ਮੁੜ ਵਿਵਾਦਾਂ ’ਚ YO-YO ਹਨੀ ਸਿੰਘ ! ਗੀਤ ਨਾਗਣ ਨੂੰ ਲੈ ਕੇ ਬੀਜੇਪੀ ਆਗੂ ਨੇ ਕੀਤੀ ਪੰਜਾਬ ਡੀਜੀਪੀ ਨੂੰ ਸ਼ਿਕਾਇਤ

ਭਾਜਪਾ ਪੰਜਾਬ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਗੀਤ "ਨਾਗਣ" ਨੂੰ ਅਸ਼ਲੀਲ ਦੱਸਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਅਤੇ ਇਸ ਗੀਤ ਨੂੰ ਯੂਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾ ਦਿੱਤਾ ਜਾਵੇ।

By  Aarti December 24th 2025 02:44 PM

ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਇੱਕ ਵਾਰ ਫੇਰ ਤੋਂ ਚਰਚਾ ’ਚ ਆ ਗਏ ਹਨ। ਦੱਸ ਦਈਏ ਕਿ ਜਲੰਧਰ ਦੇ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਅਰਵਿੰਦ ਸ਼ਰਮਾ ਨੇ ਗਾਇਕ ਹਨੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਦੇ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ  ਨੇ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਪੰਜਾਬੀ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਭਾਜਪਾ ਪੰਜਾਬ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਗੀਤ "ਨਾਗਣ" ਨੂੰ ਅਸ਼ਲੀਲ ਦੱਸਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਅਤੇ ਇਸ ਗੀਤ ਨੂੰ ਯੂਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾ ਦਿੱਤਾ ਜਾਵੇ।

ਡੀਜੀਪੀ ਨੂੰ ਆਪਣੀ ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ ਕਿਹਾ ਕਿ ਇਸ ਗੀਤ ਵਿੱਚ ਅਸ਼ਲੀਲ ਨਾਚ ਅਤੇ ਨਗਨਤਾ ਦੇ ਇਤਰਾਜ਼ਯੋਗ ਦ੍ਰਿਸ਼ ਦਰਸਾਏ ਗਏ ਹਨ, ਜੋਕਿ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹਨ।

ਉਨ੍ਹਾਂ ਇਲਜ਼ਾਮ ਲਾਇਆ ਕਿ ਮਨੋਰੰਜਨ ਦੇ ਨਾਮ 'ਤੇ ਪੰਜਾਬੀ ਸੰਗੀਤ ਅਤੇ ਪਛਾਣ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਔਰਤਾਂ ਦੀ ਇੱਜ਼ਤ ਅਤੇ ਸਤਿਕਾਰ ਲਈ ਜਾਣਿਆ ਜਾਂਦਾ ਹੈ, ਪਰ ਅਜਿਹੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ : Sri Fatehgarh Sahib ਦੇ ਜੋੜ ਮੇਲ ਸਬੰਧੀ ਰੇਲਵੇ ਦਾ ਵੱਡਾ ਫੈਸਲਾ, ਹੁਣ ਸਰਹਿੰਦ ਰੇਲਵੇ ਸਟੇਸ਼ਨ ’ਤੇ ਰੁਕਣਗੀਆਂ 14 ਟ੍ਰੇਨਾਂ

Related Post