ਤੀਹਰੇ ਕਤਲ ਕਾਂਡ ਨਾਲ ਕੰਬਿਆ ਹਰਿਆਣਾ, ਸਕੇ ਭਰਾ ਨੇ ਦੁੱਧ ਪੀਂਦੇ ਭਤੀਜੇ ਸਣੇ ਭਰਾ-ਭਾਬੀ ਦਾ ਕੀਤਾ ਕਤਲ
Sonipat Triple Murder : ਮੁਲਜ਼ਮ ਨੇ ਅਮਰਦੀਪ, ਉਸ ਦੀ ਪਤਨੀ ਮਧੂ ਦੇ ਨਾਲ ਹੀ ਉਨ੍ਹਾਂ ਦੇ 3 ਮਹੀਨੇ ਦੇ ਬੱਚੇ ਦਾ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਘਰ 'ਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮਨਦੀਪ ਮੌਕੇ ਤੋਂ ਫਰਾਰ ਹੋ ਗਿਆ।
Sonipat Triple Murder: ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਨੂੰ ਤੀਹਰੇ ਕਤਲ ਨੇ ਹਿਲਾ ਕੇ ਰੱਖ ਦਿੱਤਾ ਹੈ। ਇੱਕ ਭਰਾ ਨੇ ਆਪਣੇ ਵੱਡੇ ਭਰਾ ਦੇ ਪਰਿਵਾਰ ਦਾ ਕਤਲ ਕਰ ਦਿੱਤਾ। ਘਟਨਾ ਅੱਧੀ ਰਾਤ ਨੂੰ ਵਾਪਰੀ ਹੈ। ਫਿਲਹਾਲ ਮੁਜ਼ਰਮ ਮੌਕੇ ਤੋਂ ਫ਼ਰਾਰ ਹੈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰ ਲਿਆ ਹੈ ਅਤੇ ਜਾਂਚ ਸ਼ੁਰੁ ਕਰ ਦਿੱਤੀਹੈ। ਐਸਪੀ ਮੁਕੇਸ਼ ਜਾਖੜ ਨੇ ਤੀਹਰੇ ਕਤਲ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।
ਤੀਹਰੇ ਕਤਲ ਕਾਂਡ ਦਾ ਇਹ ਮਾਮਲਾ ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਦਾ ਹੈ। ਜਿੱਥੋਂ ਦੇ ਪਿੰਡ ਬਿੰਦਰੋਲੀ 'ਚ ਇੱਕ ਭਰਾ ਨੇ ਆਪਣੇ ਵੱਡੇ ਭਰਾ, ਉਸ ਦੀ ਪਤਨੀ ਅਤੇ ਤਿੰਨ ਮਹੀਨੇ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਅਮਰਦੀਪ, ਉਸ ਦੀ ਪਤਨੀ ਮਧੂ ਦੇ ਨਾਲ ਹੀ ਉਨ੍ਹਾਂ ਦੇ 3 ਮਹੀਨੇ ਦੇ ਬੱਚੇ ਦਾ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ। ਮੁਲਜ਼ਮ ਨੇ ਘਰ 'ਚ ਹੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮਨਦੀਪ ਮੌਕੇ ਤੋਂ ਫਰਾਰ ਹੋ ਗਿਆ।
ਪਤਾ ਲਗਣ ਤੋਂ ਬਾਅਦ ਸੋਨੀਪਤ ਕੁੰਡਲੀ ਥਾਣੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਸੋਨੀਪਤ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤੀਆਂ ਹਨ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ : ACP
ਮਾਮਲੇ ਦੀ ਪੁਸ਼ਟੀ ਕਰਦਿਆਂ ACP ਮੁਕੇਸ਼ ਜਾਖੜ ਨੇ ਦੱਸਿਆ ਕਿ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਜਾਂਚ 'ਚ ਕਤਲ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਅਤੇ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਰਹੀ ਹੈ।