ਬਿਹਾਰ: 1700 ਕਰੋੜ ਦੀ ਕੀਮਤ ਨਾਲ ਤਿਆਰ ਹੋ ਰਿਹਾ ਪੁਲ ਦੂਜੀ ਵਾਰ ਟੁੱਟ ਕੇ ਡਿੱਗਿਆ, ਵੀਡੀਓ ਵਾਇਰਲ

By  Jasmeet Singh June 4th 2023 08:46 PM -- Updated: June 4th 2023 08:50 PM

ਭਾਗਲਪੁਰ: ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਗੰਗਾ ਨਦੀ 'ਤੇ ਬਣਿਆ ਪੁਲ ਐਤਵਾਰ ਨੂੰ ਢਹਿ ਗਿਆ। ਇੱਕ ਸਾਲ ਪਹਿਲਾਂ ਇਸ ਦੀ ਇੱਕ ਸਲੈਬ ਵੀ ਢਹਿ ਗਈ ਸੀ। ਇਹ ਪੁਲ ਖਗੜੀਆ ਦੇ ਅਗਵਾਨੀ-ਸੁਲਤਾਨਗੰਜ ਵਿਚਕਾਰ ਗੰਗਾ ਨਦੀ 'ਤੇ ਬਣ ਰਿਹਾ ਹੈ। ਪਰ ਪੁਲ ਦਾ ਨਿਰਮਾਣ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਿਆ। ਇਸੇ ਦਾ ਨਤੀਜਾ ਹੈ ਕਿ ਅੱਜ ਇਹ ਪੁਲ ਗੰਗਾ ਨਦੀ ਵਿੱਚ ਡਿੱਗ ਗਿਆ। ਪੁਲ ਦੇ ਤਿੰਨ ਥੰਮ ਵੀ ਨਦੀ ਵਿੱਚ ਡੁੱਬ ਗਏ। ਹਾਲਾਂਕਿ ਸਰਕਾਰ ਅਤੇ ਵਿਭਾਗ ਇਸ ਦੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ। 

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੁਲ ਪਿਛਲੇ ਸਾਲ ਵੀ ਡਿੱਗ ਚੁੱਕਾ ਹੈ। ਇਸ ਪੁਲ ਦੀ ਉਸਾਰੀ ਦਾ ਠੇਕਾ ਐਸਪੀ ਸਿੰਗਲਾ ਕੰਪਨੀ ਕੋਲ ਹੈ। ਇਸ ਪੁਲ ਦਾ ਨੀਂਹ ਪੱਥਰ ਸੀਐਮ ਨਿਤੀਸ਼ ਕੁਮਾਰ ਨੇ 2014 ਵਿੱਚ ਰੱਖਿਆ ਸੀ। ਜਦਕਿ ਪੁਲ ਦਾ ਨਿਰਮਾਣ 2015 ਤੋਂ ਸ਼ੁਰੂ ਹੋਇਆ ਸੀ। 


ਪਿਛਲੇ ਸਾਲ ਵੀ ਪੁਲ ਦਾ ਸੁਪਰ ਸਟ੍ਰਕਚਰ ਦਰਿਆ ਵਿੱਚ ਡਿੱਗ ਗਿਆ ਸੀ

ਦੱਸ ਦੇਈਏ ਕਿ ਪਿਛਲੇ ਸਾਲ 27 ਅਪ੍ਰੈਲ ਨੂੰ ਇਸ ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿੱਚ ਡਿੱਗ ਗਿਆ ਸੀ। ਉਸ ਵੇਲੇ ਤੇਜ਼ ਤੂਫਾਨ ਅਤੇ ਬਾਰਿਸ਼ 'ਚ ਕਰੀਬ 100 ਫੁੱਟ ਲੰਬਾ ਹਿੱਸਾ ਨਦੀ 'ਚ ਡਿੱਗ ਗਿਆ ਸੀ। ਹਾਲਾਂਕਿ ਉਸ ਸਮੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਪੁਲ ਬਣਾਉਣ ਦਾ ਕੰਮ ਮੁੜ ਸ਼ੁਰੂ ਹੋ ਗਿਆ। ਇਸ ਵਾਰ ਸੁਪਰ ਸਟਰਕਚਰ ਦਾ ਕਰੀਬ 80 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇੰਨਾ ਹੀ ਨਹੀਂ ਪਹੁੰਚ ਸੜਕ ਦਾ 45 ਫੀਸਦੀ ਕੰਮ ਵੀ ਮੁਕੰਮਲ ਹੋ ਚੁੱਕਾ ਹੈ।


ਵਿਧਾਇਕ ਨੇ ਕੰਪਨੀ 'ਤੇ ਚੁੱਕੇ ਸਵਾਲ

ਪਰਬਤਾ ਦੇ ਵਿਧਾਇਕ ਡਾ: ਸੰਜੀਵ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਵਿਧਾਨ ਸਭਾ 'ਚ ਵੀ ਇਸ ਪੁਲ ਦੀ ਗੁਣਵੱਤਾ 'ਤੇ ਸਵਾਲ ਉਠਾਏ ਸਨ | ਅਗਵਾਨੀ-ਸੁਲਤਾਨਗੰਜ ਮਹਾਸੇਤੂ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਡਰੀਮ ਪ੍ਰੋਜੈਕਟ ਹੈ, ਪਰ ਨਿਰਮਾਣ ਕੰਪਨੀ ਐਸਪੀ ਸਿੰਗਲਾ ਵੱਲੋਂ ਇੱਥੇ ਮਿਆਰੀ ਕੰਮ ਨਹੀਂ ਕੀਤਾ ਗਿਆ। ਪਰਬਤਾ ਦੇ ਵਿਧਾਇਕ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਐਸਪੀ ਸਿੰਗਲਾ ਦੇ ਪ੍ਰੋਜੈਕਟ ਡਾਇਰੈਕਟਰ ਆਲੋਕ ਝਾਅ 'ਤੇ ਵੀ ਚੁਟਕੀ ਲਈ ਹੈ।

ਹਾਦਸੇ ਤੋਂ ਪਹਿਲਾਂ ਸੁਪਰ ਸਟ੍ਰਕਚਰ ਨੂੰ ਦੋ ਮਹੀਨਿਆਂ ਵਿੱਚ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ

ਇਸ ਦੇ ਨਾਲ ਹੀ ਇਸ ਹਾਦਸੇ ਤੋਂ ਪਹਿਲਾਂ ਪੁਲ ਬਣਾਉਣ ਵਾਲੀ ਏਜੰਸੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਗਲੇ ਦੋ ਮਹੀਨਿਆਂ ਵਿੱਚ ਸੁਪਰ ਸਟ੍ਰਕਚਰ ਅਤੇ ਅਪ੍ਰੋਚ ਰੋਡ ਬਣ ਕੇ ਤਿਆਰ ਹੋ ਜਾਵੇਗੀ। ਦੱਸ ਦੇਈਏ ਕਿ ਪੁਲ ਦਾ ਨਿਰਮਾਣ 2015 ਤੋਂ ਚੱਲ ਰਿਹਾ ਹੈ। ਇਸ ਦੀ ਕੀਮਤ 1710.77 ਕਰੋੜ ਰੁਪਏ ਹੈ। 


ਨਿਰਮਾਣ ਕਾਰਜਾਂ ਦੀ ਗੁਣਵੱਤਾ 'ਤੇ ਸਵਾਲ ਉਠਾਏ ਗਏ

ਅਗੁਵਾਨੀ-ਸੁਲਤਾਨਗੰਜ ਪੁਲ ਦਾ ਇੱਕ ਹਿੱਸਾ ਸਿਰਫ਼ ਇੱਕ ਸਾਲ ਬਾਅਦ ਢਹਿ ਜਾਣ ਨਾਲ ਲੋਕ ਪੁਲ ਦੇ ਨਿਰਮਾਣ ਦੀ ਗੁਣਵੱਤਾ 'ਤੇ ਸਵਾਲ ਉਠਾਉਣ ਲੱਗੇ ਹਨ। ਕੁਝ ਐਸਪੀ ਸਿੰਗਲਾ ਗਰੁੱਪ 'ਤੇ ਘਟੀਆ ਉਸਾਰੀ ਕਰਨ ਦਾ ਦੋਸ਼ ਲਗਾ ਰਹੇ ਹਨ, ਜਦਕਿ ਕੁਝ ਬਿਹਾਰ 'ਚ ਉਸਾਰੀ ਯੋਜਨਾਵਾਂ 'ਚ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹਨ। 

ਹੋਰ ਖਬਰਾਂ ਪੜ੍ਹੋ: 

Related Post