Wed, Apr 29, 2026
Whatsapp

ਪਤੀ-ਪਤਨੀ ਮਿਲ ਕੇ ਵੇਚਦੇ ਸੀ ਹੈਰੋਇਨ, ਪੁਲਿਸ ਨੇ ਡੇਢ ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

Dinanagar News : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ 'ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਕਈ ਮਾਮਲੇ ਦਰਜ ਹਨ, ਜਿਨਾਂ ਵਿੱਚੋਂ ਇਹ ਜ਼ਮਾਨਤ 'ਤੇ ਚੱਲ ਰਹੇ ਸਨ। ਜੋੜੇ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- April 29th 2026 05:37 PM
ਪਤੀ-ਪਤਨੀ ਮਿਲ ਕੇ ਵੇਚਦੇ ਸੀ ਹੈਰੋਇਨ, ਪੁਲਿਸ ਨੇ ਡੇਢ ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਪਤੀ-ਪਤਨੀ ਮਿਲ ਕੇ ਵੇਚਦੇ ਸੀ ਹੈਰੋਇਨ, ਪੁਲਿਸ ਨੇ ਡੇਢ ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

Dinanagar News : ਦੀਨਾਨਗਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਝੱਖੜ ਪਿੰਡੀ ਨੇੜਿਉ ਸਕੂਟਰੀ ਸਵਾਰ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ ਜੋ ‌ ਹੈਰੋਇਨ ਸੇਵਨ ਕਰਨ ਦੇ ਨਾਲ ਨਾਲ ਵੇਚਦੇ ਵੀ ਸਨ। ਇਹਨਾਂ ਕੋਲੋਂ ਕਰੀਬ ਡੇਢ ਕਰੋੜ ਰੁਪਏ ਮੁੱਲ ਦੀ 253 ਗਰਾਮ ਹੈਰੋਇਨ ਅਤੇ 3500 ਰੁਪਏ ਦੀ ਡਰੱਗ ਮਨੀ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਵੱਲੋਂ ਨਾਕੇ ਦੌਰਾਨ ਇੱਕ ਸਕੂਟਰੀ ਸਵਾਰ ਜੋੜੇ ਨੂੰ ਰੋਕਿਆ ਗਿਆ, ਜਿਨਾਂ ਨੇ ਆਪਣੀ ਪਛਾਣ ਯੋਧ ਰਾਜ ਪੁੱਤਰ ਜਨਕ ਰਾਜ ਅਤੇ ਵੰਦਨਾ ਪਤਨੀ ਯੋਧ ਰਾਜ ਵਜੋਂ ਦੱਸੀ, ਜੋ ਦੀਨਾਨਗਰ ਦੀ ਇੰਦਰਾ ਕਲੋਨੀ ਦੇ ਵਸਨੀਕ ਹਨ। ਜਦੋਂ ਇਹਨਾਂ ਪਾਸੋਂ ਬਰਾਮਦ ਪਲਾਸਟਿਕ ਦੇ ਲਿਫਾਫੇ  ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 253 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਹੈਰੋਇਨ ਦਾ ਸੇਵਨ ਕਰਨ ਦੇ ਵੀ ਆਦੀ ਹਨ ਅਤੇ ਵੇਚਦੇ ਵੀ ਹਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ 'ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਕਈ ਮਾਮਲੇ ਦਰਜ ਹਨ, ਜਿਨਾਂ ਵਿੱਚੋਂ ਇਹ ਜ਼ਮਾਨਤ 'ਤੇ ਚੱਲ ਰਹੇ ਸਨ।  ਜੋੜੇ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

- PTC NEWS

Top News view more...

Latest News view more...

PTC NETWORK
PTC NETWORK