Chandigarh News : ਬਰਤਾਨਵੀ ਹਾਈ ਕਮਿਸ਼ਨ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਵੀਜ਼ਾ ਧੋਖਾਧੜੀ ਬਾਰੇ ਜਾਗਰੂਕਤਾ ਲਈ ਫੋਟੋ ਪ੍ਰਦਰਸ਼ਨੀ ਦਾ ਆਯੋਜਨ
Chandigarh News : ਬਰਤਾਨਵੀ ਹਾਈ ਕਮਿਸ਼ਨ ਨੇ ਸੈਂਟਰ ਫੋਰ ਸੋਸ਼ਲ ਵਰਕ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ ‘ਵੀਜ਼ਾ ਫਰੌਡ ਤੋਂ ਬਚੋ’ ਜਾਗਰੂਕਤਾ ਮੁਹਿੰਮ ਤਹਿਤ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ
Chandigarh News : ਬਰਤਾਨਵੀ ਹਾਈ ਕਮਿਸ਼ਨ ਨੇ ਸੈਂਟਰ ਫੋਰ ਸੋਸ਼ਲ ਵਰਕ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ ‘ਵੀਜ਼ਾ ਫਰੌਡ ਤੋਂ ਬਚੋ’ ਜਾਗਰੂਕਤਾ ਮੁਹਿੰਮ ਤਹਿਤ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ।
ਪ੍ਰਦਰਸ਼ਨੀ ਦਾ ਉਦਘਾਟਨ ਅਮਨ ਗਰੇਵਾਲ, ਡਿਪਟੀ ਹੈਡ ਆਫ ਮਿਸ਼ਨ, ਬਰਤਾਨਵੀ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ; ਫਿਲ ਬ੍ਰਾਊਨ, ਫਰਸਟ ਸੈਕਰਟਰੀ, ਜਸਟਿਸ ਐਂਡ ਹੋਮ ਅਫੇਅਰਜ਼, ਬਰਤਾਨਵੀ ਹਾਈ ਕਮਿਸ਼ਨ, ਨਵੀਂ ਦਿੱਲੀ; ਪ੍ਰੋਫੈਸਰ ਮਧੁਰਿਮਾ, ਡੀਨ, ਫੈਕਲਟੀ ਆਫ ਆਰਟਸ; ਅਤੇ ਪ੍ਰੋਫੈਸਰ ਮੋਨਿਕਾ ਮੁੰਜਿਆਲ ਸਿੰਘ, ਚੇਅਰਪਰਸਨ, ਸੈਂਟਰ ਫੋਰ ਸੋਸ਼ਲ ਵਰਕ, ਪੰਜਾਬ ਯੂਨੀਵਰਸਿਟੀ ਵੱਲੋਂ ਕੀਤਾ ਗਿਆ।
ਫੋਟੋ ਪ੍ਰਦਰਸ਼ਨੀ ਵਿੱਚ ਗੈਰ-ਨਿਯਮਤ ਮਾਈਗ੍ਰੇਸ਼ਨ ਨਾਲ ਜੁੜੇ ਅਸਲ ਖਤਰਿਆਂ ਨੂੰ ਦਰਸਾਇਆ ਗਿਆ ਹੈ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਣ ਲਈ ਮੱਦਦਗਾਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ‘ਤੇ ਇਕ ਖਾਸ ਵਟਸਐਪ ਚੈਟਬੋਟ ਵੀ ਲਾਂਚ ਕੀਤਾ ਗਿਆ, ਜੋ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਯੂਕੇ ਵੀਜ਼ਾ ਸੰਬੰਧੀ ਅਧਿਕਾਰਕ ਜਾਣਕਾਰੀ, ਆਮ ਠੱਗੀਆਂ ਦੀ ਪਹਿਚਾਣ ਅਤੇ ਸੁਰੱਖਿਅਤ ਤੇ ਕਾਨੂੰਨੀ ਤਰੀਕਿਆਂ ਨਾਲ ਯੂਕੇ ਜਾਣ ਦੇ ਮਾਰਗਾਂ ਬਾਰੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਇਹ ਚੈਟਬੋਟ 91 70652 51380 ‘ਤੇ ਉਪਲਬਧ ਹੈ।
ਪ੍ਰਦਰਸ਼ਨੀ ਦੌਰਾਨ ਵੀਜ਼ਾ ਧੋਖਾਧੜੀ ਬਾਰੇ ਜਾਗਰੂਕਤਾ ਫੈਲਾਉਣ ਲਈ ਭੰਗੜੇ ਦੀ ਪ੍ਰਸਤੁਤੀ ਅਤੇ ਸਟਰਿੱਟ ਪਲੇ ਦਾ ਆਯੋਜਨ ਵੀ ਕੀਤਾ ਗਿਆ।