Fri, Mar 13, 2026
Whatsapp

'Badshah ਨੂੰ ਤੁਰੰਤ ਗ੍ਰਿਫ਼ਤਾਰ...', ਹਰਿਆਣਾ ਮਹਿਲਾ ਕਮਿਸ਼ਨ ਵੱਲੋਂ Tateere ਵਿਵਾਦ 'ਚ ਗਾਇਕ ਦਾ ਪਾਸਪੋਰਟ ਵੀ ਜ਼ਬਤ ਕਰਨ ਦੇ ਹੁਕਮ

Tateeree Controversy : ਗਾਇਕ ਬਾਦਸ਼ਾਹ (Badshah) ਨੇ ਸ਼ੁੱਕਰਵਾਰ ਮਹਿਲਾ ਕਮਿਸ਼ਨ ਅੱਗੇ ਗੀਤ ਵਿਵਾਦ 'ਚ ਪੇਸ਼ ਹੋ ਕੇ ਜਵਾਬ ਦੇਣਾ ਸੀ, ਪਰੰਤੂ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਚੇਅਰਪਰਸਨ ਰੇਨੂ ਭਾਟੀਆ ਨੇ ਗ੍ਰਿਫ਼ਤਾਰੀ ਦੇ ਨਾਲ ਗਾਇਕ ਦਾ ਪਾਸਪੋਰਟ ਜ਼ਬਤ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ।

Reported by:  PTC News Desk  Edited by:  KRISHAN KUMAR SHARMA -- March 13th 2026 06:36 PM -- Updated: March 13th 2026 07:11 PM
'Badshah ਨੂੰ ਤੁਰੰਤ ਗ੍ਰਿਫ਼ਤਾਰ...', ਹਰਿਆਣਾ ਮਹਿਲਾ ਕਮਿਸ਼ਨ ਵੱਲੋਂ Tateere ਵਿਵਾਦ 'ਚ ਗਾਇਕ ਦਾ ਪਾਸਪੋਰਟ ਵੀ ਜ਼ਬਤ ਕਰਨ ਦੇ ਹੁਕਮ

'Badshah ਨੂੰ ਤੁਰੰਤ ਗ੍ਰਿਫ਼ਤਾਰ...', ਹਰਿਆਣਾ ਮਹਿਲਾ ਕਮਿਸ਼ਨ ਵੱਲੋਂ Tateere ਵਿਵਾਦ 'ਚ ਗਾਇਕ ਦਾ ਪਾਸਪੋਰਟ ਵੀ ਜ਼ਬਤ ਕਰਨ ਦੇ ਹੁਕਮ

Tateeree Controversy : 'ਟਟੀਰੀ' ਗੀਤ ਨੂੰ ਲੈ ਕੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹਰਿਆਣਾ ਮਹਿਲਾ ਕਮਿਸ਼ਨ (Haryana Women Commissin) ਨੇ ਗਾਇਕ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਹਨ। ਗਾਇਕ ਬਾਦਸ਼ਾਹ (Singer Badshah) ਨੇ ਸ਼ੁੱਕਰਵਾਰ ਮਹਿਲਾ ਕਮਿਸ਼ਨ ਅੱਗੇ ਗੀਤ ਵਿਵਾਦ 'ਚ ਪੇਸ਼ ਹੋ ਕੇ ਜਵਾਬ ਦੇਣਾ ਸੀ, ਪਰੰਤੂ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਚੇਅਰਪਰਸਨ ਰੇਨੂ ਭਾਟੀਆ ਨੇ ਗ੍ਰਿਫ਼ਤਾਰੀ ਦੇ ਨਾਲ ਗਾਇਕ ਦਾ ਪਾਸਪੋਰਟ ਜ਼ਬਤ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ।

ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਬਾਦਸ਼ਾਹ


ਜਾਣਕਾਰੀ ਅਨੁਸਾਰ, ਮਹਿਲਾ ਕਮਿਸ਼ਨ ਵੱਲੋਂ 1 ਮਾਰਚ ਨੂੰ ਰਿਲੀਜ਼ ਹੋਏ ਬਾਦਸ਼ਾਹ ਦੇ ਗੀਤ 'ਟਟੀਰੀ' 'ਚ ਔਰਤਾਂ ਖਿਲਾਫ਼ ਅਸ਼ਲੀਲ ਭਾਸ਼ਾ ਲਈ ਸੰਮਨ ਜਾਰੀ ਕੀਤੇ ਗਏ ਸਨ। ਪਰੰਤੂ ਅੱਜ ਬਾਦਸ਼ਾਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਗਾਇਕ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਬਾਦਸ਼ਾਹ, ਕੰਮ 'ਚ ਵਚਨਬੱਧਤਾ ਕਾਰਨ ਪੇਸ਼ ਨਹੀਂ ਹੋ ਸਕਿਆ, ਜਿਸ ਲਈ ਕਮਿਸ਼ਨ ਤੋਂ ਹੋਰ ਸਮਾਂ ਮੰਗਿਆ ਗਿਆ।

ਮਹਿਲਾ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼

ਇਸ ਨਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਮੀਟਿੰਗ ਵਿੱਚ ਨਾਰਾਜ਼ ਹੋ ਗਏ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3:00 ਵਜੇ ਤੱਕ ਪੇਸ਼ ਨਹੀਂ ਹੋਇਆ, ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪਰੰਤ, ਪੇਸ਼ ਨਾ ਹੋਣ 'ਤੇ ਉਨ੍ਹਾਂ ਨੇ ਪੰਚਕੂਲਾ ਅਤੇ ਪਾਣੀਪਤ ਦੇ ਪੁਲਿਸ ਸੁਪਰਡੈਂਟਾਂ ਨੂੰ ਗਾਇਕ ਨੂੰ ਗ੍ਰਿਫ਼ਤਾਰ ਕਰਨ ਅਤੇ ਉਸਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗਾਇਕ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਉਸਦਾ ਪਾਸਪੋਰਟ ਜ਼ਬਤ ਕਰ ਲਿਆ ਜਾਣਾ ਚਾਹੀਦਾ ਹੈ।

ਇਸਤੋਂ ਪਹਿਲਾਂ ਕਮਿਸ਼ਨ ਵੱਲੋਂ ਭੇਜੇ 6 ਮਾਰਚ ਦੇ ਨੋਟਿਸ ਦੇ ਜਵਾਬ ਵਿੱਚ ਗਾਇਕ ਦੇ ਵਕੀਲਾਂ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗਾਇਕ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਇਜਾਜ਼ਤ ਵੀ ਮੰਗੀ ਸੀ।

ਕੀ ਹੈ ਵਿਵਾਦ ?

ਦੱਸ ਦਈਏ ਕਿ ਗਾਇਕ ਬਾਦਸ਼ਾਹ ਵੱਲੋਂ ਗੀਤ 'ਟਟੀਰੀ' 1 ਮਾਰਚ 2026 ਨੂੰ ਜਾਰੀ ਕੀਤਾ ਗਿਆ ਸੀ। ਗਾਇਕ 'ਤੇ ਗੀਤ ਰਾਹੀਂ ਅਸ਼ਲੀਲਤਾ ਫੈਲਾਉਣ ਅਤੇ ਔਰਤਾਂ ਦਾ ਅਪਮਾਣ ਦਾ ਇਲਜ਼ਾਮ ਲੱਗਿਆ ਸੀ। ਹਾਲਾਂਕਿ, ਵਿਵਾਦ ਖੜਾ ਹੋਣ 'ਤੇ ਪੰਚਕੂਲਾ ਪੁਲਿਸ ਨੇ ਗੀਤ ਯੂਟਿਊਬ ਤੋਂ ਹਟਾ ਦਿੱਤਾ ਸੀ। ਉਧਰ, ਗਾਇਕ ਖਿਲਾਫ਼ ਦੋ ਐਫਆਈਆਰ ਵੀ ਦਰਜ ਹੋਈਆਂ ਸਨ ਅਤੇ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਜਾਰੀ ਕੀਤਾ ਸੀ।

ਹਾਲਾਂਕਿ, ਵਿਵਾਦ ਤੋਂ ਬਾਅਦ, ਬਾਦਸ਼ਾਹ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਅਤੇ ਕਿਹਾ ਸੀ, "ਮੇਰੇ ਗੀਤ 'ਟਟੀਰੀ' ਦੇ ਕੁਝ ਬੋਲਾਂ ਅਤੇ ਦ੍ਰਿਸ਼ਾਂ ਨੇ ਹਰਿਆਣਾ ਦੇ ਕੁਝ ਲੋਕਾਂ ਨੂੰ ਠੇਸ ਪਹੁੰਚਾਈ ਹੈ। ਮੈਂ ਖੁਦ ਹਰਿਆਣਾ ਤੋਂ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ, ਮੈਨੂੰ ਹਰਿਆਣਾ ਦਾ ਪੁੱਤਰ ਸਮਝੋ।"

- PTC NEWS

Top News view more...

Latest News view more...

PTC NETWORK
PTC NETWORK