Operation Blue star ਦਾ ਬ੍ਰਿਟੇਨ ਕਨੈਕਸ਼ਨ ? ਹਮਲੇ ਦੌਰਾਨ ਅੰਮ੍ਰਿਤਸਰ ’ਚ ਸੀ ਬ੍ਰਿਟਿਸ਼ ਸੇਨਾ ਦੇ ਅਧਿਕਾਰੀ, BJP MP ਨਿਸ਼ੀਕਾਂਤ ਦੂਬੇ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ
ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ 1984 ਵਿੱਚ ਇੰਦਰਾ ਗਾਂਧੀ ਨੇ ਬਰਤਾਨੀਆ ਨਾਲ ਮਿਲ ਕੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ।

Operation Blue star News : ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ’ਤੇ ਜੋ ਹਮਲਾ ਹੋਇਆ ਸੀ ਉਹ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਕਰਵਾਇਆ ਸੀ। ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਲਈ ਸਿੱਖ ਸਿਰਫ ਖਿਡੌਣੇ ਹਨ।
ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ 1984 ਵਿੱਚ ਇੰਦਰਾ ਗਾਂਧੀ ਨੇ ਬਰਤਾਨੀਆ ਨਾਲ ਮਿਲ ਕੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਉਸ ਸਮੇਂ ਬ੍ਰਿਟਿਸ਼ ਫੌਜ ਦੇ ਅਧਿਕਾਰੀ ਅੰਮ੍ਰਿਤਸਰ ਵਿੱਚ ਮੌਜੂਦ ਸਨ। ਕਾਂਗਰਸ ਲਈ, ਸਿੱਖ ਭਾਈਚਾਰਾ ਸਿਰਫ਼ ਇੱਕ ਖਿਡੌਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਸਵਰਨ ਸਿੰਘ ਨੇ ਅੰਤ ਵਿੱਚ 1960 ਵਿੱਚ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੂੰ ਦੇਣ ਲਈ ਸਮਝੌਤੇ 'ਤੇ ਦਸਤਖਤ ਕੀਤੇ। 1984 ਵਿੱਚ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ ਮਾਸੂਮ ਸ਼ਰਧਾਲੂਆਂ ਦੇ ਕਤਲੇਆਮ ਸਮੇਂ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ।
ਇਸ ਤੋਂ ਇਲਾਵਾ 1984 ਵਿੱਚ ਸਿੱਖਾਂ ਦੇ ਕਤਲੇਆਮ ਨੂੰ ਛੁਪਾਉਣ ਅਤੇ ਸੀਨੀਅਰ ਆਗੂਆਂ ਐਚਕੇਐਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਨੂੰ ਬਚਾਉਣ ਲਈ 2004 ਵਿੱਚ ਮਨਮੋਹਨ ਸਿੰਘ ਨੂੰ ਕਠਪੁਤਲੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਦੇਸ਼ ਨੂੰ ਵੇਚਣ ਅਤੇ ਵਿਦੇਸ਼ੀਆਂ ਅੱਗੇ ਆਤਮ ਸਮਰਪਣ ਕਰਨ ਦੀ ਕਹਾਣੀ ਜਾਰੀ ਹੈ।
ਹਾਲਾਂਕਿ ਬੀਜੇਪੀ ਸਾਂਸਦ ਦੇ ਇਸ ਦਾਅਵੇ ਮਗਰੋਂ ਹੁਣ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਆਪਰੇਸ਼ਨ ਬਲੂ ਸਟਾਰ ਦਾ ਬ੍ਰਿਟੇਨ ਨਾਲ ਕੋਈ ਕਨੈਕਸ਼ਨ ਹੈ। ਕੀ ਹਮਲੇ ਦੌਰਾਨ ਅੰਮ੍ਰਿਤਸਰ ’ਚ ਬ੍ਰਿਟਿਸ਼ ਸੇਨਾ ਦਾ ਅਧਿਕਾਰੀ ਮੌਜੂਦ ਸੀ।
ਇਹ ਵੀ ਪੜ੍ਹੋ : Punjab Weather : ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ,ਅੱਜ ਪੂਰੇ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ, 10 ਜ਼ਿਲ੍ਹਿਆਂ 'ਚ orange ਅਲਰਟ ਜਾਰੀ