MP Kirron Kher: ਕਾਰੋਬਾਰੀ ਨੇ ਸਾਂਸਦ ਕਿਰਨ ਖੇਰ ’ਤੇ ਜਾਨੋਂ ਮਾਰਨ ਦਾ ਲਗਾਇਆ ਇਲਜ਼ਾਮ , ਹਾਈਕੋਰਟ ਨੇ ਦਿੱਤੇ ਇਹ ਹੁਕਮ

By  Aarti December 12th 2023 01:45 PM

MP Kirron Kher:ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਤੋਂ ਜਾਨ ਦਾ ਖਤਰਾ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਮਨੀਮਾਜਰਾ ਦੇ ਇੱਕ ਕਾਰੋਬਾਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਪਟੀਸ਼ਨ 'ਤੇ ਸੋਮਵਾਰ ਨੂੰ ਹਾਈਕੋਰਟ ਨੇ ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰ ਨੂੰ ਇਕ ਹਫਤੇ ਤੱਕ ਸੁਰੱਖਿਆ ਦੇਣ ਦੇ ਨਿਰਦੇਸ਼ ਦਿੱਤੇ ਹਨ।

ਹਾਈਕੋਰਟ ਨੇ ਚੰਡੀਗੜ੍ਹ ਐਸਐਸਪੀ ’ਤੇ ਸਬੰਧਿਤ ਥਾਣੇ ਦੇ ਐਸਐਚਓ ਨੂੰ ਹੁਕਮ ਦਿੱਤਾ ਹੈ ਕਿ ਇੱਕ ਹਫਤੇ ’ਚ ਕਾਰੋਬਾਰੀ ਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਨਾਲ ਹੀ ਕਿਹਾ ਕਿ ਇੱਕ ਹਫਤੇ ਅੰਦਰ ਸਮੀਖਿਆ ਕਰਨ ਮਗਰੋਂ ਸੁਰੱਖਿਆ ਦੇਣ ’ਤੇ ਗੌਰ ਕੀਤਾ ਜਾਵੇ। 

ਸ਼ਿਕਾਇਤਕਰਤਾ ਨੇ ਕਿਹਾ ਕਿ ਕਿਰਨ ਖੇਰ ਦੇ ਪੈਸਿਆਂ ਨੂੰ ਇਨਵੈਸਟ ਕਰਦਾ ਹਾਂ। ਜਿਸ ਕਾਰਨ ਪੇਮੇਂਟ ’ਚ ਦੇਰੀ ਕਾਰਨ ਉਸ ਨੂੰ ਧਮਕੀ ਦਿੱਤੀ ਗਈ ਹੈ। ਼


ਹਾਈਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਪਟੀਸ਼ਨਕਰਤਾ ਅਤੇ ਉਸ ਦੀ ਪਤਨੀ ਨੂੰ ਇਸ ਦੌਰਾਨ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ ਹੋਵੇਗਾ। ਸਿਰਫ਼ ਡਾਕਟਰੀ ਲੋੜਾਂ, ਘਰੇਲੂ ਵਸਤਾਂ ਜਾਂ ਪਰਿਵਾਰ ਵਿੱਚ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਦੀ ਸ਼ੋਕ ਸਭਾ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਪਟੀਸ਼ਨਰ ਜਾਂ ਉਸ ਦੀ ਪਤਨੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲਦੀ ਹੈ ਤਾਂ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਵਾਪਸ ਲਏ ਜਾਣ। 

ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਹੁਕਮ ਪਟੀਸ਼ਨਰ ਦੇ ਦੋ ਨਾਬਾਲਗ ਬੱਚਿਆਂ 'ਤੇ ਲਾਗੂ ਨਹੀਂ ਹੋਣਗੇ। ਇਹ ਹਦਾਇਤਾਂ ਪਟੀਸ਼ਨਕਰਤਾ ਅਤੇ ਉਸ ਦੀ ਪਤਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਤੀਆਂ ਗਈਆਂ ਹਨ, ਤਾਂ ਜੋ ਜਾਨ ਨੂੰ ਕੋਈ ਬੇਲੋੜਾ ਖ਼ਤਰਾ ਨਾ ਹੋਵੇ।

ਇਹ ਵੀ ਪੜ੍ਹੋ: Shiromani Akali Dal Foundation Day: 14 ਦਸੰਬਰ ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ, ਅੱਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ

Related Post