰ ਨੰਬਰ 50, 51 ਅਤੇ 52 ਦੇ ਗਾਰਟਰ ਡਿੱਗ ਗਏ। ਘਟਨਾ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਜਾਰੀ ਹੈ।

ਵੱਡੀ ਖ਼ਬਰ : ਬਣਨ ਤੋਂ ਪਹਿਲਾਂ ਹੀ ਡਿੱਗ ਗਿਆ ਦੇਸ਼ ਦਾ ਸਭ ਤੋਂ ਵੱਡਾ ਪੁਲ !

ਵੱਡੀ ਖ਼ਬਰ : ਬਣਨ ਤੋਂ ਪਹਿਲਾਂ ਹੀ ਡਿੱਗ ਗਿਆ ਦੇਸ਼ ਦਾ ਸਭ ਤੋਂ ਵੱਡਾ ਪੁਲ ! 1 ਦੀ ਮੌਤ, ਕਈ ਮਲਬੇ ਹੇਠਾਂ ਦੱਬੇ, ਨਿਰਮਾਣ ਦੌਰਾਨ ਵਾਪਰਿਆ ਹਾਦਸਾ , ਦੇਖੋ ਮੌਕੇ ਦੀਆਂ ਤਸਵੀਰਾਂ #Breaking #bridge #PTCNews

Posted by PTC News on Thursday, March 21, 2024

ਦੂਜੇ ਪਾਸੇ ਹਾਦਸੇ ਮਗਰੋਂ ਸਥਾਨਕ ਲੋਕ ਪੁਲ ਦੇ ਨਿਰਮਾਣ ਦੀ ਗੁਣਵੱਤਾ 'ਤੇ ਸਵਾਲ ਉਠਾ ਰਹੇ ਹਨ। ਜੇਕਰ ਉਨ੍ਹਾਂ ਦੀ ਮੰਨੀਏ ਤਾਂ ਕਰੀਬ 40 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਬਕੌਰ ਬ੍ਰਿਜ ਦੇਸ਼ ਦਾ ਸਭ ਤੋਂ ਲੰਬਾ ਨਿਰਮਾਣ ਅਧੀਨ ਸੜਕ ਪੁਲ ਹੈ। ਜਿਸ ਨੂੰ ਕਰੀਬ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। 10.2 ਕਿਲੋਮੀਟਰ ਲੰਬੇ ਮਹਾਸੇਤੂ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਹ ਪੁਲ ਦਸੰਬਰ 2024 ਤੱਕ ਮੁਕੰਮਲ ਹੋਣਾ ਹੈ। ਪੁਲ ਦਾ ਨਿਰਮਾਣ ਦੋ ਏਜੰਸੀਆਂ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗੈਮਨ ਇੰਡੀਆ ਅਤੇ ਟਰਾਂਸ ਰੇਲ ਲਾਈਟਿੰਗ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਕਈ ਇਲਾਕਿਆਂ ’ਚ ਹਲਕੀ ਬੁੰਦਾਬਾਦੀ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post