Bihar Election Result 2025: ਬਿਹਾਰ ਚ NDA ਦੀ ਡਬਲ ਸੈਂਚੁਰੀ , ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਬਣਨਗੇ ?

Bihar Election Result 2025 : ਬਿਹਾਰ ਵਿਧਾਨ ਸਭਾ ਚੋਣ ਦੇ ਨਤੀਜਿਆਂ ਦੀ ਤਸਵੀਰ ਸਪੱਸ਼ਟ ਹੁੰਦੀ ਜਾ ਰਹੀ ਹੈ। ਬਿਹਾਰ ਚੋਣ ਨਤੀਜਿਆਂ 'ਚ ਐਨਡੀਏ ਦੀ ਸਰਕਾਰ ਬਣ ਰਹੀ ਹੈ। ਬਿਹਾਰ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਸਾਹਮਣੇ ਆ ਰਹੇ ਹਨ। ਬਿਹਾਰ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਐਨਡੀਏ ਨੂੰ ਭਾਰੀ ਬਹੁਮਤ ਮਿਲ ਚੁੱਕਾ ਹੈ

By  Shanker Badra November 14th 2025 04:05 PM -- Updated: November 14th 2025 04:07 PM

Bihar Election Result 2025 : ਬਿਹਾਰ ਵਿਧਾਨ ਸਭਾ ਚੋਣ ਦੇ ਨਤੀਜਿਆਂ ਦੀ ਤਸਵੀਰ ਸਪੱਸ਼ਟ ਹੁੰਦੀ ਜਾ ਰਹੀ ਹੈ। ਬਿਹਾਰ ਚੋਣ ਨਤੀਜਿਆਂ 'ਚ ਐਨਡੀਏ ਦੀ ਸਰਕਾਰ ਬਣ ਰਹੀ ਹੈ। ਬਿਹਾਰ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਸਾਹਮਣੇ ਆ ਰਹੇ ਹਨ। ਬਿਹਾਰ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਐਨਡੀਏ ਨੂੰ ਭਾਰੀ ਬਹੁਮਤ ਮਿਲ ਚੁੱਕਾ ਹੈ।

ਰੁਝਾਨਾਂ 'ਚ ਐਨਡੀਏ ਨੂੰ 209 ਤੋਂ ਵੱਧ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ, ਜਦੋਂ ਕਿ ਮਹਾਂਗਠਜੋੜ ਨੂੰ 27 ਦੇ ਆਸ-ਪਾਸ ਸੀਟਾਂ ਮਿਲ ਰਹੀਆਂ ਹਨ। ਰੁਝਾਨਾਂ 'ਚ ਮੋਦੀ-ਨਿਤੀਸ਼ ਜੋੜੀ ਦਾ ਜਲਵਾ ਦੇਖਣ ਨੂੰ ਮਿਲਿਆ ਹੈ। ਰੁਝਾਨਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਬਿਹਾਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ।

ਚੋਣ ਕਮਿਸ਼ਨ ਦੇ ਅੰਕੜੇ ਤੋਂ ਵੀ ਸਾਫ਼ ਹੋ ਗਿਆ ਹੈ ਕਿ ਬਿਹਾਰ ਵਿੱਚ ਐਨਡੀਏ ਦੇ ਤੂਫਾਨ 'ਚ ਮਹਾਂਗਠਜੋੜ ਪਿੱਛੇ ਰਹਿ ਗਿਆ ਹੈ। ਚੋਣ ਕਮਿਸ਼ਨ ਦੇ ਅੰਕੜਿਆਂ 'ਚ ਐਨਡੀਏ ਨੂੰ ਭਾਰੀ ਬਹੁਮਤ ਮਿਲਦਾ ਦਿੱਖ ਰਿਹਾ ਹੈ। 

ਦੱਸ ਦੇਈਏ ਕਿ 2020 ਦੇ ਮੁਕਾਬਲੇ ਐਨਡੀਏ 65 ਤੋਂ ਵੱਧ ਸੀਟਾਂ ਹਾਸਲ ਕਰ ਰਿਹਾ ਹੈ, ਜਦੋਂ ਕਿ ਮਹਾਂਗਠਜੋੜ ਲਗਭਗ ਇੰਨੀਆਂ ਹੀ ਸੀਟਾਂ ਗੁਆ ਰਿਹਾ ਹੈ। ਜੇਡੀਯੂ ਪਿਛਲੀ ਵਾਰ 43 ਸੀਟਾਂ ਤੱਕ ਸੀਮਤ ਸੀ ਅਤੇ ਇਸ ਵਾਰ 75 ਸੀਟਾਂ 'ਤੇ ਅੱਗੇ ਹੈ। ਇਸਦਾ ਮਤਲਬ ਹੈ ਕਿ ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਦੌਰਾਨ 95 ਸੀਟਾਂ 'ਤੇ ਲੀਡ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ।

ਮਹਾਂਗਠਜੋੜ ਵਿੱਚ ਆਰਜੇਡੀ 24 ਸੀਟਾਂ 'ਤੇ ਅੱਗੇ ਹੈ, ਜਦੋਂ ਕਿ 61 ਸੀਟਾਂ 'ਤੇ ਚੋਣ ਲੜ ਰਹੀ ਕਾਂਗਰਸ ਸਿਰਫ਼ 4 'ਤੇ ਅੱਗੇ ਹੈ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ 243 ਸੀਟਾਂ 'ਤੇ ਚੋਣ ਲੜ ਰਹੀ ਹੈ, ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਮੁਕੇਸ਼ ਸਾਹਨੀ ਦੀ ਪਾਰਟੀ ਨੇ ਵੀ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਸ਼ਾਮ 6 ਵਜੇ ਦਿੱਲੀ ਵਿੱਚ ਭਾਜਪਾ ਦਫ਼ਤਰ ਜਾਣਗੇ।

ਪੰਜ ਹੋਰ ਸੀਟਾਂ 'ਤੇ ਆਜ਼ਾਦ ਅਤੇ ਹੋਰ ਆਜ਼ਾਦ ਉਮੀਦਵਾਰ ਅੱਗੇ ਹਨ। ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਤੇਜਸਵੀ ਯਾਦਵ ਰਾਘੋਪੁਰ ਵਿੱਚ ਪਿੱਛੇ ਹਨ। ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ ਵੀ ਮਹੂਆ ਵਿੱਚ ਪਿੱਛੇ ਹਨ। ਸਮਰਾਟ ਚੌਧਰੀ ਤਾਰਾਪੁਰ ਵਿੱਚ ਅੱਗੇ ਹਨ। ਪਵਨ ਸਿੰਘ ਦੀ ਪਤਨੀ ਕਰਾਕਟ ਵਿੱਚ ਲਗਾਤਾਰ ਪਿੱਛੇ ਹੈ। ਜੇਡੀਯੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਨਿਤੀਸ਼ ਮੁੱਖ ਮੰਤਰੀ ਸਨ, ਹਨ ਅਤੇ ਰਹਿਣਗੇ। ਫਿਰ 20 ਮਿੰਟ ਬਾਅਦ ਇਸਨੂੰ ਡਲੀਟ ਕਰ ਦਿੱਤਾ।



Related Post