Bomb Blast in Pakistan Video : ਪਾਕਿਸਤਾਨ ਦੇ ਖੈਬਰ ਪਖਤੂਨਵਾ ਚ ਬੰਬ ਧਮਾਕਾ, 7 ਜਵਾਨਾਂ ਦੀ ਮੌਤ, 16 ਜ਼ਖ਼ਮੀ
Pakistan Bomb Blast : ਸਥਾਨਕ ਪੁਲਿਸ ਮੁਖੀ ਉਸਮਾਨ ਵਜ਼ੀਰ ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨੀ ਤਾਲਿਬਾਨ (Pakistani Talibani) ਦੇ ਗੜ੍ਹ ਵਿੱਚ ਹੋਇਆ, ਜੋ ਸ਼ਾਂਤੀ ਕਮੇਟੀ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।
Pakistan Bomb Blast : ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਵਿੱਚ ਸੋਮਵਾਰ ਨੂੰ ਇੱਕ ਵੱਡਾ ਬੰਬ ਧਮਾਕਾ ਹੋਇਆ। ਦੱਖਣੀ ਵਜ਼ੀਰਿਸਤਾਨ ਦੇ ਵਾਨਾ ਕਸਬੇ ਵਿੱਚ ਸਰਕਾਰ ਪੱਖੀ ਸ਼ਾਂਤੀ ਕਮੇਟੀ ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ਵਿੱਚ ਸੱਤ ਫੌਜੀ (7 Armyman Died) ਮਾਰੇ ਗਏ ਅਤੇ 16 ਜ਼ਖਮੀ ਹੋ ਗਏ। ਸਥਾਨਕ ਪੁਲਿਸ ਮੁਖੀ ਉਸਮਾਨ ਵਜ਼ੀਰ ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨੀ ਤਾਲਿਬਾਨ (Pakistani Talibani) ਦੇ ਗੜ੍ਹ ਵਿੱਚ ਹੋਇਆ, ਜੋ ਸ਼ਾਂਤੀ ਕਮੇਟੀ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।
ਵਜ਼ੀਰਿਸਤਾਨ 'ਚ ਹੁਣ ਤੱਕ 71 ਅੱਤਵਾਦੀ ਮਾਰੇ ; ਪਾਕਿ ਫੌਜ ਦਾ ਦਾਅਵਾ
ਇਹ ਬੰਬ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸਨੇ ਇੱਕ ਵੱਡੀ ਕਾਰਵਾਈ ਵਿੱਚ 54 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਇਹ ਲੋਕ ਅਫਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸੋਮਵਾਰ ਨੂੰ, ਫੌਜ ਨੇ ਕਿਹਾ ਕਿ ਜਵਾਨਾਂ ਨੇ ਉੱਤਰੀ ਵਜ਼ੀਰਿਸਤਾਨ ਵਿੱਚ ਰਾਤ ਭਰ ਚੱਲੀ ਇੱਕ ਕਾਰਵਾਈ ਵਿੱਚ 17 ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ, ਜਿਸ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਇਸ ਖੇਤਰ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ 71 ਹੋ ਗਈ ਹੈ।
ਪਾਕਿਸਤਾਨੀ ਤਾਲਿਬਾਨ ਵੱਲੋਂ ਮੰਨਿਆ ਜਾ ਰਿਹਾ ਹਮਲਾ
ਸੋਮਵਾਰ ਦੇ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ, ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਾਲਿਬਾਨ ਨੇ ਇਹ ਹਮਲਾ ਕੀਤਾ ਹੈ। ਇਸਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਟੀਟੀਪੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅਕਸਰ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਟੀਟੀਪੀ ਅਫਗਾਨ ਤਾਲਿਬਾਨ ਦਾ ਵੀ ਕਰੀਬੀ ਸਹਿਯੋਗੀ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਬਹੁਤ ਸਾਰੇ ਟੀਟੀਪੀ ਨੇਤਾਵਾਂ ਅਤੇ ਲੜਾਕਿਆਂ ਨੇ ਅਫਗਾਨਿਸਤਾਨ ਵਿੱਚ ਪਨਾਹ ਲਈ ਹੈ ਅਤੇ ਉੱਥੇ ਖੁੱਲ੍ਹੇਆਮ ਰਹਿ ਰਹੇ ਹਨ, ਜਿਸ ਨਾਲ ਪਾਕਿਸਤਾਨੀ ਤਾਲਿਬਾਨ ਨੂੰ ਵੀ ਹੁਲਾਰਾ ਮਿਲਿਆ ਹੈ।